ਨਵੀਂ ਦਿ¤ਲੀ, 10 ਅਪ੍ਰੈਲ (ਪੀ.ਟੀ.)- ਜ਼ਮੀਨ ਪ੍ਰਾਪਤੀ ਬਿੱਲ ਫਿਰ ਤੋਂ ਲਾਗੂ ਕੀਤੇ ਜਾਣ ਨੂੰ ਚੁਨੌਤੀ ਦੇਣ ਵਾਲੀ ਅਰਜ਼ੀ ’ਤੇ ਸੁਣਵਾਈ ਲਈ ਸੁਪਰੀਮ ਕੋਰਟ ਸਹਿਮਤ ਹੋ ਗਈ ਹੈ। ਸਿਖਰ ਕੋਰਟ ਇਸ ਅਰਜ਼ੀ ’ਤੇ 13 ਅਪ੍ਰੈਲ ਨੂੰ ਸੁਣਵਾਈ ਕਰੇਗੀ। ਗੌਰਤਲਬ ਹੈ ਕਿ ਕੁ¤ਝ ਕਿਸਾਨ ਸੰਗਠਨਾਂ ਨੇ ਬੀਤੇ ਦਿਨੀਂ ਸੁਪਰੀਮ ਕੋਰਟ ’ਚ ਅਰਜ਼ੀ ਦਾਖਲ ਕਰ ਕੇ ਨਵੇਂ ਜ਼ਮੀਨ ਪ੍ਰਾਪਤੀ ਬਿੱਲ ਨੂੰ ਚੁਨੌਤੀ ਦਿ¤ਤੀ ਹੈ। ਅਰਜ਼ੀ ’ਚ ਬਿੱਲ ਨੂੰ ਅਸੰਵਿਧਾਨਿਕ ਠਹਿਰਾਉਂਦੇ ਹੋਏ ਰ¤ਦ ਕਰਨ ਦੀ ਮੰਗ ਕੀਤੀ ਗਈ ਹੈ ਤੇ ਨਾਲ ਹੀ ਬਿੱਲ ’ਤੇ ਰੋਕ ਲਗਾਉਣ ਦੀ ਵੀ ਮੰਗ ਕੀਤੀ ਗਈ ਹੈ। ਇਹ ਮੰਗ ਦਿੱਲੀ ਪੇਂਡੂ ਸਮਾਜ, ਭਾਰਤੀ ਕਿਸਾਨ ਯੂਨੀਅਨ, ਗਰਾਮ ਸੇਵਾ ਕਮੇਟੀ ਤੇ ਇ¤ਕ ਹੋਰ ਸੰਗਠਨ ਵ¤ਲੋਂ ਦਾਖਲ ਕੀਤੀ ਗਈ ਹੈ। ਇਸ ਅਰਜ਼ੀ ’ਚ ਕਿਹਾ ਗਿਆ ਹੈ ਕਿ ਇਹ ਬਿੱਲ ਰਾਸ਼ਟਰਪਤੀ ਦੀ ਕਿਸੇ ਮਾਮਲੇ ’ਚ ਬਿੱਲ ਜਾਰੀ ਕਰਨ ਦੀ ਸ਼ਕਤੀ ਦੇ ਦੁਰਉਪਯੋਗ ਦਾ ਵ¤ਡਾ ਉਦਾਹਰਨ ਹੈ। ਇਸ ’ਚ ਮੰਗ ਕੀਤੀ ਗਈ ਹੈ ਕਿ ਸਰਕਾਰ ਨੂੰ ਇਸ ਨੂੰ ਲਾਗੂ ਕਰਨ ਤੋਂ ਰੋਕਿਆ ਜਾਵੇ।