ਸ੍ਰੀ ਅਨੰਦਪੁਰ ਸਾਹਿਬ 21 ਮਾਰਚ (ਦਵਿੰਦਰਪਾਲ ਸਿੰਘ/ਅੰਕੁਸ਼)- ਨਾਮੀ ਲੋਕ ਗਾਇਕਾ ਸਤਵਿੰਦਰ ਬਿੱਟੀ ਦੀ ਨਵੀ ਆ ਰਹੀ ਧਾਰਮਿਕ ਐਲਬਮ “ਠਰੱਖੀ ਉਸ ਮਾਲਕ ਤੇ ਡੋਰੀ ੂ” ਦੇ ਗੀਤਾ ਦਾ ਫਿਲਮਾਕਣ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ, ਗੁਰਦੁਆਰਾ ਤੱਪ ਅਸਥਾਨ ਸਾਹਿਬ, ਪਿੰਡ ਮਜਾਰਾ ,¦ਗ ਮਜਾਰੀ ਆਦਿ ਵੱਖ ਵੱਖ ਥਾਵਾ ਤੇ ਹੋਇਆ। ਜਿਸ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਹੋਏ ਸਨ। ਬਿੱਟੀ ਨੇ ਦੱਸਿਆ ਕਿ ਉਹਨਾਂ ਦੀ ਇਹ ਚੋਥੀ ਧਾਰਮਿਕ ਟੇਪ ਹੈ ਜਿਸ ਦਾ ਸੰਗੀਤ ਅਤੁਲ ਸ਼ਰਮਾ ਨੇ ਕੀਤਾ ਹੈ ਅਤੇ ਗੀਤਾ ਦੀ ਰਚਨਾ ਦੇਵ ਥਰੀਕੇ ਵਾਲਾ, ਚਰਨ ਸਿੰਘ ਸਫਰੀ, ਲਵਲੀ ਰੰਧਾਵਾ, ਦਲਵੀਰ ਸਿੰਘ ਭੁੱਲਰ, ਝਲਮਣ ਸਿੰਘ ਢੰਡਾ, ਗੁਰਤੇਜ ਸਿੰਘ, ਆਦਿ ਨੇ ਕੀਤੀ ਹਨ। ਇਹਨਾਂ ਗੀਤਾਂ ਵਿਚ ਭਾਈ ਜੈਤਾ ਜੀ, ਭਾਈ ਮਹਾਂ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਆਦਿ ਦਾ ਜ਼ਿਕਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਉਸ ਨੂੰ ਹਮੇਸ਼ਾ ਹੀ
ਸ਼ਰੋਤਿਆ ਦਾ ਵੱਡਾ ਹੱਲਾਰਾ ਮਿਲਿਆ ਹੈ ਤੇ ਇਸ 8 ਗੀਤਾ ਵਾਲੀ ਟੇਪ ਵੀ ਵੱਡਾ ਮੀਲ ਪੱਥਰ ਸਾਬਤ ਕਰੇਗੀ। ਫਿਲਮਾਕਣ ਦੋਰਾਨ ਸ਼ਹਿਬਜਾਦਾ ਬਾਬਾ ਫਤਿਹ ਸਿੰਘ ਦਲੇਰ ਖਾਲਸਾ ਗਤਕਾ ਗਰੁੱਪ ਵੱਲੋਂ ਖਾਲਸਾਈ ਜੰਗ ਜੂ ਕਰਤੱਬ ਵੀ ਦਿਖਾਏ ਗਏ। ਇਸ ਮੋਕੇ ਕੈਮਰਾਮੈਨ ਗੱਗੀ ਸਿੰਘ, ਮਿੰਟੂ ੳਬਰਾਏ, ਦਵਿੰਦਰ ਸਿੰਘ ਸੈਣੀ, ਸ਼ਿਕੂ ਸਿੰਘ, ਵੀ ਮੌਜੂਦ ਸਨ।