ਵੇਲਿੰਗਟਨ, 22 ਮਾਰਚ (ਪੀ. ਟੀ.)- ਅੰਤਰਰਾਸ਼ਟਰੀ ਕ੍ਰਿਕਟ ਕਾਉਂਸਿਲ (ਆਈਸੀਸੀ) ਵੱਲੋਂ ਦੁਨੀਆ ਭਰ ਦੇ ਕ੍ਰਿਕੇਟ ਪ੍ਰਸੰਸਕਾਂ ਨੂੰ 2015 ਵਿਸ਼ਵ ਕੱਪ ਦੇ ਇਤਿਹਾਸ ਦਾ ਹਿੱਸਾ ਬਣਨ ਦਾ ਮੌਕਾ ਮਿਲ ਰਹਾ ਹੈ ਕਿਉਂਕਿ ਉਸਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਸਹਿਮੇਜਬਾਨੀ ‘ਚ ਹੋ ਰਹੇ ਇਸ ਟੂਰਨਾਮੈਂਟ ਦੇ ਸਾਰੇ 49 ਮੈਚਾਂ ‘ਚ ਟਾਸ ਲਈ ਇਸਤੇਮਾਲ ਹੋਏ ਸਿੱਕਿਆਂ ਦੀ ਨਿਲਾਮੀ ਦਾ ਫ਼ੈਸਲਾ ਕੀਤਾ ਹੈ। ਆਈਸੀਸੀ ਨਾਲ ਜੁੜੀਆਂ ਵਸਤਾਂ ਦੀ ਨੀਲਾਮੀ ਦਾ ਅਧਿਕਾਰ ਰੱਖਣ ਵਾਲੇ ਐਸਈ ਪ੍ਰੋਡਕਟਸ ਨੇ 2011 ਵਿਸ਼ਵ ਕੱਪ ‘ਚ ਵੀ ਇਸ ਤਰ੍ਹਾਂ ਦੀ ਨੀਲਾਮੀ ਕੀਤੀ ਸੀ ਤੇ ਇਹ ਕਾਫ਼ੀ ਸਫਲ ਰਹੀ ਸੀ। ਮੌਜੂਦਾ ਟੂਰਨਾਮੈਂਟ ਲਈ ਵਿਸ਼ੇਸ਼ ਤੌਰ ‘ਤੇ ਸੀਮਤ ਗਿਣਤੀ ‘ਚ ਸਿੱਕੇ ਬਣਾਏ ਗਏ ਸਨ ਤੇ ਹਰ ਇੱਕ ਸਿੱਕੇ ‘ਤੇ ਅਧਿਕਾਰਕ ਮੈਚ ਦੀ ਤਾਰੀਖ਼ ਲਿਖੀ ਹੋਈ ਹੈ। ਦੁਨੀਆ ਦੇ ਕ੍ਰਿਕਟ ਪ੍ਰੇਮੀਆਂ ਲਈ ਪਹਿਲੀ ਵਾਰ ਵਿਸ਼ਵ ਕੱਪ ਦੇ ਹਰ ਇੱਕ ਮੈਚ ਦਾ ਅਧਿਕਾਰਕ ਸਕੋਰ ਕਾਰਡ ਵੀ ਨੀਲਾਮੀ ਲਈ ਉਪਲਬਧ ਰਹੇਗਾ। ਇਸਤੋਂ ਇਲਾਵਾ ਚਾਰ ਕੁਆਟਰ ਫਾਈਨਲ, ਦੋ ਸੈਮੀਫਾਈਨਲ ਤੇ ਫਾਈਨਲ ‘ਚ ਇਸਤੇਮਾਲ ਹੋਈ ਗੇਂਦ ਵੀ ਨੀਲਾਮੀ ਦਾ ਹਿੱਸਾ ਹੋਵੇਗੀ। ਪ੍ਰਸੰਸਕਾਂ ਨੂੰ ਡਬਲਿਊ ਡਬਲਿਊ ਡਬਲਿਊ. ਆਈਸੀਸੀ – ਸ਼ਾਪ. ਕਾਮ ਦੇ ਜਰੀਏ ਬੋਲੀ ਲਗਾਉਣ ਦਾ ਮੌਕਾ ਮਿਲੇਗਾ।