April 21, 2026 10:10 pm

ਪੈਨਸ਼ਨ ਧਾਰਕਾਂ ਨੇ ਕੀਤਾ ਬੀਡੀਪੀਓ ਦਫਤਰ ਅੱਗੇ ਰੋਸ ਵਿਖਾਵਾ

ਫਾਜ਼ਿਲਕਾ, 20 ਮਾਰਚ (ਪਵਨ ਧੂੜਿਆ)- ਜ਼ਿਲ੍ਹਾ ਬਾਲ ਵਿਕਾਸ ਅਤੇ ਮਹਿਲਾ ਕਲਿਆਣ ਪੈਨਸ਼ਨ ਵਿਭਾਗ ਦੀਆਂ ਨੀਤੀਆਂ ਖਿਲਾਫ ਸਮਾਜ ਸੁਧਾਰ ਸਭਾ ਅਬੋਹਰ ਦੇ ਝੰਡੇ ਹੇਠ ਸਥਾਨਕ ਬੀਡੀਪੀਓ ਦਫਤਰ ਵਿਚ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੈਨਸ਼ਨ ਧਾਰਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਨਾਅਰੇਬਾਜ਼ੀ ਵੀ ਕੀਤੀ। ਆਪਣੀਆਂ ਮੰਗਾਂ ਸੰਬੰਧੀ ਜਾਣਕਾਰੀ ਦਿੰਦਿਆਂ ਪੈਨਸ਼ਨ ਧਾਰਕਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਪੈਨਸ਼ਨਾਂ ਵਿਚੋਂ ਕਟੌਤੀ ਨਾ ਕੀਤੀ ਜਾਵੇ, ਇਸ ਤੋਂ ਇਲਾਵਾ ਦੂਜੇ ਰਾਜਾਂ ਮੁਤਾਬਿਕ ਪੈਨਸ਼ਨ ਦਿਤੀ ਜਾਵੇ, ਪੈਨਸ਼ਨ ਧਾਰਕਾਂ ਨਾਲ ਬੈਂਕ ਵਿਚ ਹੁੰਦੇ ਵਿਵਹਾਰ ਨੂੰ ਸੁਧਾਰਿਆ ਜਾਵੇ, ਪੈਡਿੰਗ ਪਈਆਂ ਪੈਨਸ਼ਨ ਦੀਆਂ ਫਾਈਲਾਂ ਨੂੰ ਪੂਰਾ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਦੇ ਪੈਨਸ਼ਨ ਵਿਭਾਗ ਦੀ ਹਾਲਤ ਤਰਸਯੋਗ ਹੋ ਚੁੱਕੀ ਹੈ, ਜਿਸ ਦਾ ਸੁਧਾਰ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਦੀਆਂ ਇਨ੍ਹਾਂ ਮੰਗਾਂ ਵੱਲ ਧਿਆਨ ਦਿਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਨੀਤਾ, ਊਸ਼ਾ ਰਾਣੀ, ਕਮਲੇਸ਼, ਸ਼ਾਂਤੀ, ਮਿਸ਼ਰੀ ਦੇਵੀ, ਸ਼ੀਲਾ, ਮੀਰਾ ਤੋਂ ਇਲਾਵਾ ਹੋਰ ਪੈਨਸ਼ਨ ਧਾਰਕ ਹਾਜ਼ਰ ਸਨ।

Send this to a friend