ਐਡੀਲੇਡ, 20 ਮਾਰਚ (ਪੀ. ਟੀ.)- ਜੋਸ਼ ਹੇਜਲਵੁਡ ਦੀ ਅਗਵਾਈ ’ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸ਼ੇਨ ਵਾਟਸਨ ਤੇ ਸਟੀਵਨ ਸਮਿਥ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਆਸਟ੍ਰੇਲੀਆ ਨੇ ਅੱਜ ਇੱਥੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਤੀਸਰੇ ਕੁਆਟਰ ਫਾਈਨਲ ’ਚ ਪਾਕਿਸਤਾਨ ਨੂੰ ਛੇ ਵਿਕਟ ਨਾਲ ਹਰਾ ਕੇ ਸੈਮੀਫਾਈਨਲ ‘ਚ ਭਾਰਤ ਨਾਲ ਰੋਮਾਂਚਕ ਮੁਕਾਬਲੇ ਦੀ ਨੀਂਹ ਰੱਖੀ। ਆਈਸੀਸੀ ਵਿਸ਼ਵ ਕੱਪ – 2015 ਦੇ ਤੀਸਰੇ ਕੁਆਟਰ ਫਾਈਨਲ ਮੁਕਾਬਲੇ ‘ਚ ਆਸਟ੍ਰੇਲੀਆ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਨੂੰ ਛੇ ਵਿਕਟ ਨਾਲ ਹਰਾ ਦਿੱਤਾ। ਹੁਣ 26 ਮਾਰਚ ਨੂੰ ਸੈਮੀਫਾਈਨਲ ਮੁਕਾਬਲੇ ‘ਚ ਆਸਟ੍ਰੇਲੀਆ ਤੇ ਭਾਰਤ ਦੇ ‘ਚ ਮੁਕਾਬਲਾ ਹੋਵੇਗਾ। ਪਾਕਿਸਤਾਨ ਦੇ 214 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਨੇ ਵਾਟਸਨ ਦੇ 66 ਗੇਂਦਾਂ ‘ਚ ਸੱਤ ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ ਅਜੇਤੂ 64 ਦੌੜਾਂ ਦੀ ਪਾਰੀ ਦੇ ਇਲਾਵਾ ਸਮਿਥ ( 69 ਗੇਂਦਾਂ ‘ਚ 65 ਦੌੜਾਂ) ਦੇ ਨਾਲ ਚੌਥੇ ਵਿਕਟ ਦੀ 89 ਤੇ ਗਲੇਨ ਮੈਕਸਵੇਲ ( 29 ਗੇਂਦਾਂ ‘ਚ ਅਜੇਤੂ 44 ) ਦੇ ਨਾਲ ਪੰਜਵੇਂ ਵਿਕਟ ਲਈ ਸਿਰਫ਼ 7. 1 ਓਵਰ ‘ਚ 68 ਦੌੜਾਂ ਦੀ ਅਟੁੱਟ ਸਾਂਝੇਦਾਰੀ ਦੀ ਮਦਦ ਨਾਲ 97 ਗੇਂਦਾਂ ਬਾਕੀ ਰਹਿੰਦਿਆਂ ਚਾਰ ਵਿਕਟਾਂ ‘ਤੇ 216 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।