April 23, 2026 2:22 am

ਧੂਰੀ ਜ਼ਿਮਨੀ ਚੋਣ ਲਈ ਵੋਟਾਂ ਅੱਜ, ਤਿਆਰੀਆਂ ਮੁਕੰਮਲ

ਜਲੰਧਰ/ਚੰਡੀਗੜ੍ਹ, 10 ਅਪ੍ਰੈਲ- ਧੂਰੀ ਜ਼ਿਮਨੀ ਚੋਣ ਦੇ ਲਈ 11 ਅਪ੍ਰੈਲ ਨੂੰ ਪੈ ਰਹੀਆਂ ਵੋਟਾਂ ਦੇ ਮੱਦੇਨਜ਼ਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਮੁੱਖ ਚੋਣ ਦਫਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਧੂਰੀ ਵਿਧਾਨ ਸਭਾ ਹਲਕੇ-107 ’ਚ ਪੈਂਦੇ 166 ਪੋ¦ਿਗ ਬੂਥਾਂ ਸਥਾਪਿਤ ਕੀਤੇ ਗਏ ਹਨ ਜਿਸ ਲਈ 6 ਮਿਲਟਰੀ ਅਤੇ ਪੈਰਾ ਮਿਲਟਰੀ ਬਲਾਂ ਦੀਆਂ ਬਟਾਲੀਅਨਾਂ ਲਗਾਈਆਂ ਗਈਆਂ ਹਨ। ਸਾਰਾ ਚੋਣ ਅਮਲਾ ਧੂਰੀ ਵਿਖੇ  ਚੋਣ ਸਮੱਗਰੀ ਦੇ ਕੇ ਰਵਾਨਾ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੋ¦ਿਗ ਡਿਊਟੀ ਲਈ ਕਰੀਬ 766 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚੋਣ ਡਿਊਟੀ ਤੇ ਤਾਇਨਾਤ ਕੀਤਾ ਗਿਆ ਹੈ।

ਉਨਾਂ ਅੱਗੇ ਦੱਸਿਆ ਕਿ ਅੱਜ ਪੈਣ ਵਾਲੀਆਂ ਵੋਟਾਂ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਤਾਂ ਜੋ ਨਿਰਪੱਖ ਅਤੇ ਆਜ਼ਾਦਾਨਾ ਢੰਗ ਨਾਲ ਵੋਟਾਂ ਦੇ ਕੰਮ ਨੂੰ ਸਿਰੇ ਚੜਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਧੂਰੀ 107 ਦੇ 1.52 ਲੱਖ ਵੋਟਰ ਚੋਣ ਲੜ ਰਹੇ 12 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
ਉਨ੍ਹਾਂ ਦੱਸਿਆ ਕਿ ਕੁੱਲ ਵੋਟਰਾਂ ਵਿੱਚੋਂ 80 ਹਜ਼ਾਰ 561 ਮਰਦ ਵੋਟਰ ਅਤੇ 71 ਹਜ਼ਾਰ 391 ਮਹਿਲਾ ਵੋਟਰ ਹਨ। ਉਨਾਂ ਦੱਸਿਆ ਕਿ ਵੋਟਾਂ ਪੈਣ ਦਾ ਸਮਾਂ ਸਵੇਰੇ 8 ਵਜ੍ਹੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਉਨਾਂ ਦੱਸਿਆ ਕਿ ਧੂਰੀ ਉੱਪ ਚੋਣ ਲਈ ਪੈਂਦੇ 166 ਪੋ¦ਿਗ ਸਟੇਸ਼ਨਾਂ ਕੁੱਲ 1800 ਦੇ ਕਰੀਬ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 5 ਐਸ.ਪੀ, 11 ਡੀ.ਐਸ.ਪੀ, 17 ਐਸ. ਐਚ. ਓ, 136 ਏ. ਐਸ. ਆਈ/ ਇੰਸਪੈਕਟਰ, 1017 ਹੋਲਦਾਰ/ ਪੁਲਿਸ ਮੁਲਾਜ਼ਮ, 254 ਮਹਿਲਾ ਕਰਮਚਾਰੀਆਂ ਤੋਂ ਇਲਾਵਾ ਪੈਰਾ ਮਿਲਟਰੀ ਫੋਰਸ ਦੇ 412 ਨੋਜਵਾਨ ਹਰੇਕ ਪੋ¦ਿਗ ਸਟੇਸ਼ਨ ਤੇ ਤਾਇਨਾਤ ਹੋਣਗੇ।

Send this to a friend