ਅੰਮ੍ਰਿਤਸਰ, 20 ਮਾਰਚ (ਸੁਨੀਲ ਗੁਪਤਾ)- ਮਾਨਯੋਗ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਦੀਆਂ ਸਖਤ ਹਦਾਇਤਾ ਤਹਿਤ ਚਲਾਈ ਜਾ ਰਹੀ ਨਸ਼ੇ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਬੀਤੇ ਦਿਨੀ ਤਰਨ ਤਾਰਨ ਰੋਡ, ਗੁਰੂ ਅਰਜਨ ਦੇਵ ਨਗਰ ਵਿਖੇ ਲਾਇਨਾ ਦੇ ਨਜਦੀਕ ਮਨਦੀਪ ਸਿੰਘ ਕਾਕਾ ਪੁੱਤਰ ਜਸਬੀਰ ਸਿੰਘ ਗਲੀ ਨੰ. 2 ‘ਚ ਚੋਂਕੀ ਕੋਟ ਮਿੱਤ ਸਿੰਘ ਇੰਚਾਰਜ ਸਤਨਾਮ ਸਿੰਘ ਨੇ 270 ਗ੍ਰਾਮ ਨਸ਼ੀਲੇ ਪਾਊਡਰ ਸਨੇ ਦੋਸ਼ੀ ਨੂੰ ਕਾਬੂ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਥਾਣਾ ਸੁਲਤਾਨਵਿੰਡ ਦੇ ਐਸ.ਐਚ.ਓ. ਪਰਵੇਸ਼ ਚੋਪੜਾ ਨੇ ਆਖਿਆ ਕਿ ਇਹ ਦੋਸ਼ੀ ਪਿਛਲੇ 6 ਮਹੀਨਿਆਂ ਤੋਂ ਨਸ਼ੀਲੇ ਪਦਾਰਥ ਦਾ ਧੰਦਾ ਕਰ ਰਿਹਾ ਸੀ। ਜਿਸਨੂੰ ਅੱਜ ਕਾਬੂ ਕਰਕੇ ਐਨ.ਡੀ.ਪੀ.ਸੀ. ਐਕਟ ਦੇ ਤਹਿਤ ਪਰਚਾ ਦਰਜ ਕਰ ਲਿਆ ਹੈ ਅਤੇ ਇਸਨੂੰ ਰਿਮਾਂਡ ਤੇ ਲੈ ਕੇ ਹੋਰ ਵੀ ਪੁੱਛ ਪੜਤਾਲ ਕੀਤੀ ਜਾਵੇਗੀ।