April 22, 2026 3:14 am

ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਸੰਗਰੂਰ ਵਿਖੇ ਵਿਸ਼ਾਲ ਚੇਤਨਾ ਰੈਲੀ

ਦੇਸ਼ ਪ੍ਰੇਮ, ਸਮਾਜਿਕ ਚੰਗਿਆਈ ਅਤੇ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼
Page-1_03 ਸੰਗਰੂਰ, 22 ਮਾਰਚ– ਸ਼ਹਿਰ ਦੀਆਂ ਪ੍ਰਮੁੱਖ ਸਮਾਜ ਸੇਵੀ ਸੰਸਥਾਵਾਂ ਭਾਰਤ ਚੇਤਨਾ ਐਂਡ ਐਨਵਾਇਰਮੈਂਟਲ ਫਾਉਂਡੇਸ਼ਨ, ਸ਼ਹੀਦ ਭਗਤ ਸਿੰਘ ਐਂਟੀ ਡਰੱਗਜ਼ ਫਾਉਂਡੇਸ਼ਨ ਅਤੇ ਸਹਾਰਾ ਫਾਉਂਡੇਸ਼ਨ ਵਲੋਂ ਸ਼ਹੀਦ ਭਗਤ ਸਿੰਘ ਦੀ ਯਾਦ ਅਤੇ ਸ਼ਹੀਦੀ ਨੂੰ ਸਮਰਪਿਤ ਇਕ ਚੇਤਨਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿਚ ਸ਼ਹਿਰ ਦੇ ਪਤਵੰਤੇ ਸੱਜਣ, ਪ੍ਰਮੁੱਖ ਸਮਾਜ ਸੇਵੀ ਸੰਸਥਾਵਾਂ ਜਿਵੇਂ ਕਿ ਡ੍ਰੀਮ ਸੰਗਰੂਰ, ਸਾਇੰਟੇਫਿਕ ਅਵੇਅਰਨੈਸ ਡਾ. ਏ.ਐਸ.ਮਾਨ, ਕੁਛ ਕਰੋ ਫਾਉਂਡੇਸ਼ਨ, ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਆਦਿ ਵੀ ਸ਼ਾਮਲ ਹੋਏ। ਇਸ ਮੌਕੇ ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਰਿਪੁਦਮਨ ਸਿੰਘ, ਕੇਵਲ ਕ੍ਰਿਸ਼ਨ ਹੈਪੀ ਠੇਕੇਦਾਰ ਵੀ ਵਿਸ਼ੇਸ਼ ਤੌਰ ’ਤੇ ਪੁੱਜੇ। ਡ੍ਰੀਮ ਸੰਗਰੂਰ ਦੇ ਚੇਅਰਮੈਨ ਵਿਸ਼ਾਲ ਗਰਗ ਨੇ ਇਸ ਮੌਕੇ ਬੋਲਦਿਆਂ

ਕਿਹਾ ਕਿ ਇਸ ਰੈਲੀ ਨੇ ਦੇਸ਼ ਪ੍ਰੇਮ ਦੀ ਭਾਵਨਾ ਦੇ ਨਾਲ-ਨਾਲ ਵਾਤਾਵਰਣ ਦੀ ਸੰਭਾਲ ਅਤੇ ਸਮਾਜ ਵਿਚ ਚੰਗਿਆਈ ਦਾ ਸੰਦੇਸ਼ ਵੀ ਭਲੀ ਭਾਂਤੀ ਪਹੁੰਚਾਇਆ ਹੈ। ਰੈਲੀ ਦੌਰਾਨ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਟ ਦੇ ਚੇਅਰਮੈਨ ਸ੍ਰੀ ਹਾਕਮ ਸਿੰਘ ਜਵੰਧਾ ਨੇ ਝੰਡਾ ਲਹਿਰਾਇਆ। ਇਸ ਮੌਕੇ ਹੋਰਨਾਂ ਤੋ ੰਇਲਾਵਾ ਪੰਜਾਬ ਫਰੀਡਮ ਫਾਈਟਰ ਐਸੋਸੀਏਸ਼ਨ ਦੇ ਪ੍ਰਧਾਨ ਹਰਿੰਦਰ ਪਾਲ ਖਾਲਸਾ ਵਿਸ਼ੇਸ਼ ਤੌਰ ’ਤੇ ਪੁੱਜੇ ਅਤੇ ਆਪਣੇ ਸੰਬੋਧਨ ਵਿਚ ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਹ ਭਾਵਨਾ ਹਰ ਸਾਲ ਵਿਚ 365 ਦਿਨ ਰਹਿਣੀ ਚਾਹੀਦੀ ਹੈ। ਭਾਰਤ ਚੇਤਨਾ ਅਤੇ ਇਨਵਾਇਰਨਮੈਂਟਲ ਫਾਉਂਡੇਸ਼ਨ ਦੇ ਡਾਇਰੈਕਟਰ ਪ੍ਰਸ਼ੋਤਮ ਲਾਲ ਨੇ ਵਾਤਾਵਰਣ ਸੰਭਾਲ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ। ਸਹਾਰਾ ਫਾਉਂਡੇਸ਼ਨ ਦੇ ਚੇਅਰਮੈਨ ਸਰਬਜੀਤ ਰੇਖੀ ਨੇ ਵੀ ਆਪਣੀਆਂ ਦੇਸ਼ ਭਗਤੀ ਦੀਆਂ ਭਾਵਨਾਵਾਂ ਇਸ ਰੈਲੀ ਦੌਰਾਨ ਉਜਾਗਰ ਕੀਤੀਆਂ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਦੇਸ਼ ਭਗਤਾਂ ਦੀਆਂ ਯਾਦਾਂ ਨੂੰ ਤਾਜ਼ਾ ਰੱਖ ਕੇ ਚੰਗੇ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ। ਇਸ ਮੌਕੇ ਬੋਲਦਿਆਂ ਸ਼ਹੀਦ ਭਗਤ ਸਿੰਘ ਐਂਟੀ ਡਰੱਗਜ਼ ਫਾਉਂਡੇਸ਼ਨ ਦੇ ਸੀਨੀਅਰ ਅਹੁਦੇਦਾਰ ਰਾਜ ਕੁਮਾਰ ਸੋਹੀਆਂ ਅਤੇ ਬਾਬਾ ਪਿਆਰਾ ਸਿੰਘ ਨੇ ਵੀ ਆਪਣੇ ਵੱਡਮੁਲੇ ਵਿਚਾਰ ਰੱਖੇ।
ਇਹ ਰੈਲੀ ਸੁਨਾਮੀ ਗੇਟ ਸ਼ਹੀਦ ਭਗਤ ਸਿੰਘ ਮਾਰਕਿਟ ਚੌਂਕ ਤੋਂ ਚੱਲ ਕੇ ਬੱਸ ਸਟੈਂਡ ਵਿਖੇ ਰਿਕਸ਼ਾ ਯੂਨੀਅਨ ਦੇ ਦਫ਼ਤਰ ਵਿਖੇ ਸ਼ਹੀਦਾਂ ਜਿਨ੍ਹਾਂ ਵਿਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਪ੍ਰਤਿਮਾਵਾਂ ਨੂੰ ਫੁੱਲ ਮਾਲਾ ਪਹਿਨਾ ਕੇ ਸੰਪਨ ਹੋਈ। ਇਸ ਰੈਲੀ ਵਿਚ ਹੁੰਮਹੁਮਾ ਕੇ ਪਹੁੰਚੇ ਹੈਰੀ ਉਭਾਵਾਲ, ਸ਼ਹੀਦ ਭਗਤ ਸਿੰਘ ਐਂਟੀ ਡਰੱਗਜ਼ ਫਾਉਂਡੇਸ਼ਨ ਵਲੋਂ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਕੁਮਾਰ, ਜਤਿੰਦਰ ਸਿੰਘ, ਜਸਪ੍ਰੀਤ ਕਾਂਝਲਾ, ਗੁਰਪ੍ਰੀਤ ਸ਼ੱਮੀ ਅਰੁਣ ਕੁਮਾਰ ਲੱਕੀ ਸਾਉਂਡ, ਪ੍ਰਮੁੱਖ ਸਮਾਜ ਸੇਵੀ ਕਿਰਨਜੀਤ ਸਿੰਘ ਸੇਖੋਂ, ਅਮਿਤ ਕੁਮਾਰ ਗਾਂਧੀ  ਸਤਨਾਮ ਸੱਤੀ, ਸੁਖਵਿੰਦਰ ਗੋਸ਼ਾ ਆਦਿ ਨੇ ਰੈਲੀ ਵਿਚ ਪੂਰੇ ਉਤਸਾਹ ਦਾ ਪ੍ਰਦਰਸ਼ਨ ਕੀਤਾ। ਰੈਲੀ ਦੀ ਸ਼ੋਭਾ ਵਿਚ ਹੋਰ ਵਾਧਾ ਕਰਦੇ ਹੋਏ ਗਣਤੰਤਰ ਦਿਵਸ ਦੇ ਐਵਾਰਡੀ ਦਿਨੇਸ਼ ਗਰੋਵਰ ਡਾਇਰੈਕਟਰ ਸਹਾਰਾ ਫਾਉਂਡੇਸ਼ਨ, ਅਸ਼ੋਕ ਕੁਮਾਰ ਸਮਾਜ ਸੇਵੀ, ਆਜਾਦ ਸੋਚ ਦੇ ਜ਼ਿਲ੍ਹਾ ਇੰਚਾਰਜ ਦੀਪਕ ਕੁਮਾਰ ਅਤੇ ਪੀ.ਟੀ.ਸੀ ਨਿਊਜ਼ ਵਲੋਂ ਸ੍ਰੀ ਕਾਂਸਲ ਅਤੇ ਬਲਵਿੰਦਰ ਸਿੰਘ ਪੂਰੇ ਸਰਗਰਮ ਰਹੇ। ਕੁਛ ਕਰੋ ਫਾਉਂਡੇਸ਼ਨ ਦੇ ਐਗਜ਼ੀਕਿਊਟਿਵ ਮੈਂਬਰ ਰੁਪਿੰਦਰ ਧੀਮਾਨ ਨੇ ਸਮਾਜ ਸੇਵਾ ਵਿਚ ਯੋਗਦਾਨ ਛੋਟੇ ਛੋਟੇ ਕੰਮਾਂ ਤੋਂ ਹੀ ਕਰਨ ਲਈ ਪ੍ਰੇਰਿਆ। ਇਸ ਰੈਲੀ ਦੌਰਾਨ ਮੈਡਮ ਢੀਂਗਰਾ, ਮਿਸਿਜ ਆਹੂਜਾ ਨੇ ਵੀ ਨੌਜਵਾਨਾਂ ਨੂੰ ਦੇਸ਼ ਭਗਤੀ ਲਈ ਪ੍ਰੇਰਿਆ। ਇਹ ਰੈਲੀ ਦੇਸ਼ ਭਗਤਾਂ ਨੂੰ ਯਾਦ ਰੱਖਣ, ਦੇਸ਼ ਪ੍ਰੇਮ ਦੀ ਭਾਵਨਾ, ਵਾਤਾਵਰਣ ਦੀ ਸੰਭਾਲ ਅਤੇ ਸਮਾਜ ਵਿਚ ਚੰਗਿਆਈ ਅਪਨਾਉਣ ਦਾ ਸੁਨੇਹਾ ਦੇ ਕੇ ਸੰਪੰਨ ਹੋਈ। ਰੈਲੀ ਦੌਰਾਨ ਲੰਗਰ ਪਾਣੀ ਦੀ ਸੇਵਾ ਰਿਕਸ਼ਾ ਯੂਨੀਅਨ ਦੇ ਧਰਮਿੰਦਰ ਚੌਹਾਨ, ਪਰਮਜੀਤ ਸਿੰਘ ਪੰਮਾ ਅਤੇ ਉਨ੍ਹਾਂ ਦੀ ਟੀਮ ਵਲੋਂ ਬਾਖੂਬੀ ਨਿਭਾਈ ਗਈ।

Send this to a friend