April 22, 2026 11:22 am

‘ਮੇਰਾ ਪੰਜਾਬ ਨਸ਼ਾ ਮੁਕਤ ਪੰਜਾਬ’ ਦੇ ਸੈਮੀਨਾਰ ਆਯੋਜਨ ਵਿਚ ਮਿਉਂਸਪਲ ਕਮੇਟੀ ਦੇ ਪ੍ਰਧਾਨ ਨੂੰ ‘ਸਿਟੀ ਫਾਦਰ’ ਦਾ ਦਿੱਤਾ ਖਿਤਾਬ

ਸੁਨਾਮ, 7 ਅਪ੍ਰੈਲ-ਹੀਲਿੰਗ ਗਾਰਡਨ ਸੁਨਾਮ ਵਿਖੇ ਬ੍ਰਹਮਾਂਕੁਮਾਰੀਜ਼ ਇਸ਼ਵਰੀਯ ਵਿਸ਼ਵ ਵਿਦਿਆਲਿਆ ਵੱਲੋਂ ਕਰਵਾਏ ਗਏ ‘ਮੇਰਾ ਪੰਜਾਬ ਨਸ਼ਾ ਮੁਕਤ ਪੰਜਾਬ’ ਸੈਮੀਨਾਰ ਵਿਚ ਸਟੇਜ਼ ਸਕੱਤਰ ਬੀ.ਕੇ. ਵਿਜੇ ਭਾਈ ਜੀ ਵੱਲੋਂ ਮਿਉਂਸਪਲ ਕਮੇਟੀ ਦੇ ਪ੍ਰਧਾਨ ਬਘੀਰਥ ਰਾਏ ਗੀਰਾ ਨੂੰ ਸਿਟੀ ਫਾਦਰ ਦਾ ਖਿਤਾਬ ਦਿੱਤਾ ਗਿਆ। ਇਹੋ ਜਿਹੀ ਧਾਰਮਿਕ ਸੰਸਥਾ ਵੱਲੋਂ ਅਤੇ ਨਸ਼ਾ ਮੁਕਤੀ ਦੇ ਸੈਮੀਨਾਰ ਵਿਚ ਦਿੱਤੇ ਗਏ ਇਸ ਖਿਤਾਬ ਦੀ ਘੋਖ ਪੜਤਾਲ ਕਰਨੀ ਪਵੇਗੀ ਕਿ ਇਹ ਖਿਤਾਬ ਕਿੰਨਾਂ ਕੁ ਸੱਚਾ ਹੈ। ਕੀ ਇਹ ਸਿਟੀ ਫਾਦਰ ਪਹਿਲਾਂ ਇਹ ਖਿਤਾਬ ਲੈਣ ਦੇ ਯੋਗ ਨਹੀਂ ਸੀ, ਕਿਉਂਕਿ ਇਹ ਪਹਿਲਾਂ ਵੀ ਮਿਉਂਸਪਲ ਕਮੇਟੀ ਦਾ ਪ੍ਰਧਾਨ ਰਹਿ ਚੁੱਕਾ ਹੈ। ਜੋ ਇਹ ਖਿਤਾਬ ਦਿੱਤਾ ਗਿਆ ਹੈ, ਜੋ ਵੀ ਪ੍ਰਧਾਨ ਬਣਦਾ ਹੈ, ਕੀ ਇਹ ਹਰੇਕ ਪ੍ਰਧਾਨ ਦੇ ਸਿਰ ਦਾ ਤਾਜ ਹੈ ਜਾਂ ਸਿਰਫ ਇਸ ਪ੍ਰਧਾਨ ਨੂੰ ਹੀ ਦਿੱਤਾ ਗਿਆ ਹੈ? ਨਸ਼ਾ ਮੁਕਤੀ ਕੈਂਪ ਵਿਚ ਸਿਰਫ ਡਰੱਗਜ਼ ਬਾਰੇ ਹੀ ਵਾਰਤਾਲਾਪ ਕੀਤੇ ਗਏ, ਪਰ ਕਿਸੇ ਵੀ

ਡਾਕਟਰ ਜਾਂ ਬੁਲਾਰੇ ਨੇ ਹੋਰ ਨਸ਼ੇ ਜਿਵੇਂ ਚਾਹ ਦਾ ਨਸ਼ਾ, ਕੁਰਸੀ ਦਾ ਨਸ਼ਾ, ਪੈਸਿਆਂ ਦਾ ਨਸ਼ਾ, ਹਕੂਮਤ ਦਾ ਨਸ਼ਾ, ਡੰਡੇ ਦਾ ਨਸ਼ਾ, ਪ੍ਰਸ਼ਾਸਨ ਦਾ ਨਸ਼ਾ, ਜੇਬਾਂ ਗਰਮ ਕਰਨ ਦਾ ਨਸ਼ਾ, ਸਮਾਜ ਸੇਵਾ ਦਾ ਨਸ਼ਾ ਬਾਰੇ ਕੁਝ ਨਹੀਂ ਦੱਸਿਆ। ਸੋ ਸਾਡੀ ਕੇਂਦਰ ਸਰਕਾਰ, ਪੰਜਾਬ ਸਰਕਾਰ, ਸੁਪਰੀਮ ਕੋਰਟ, ਹਾਈ ਕੋਰਟਾਂ, ਸਿਵਲ ਕੋਰਟਾਂ, ਗਵਰਨਰਜ਼, ਰਾਸ਼ਟਰਪਤੀ ਨੂੰ ਚਾਹੀਦਾ ਹੈ ਕਿ ਜੇਕਰ ਸਾਡੇ ਦੇਸ਼ ਦਾ ਸੁਧਾਰ ਕਰਨਾ ਹੈ, ਤਾਂ ਸਿਟੀ ਫਾਦਰ ਤੋਂ ਸ਼ੁਰੂਆਤ ਕਰਕੇ ਉਪਰ ਲਿਖੇ ਨਸ਼ਿਆਂ ’ਤੇ ਪੜਤਾਲਾਂ ਕਰਕੇ ਦੇਸ਼ ਦੇ ਭਵਿੱਖ ਨੂੰ ਸੁਨਹਿਰਾ ਅਤੇ ਖੁਸ਼ਹਾਲ ਬਣਾਇਆ ਜਾ ਸਕਦਾ ਹੈ।
ਚੱਲਦਾ …..

Send this to a friend