April 21, 2026 11:55 pm

ਮੋਦੀ ਅੱਜ ਪੰਜਾਬ ਦੌਰੇ ’ਤੇ- ਕਾਂਗਰਸ ਵੱਲੋਂ ਵਿਰੋਧ

Page-1_20 ਚੰਡੀਗੜ੍ਹ, 22 ਮਾਰਚ (ਪੀ ਟੀ.)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਭਲਕੇ ਸੋਮਵਾਰ 23 ਮਾਰਚ ਨੂੰ ਪੰਜਾਬ ਦੌਰੇ ’ਤੇ ਆ ਰਹੇ ਹਨ। ਉਹ ਇਸ ਦੌਰਾਨ ਸ਼ਹੀਦ ਭਗਤ ਸਿੰਘ ਨਮਿਤ ਇੱਕ ਸਮਾਗਮ ਵਿੱਚ ਹਿੱਸਾ ਲੈਣਗੇ। ਉਸ ਤੋਂ ਬਾਅਦ ਉਹ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਗੇ। ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਇਸ ਦੌਰਾਨ ਪੰਜਾਬ ਵਿੱਚ ਸ੍ਰੀ ਮੋਦੀ ਦੇ ਦੌਰੇ ਕਾਰਨ ਸਿਆਸੀ ਪਾਰਾ ਚੜ੍ਹਦਾ ਜਾ ਰਿਹਾ ਹੈ। ਪੰਜਾਬ ਕਾਂਗਰਸ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਸਟੇਜ਼ ‘ਤੇ ਬੋਲਣ ਨਾ ਦਿੱਤਾ ਜਾਵੇ ਕਿਉਂਕਿ ਕੇਂਦਰ ਸਰਕਾਰ ਕਿਸਾਨ ਮਾਰੂ ਨੀਤੀਆਂ ਬਣਾ ਰਹੀ ਹੈ। ਉਨ੍ਹਾਂ ਪੰਜਾਬੀਆਂ ਨਾਲ ਵੱਡਾ ਧ੍ਰੋਹ ਕਮਾਇਆ ਹੈ ਤੇ ਗੁਜ਼ਰਾਤ ਵਿੱਚ ਪੰਜਾਬੀ

ਕਿਸਾਨ ਘਰਾਣਿਆਂ ਨੂੰ ਉਜਾੜਿਆ ਅਤੇ ਹੁਣ ਪੰਜਾਬ ਅਤੇ ਸਮੁੱਚੇ ਹਿੰਦੋਸਤਾਨ ਦੇ ਕਿਸਾਨਾਂ ਨੂੰ ਤਬਾਹ ਕਰਨ ਤੇ ਤੁੱਲੇ ਹੋਏ ਹਨ।ਕਾਂਗਰਸ ਦੇ ਕਿਸਾਨ ਅਤੇ ਖੇਤ ਮਜ਼ਦੂਰ ਸੈਲ ਦੇ ਚੇਅਰਮੈਨ ਇੰਦਰਜੀਤ ਸਿੰਘ ਜ਼ੀਰਾ ਨੇ ਇਹ ਗੱਲ ਕਹੀ ਹੈ।ਉਨ੍ਹਾਂ ਕਿਹਾ ‘ਇਸ ਤੋਂ ਇਲਾਵਾ ਜਿਹੜੀ ਸਭ ਤੋਂ ਵੱਡੀ ਖਰੀਦ ਏਜੰਸੀ ਸਬੰਧੀ ਆਪਣੇ ਚਹੇਤਿਆਂ ਦੀ ਕਮੇਟੀ ਬਣਾਕੇ ਉਹਨਾਂ ਨੂੰ ਐਫ.ਸੀ.ਆਈ ਨੂੰ ਤੋੜਨ ਦੀ ਸਿਫਾਰਸ਼ ਕਰਵਾ ਲਈ ਹੈ।ਇਹ ਇਕ ਬਹੁਤ ਦੁੱਖ ਵਾਲੀ ਗੱਲ ਹੈ, ਕਿ ਬਾਦਲ ਸਾਹਿਬ ਤਾਂ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਇਦੇ ਭੁੱਲ ਜਾਂਦੇ ਸੀ ਲੇਕਿਨ ਹੁਣ ਭਾਰਤੀ ਜਨਤਾ ਪਾਰਟੀ ਵੀ ਇਹ ਵਾਇਦੇ ਭੁੱਲ ਰਹੀ ਹੈ।ਜ਼ੀਰਾ ਵੱਲੋ ਕਿਹਾ ਗਿਆ ਕਿ ਜਿਹੜਾ ਪਰਚਾ ਮੇਰੇ ਅਤੇ ਮੇਰੇ ਸਾਥੀਆਂ ਤੇ ਕੀਤਾ ਗਿਆ ਹੈ, ਇਹ ਨਿਰਾ ਝੂਠ ਦਾ ਪਲੱਦਾ ਹੈ, ਇਸ ਨੂੰ ਤੁਰੰਤ ਕੈਂਸਲ ਕੀਤਾ ਜਾਵੇ ਨਹੀਂ ਤਾਂ ਕਾਂਗਰਸ ਕਿਸਾਨ ਖੇਤ ਮਜ਼ਦੂਰ ਦੇ ਆਗੂ ਗਵਰਨਰ ਦਾ ਘਿਰਾਓ ਕਰਨਗੇ।

Send this to a friend