ਲਾਹੌਰ, 10 ਅਪ੍ਰੈਲ (ਪੀ.ਟੀ.)- ਮੁੰਬਈ ਹਮਲੇ ਦਾ ਮਾਸਟਰਮਾਈਂਡ ਤੇ ਲਸ਼ਕਰ-ਏ-ਤੋਇਬਾ ਅ¤ਤਵਾਦੀ ਜ਼ਕੀ-ਉਰ-ਰਹਿਮਾਨ ਲਖਵੀ ਸ਼ੁੱਕਰਵਾਰ ਨੂੰ ਜੇਲ੍ਹ ’ਚੋਂ ਰਿਹਾਅ ਹੋ ਗਿਆ। ਜਾਣਕਾਰੀ ਦੇ ਅਨੁਸਾਰ, ਲਖਵੀ ਨੂੰ ਅ¤ਜ ਰਾਵਲਪਿੰਡੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਲਾਹੌਰ ਹਾਈਕੋਰਟ ਨੇ ਲਖਵੀ ਦੀ ਰਿਹਾਈ ਦਾ ਆਦੇਸ਼ ਦਿ¤ਤਾ ਸੀ। ਗੌਰਤਲਬ ਹੈ ਕਿ ਪਾਕਿਸਤਾਨ ਦੀ ਇ¤ਕ ਅਦਾਲਤ ਨੇ ਵੀਰਵਾਰ ਨੂੰ ਅ¤ਤਵਾਦੀ ਜ਼ਕੀ-ਉਰ-ਰਹਿਮਾਨ ਲਖਵੀ ਨੂੰ ਲੋਕ ਵਿਵਸਥਾ ਬਣਾਏ ਰ¤ਖਣ ਸਬੰਧੀ ਕਾਨੂੰਨ ਦੇ ਤਹਿਤ ਹਿਰਾਸਤ ’ਚ ਰ¤ਖਣ ਸਬੰਧੀ ਪੰਜਾਬ ਸਰਕਾਰ ਦੇ ਆਦੇਸ਼ ਨੂੰ ਮੁਅੱਤਲ ਕਰ ਦਿ¤ਤਾ ਤੇ ਉਸ ਦੀ ਤਤਕਾਲ ਰਿਹਾਈ ਦਾ ਆਦੇਸ਼ ਦਿ¤ਤਾ ਸੀ।