April 21, 2026 8:49 pm

23 ਮਾਰਚ ਦੇ ਸ਼ਹੀਦਾਂ ਨੂੰ 23 ਵ¦ਟੀਅਰਾਂ ਨੇ ਖੂਨਦਾਨ ਕਰਕੇ ਕੀਤੀ ਸ਼ਰਧਾਂਜਲੀ ਭੇਂਟ

ਪਟਿਆਲਾ, 20 ਮਾਰਚ (ਗੁਰਜੀਤ ਸਿੰਘ)- ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਵਿਖੇ ਚੱਲ ਰਹੀ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਵਲੋਂ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਡਾਕਟਰ ਰਜਨੀ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ 23 ਮਾਰਚ ਦੇ ਸ਼ਹੀਦ ਸਰਦਾਰ ਏ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਹੁਰਾਂ ਨੂੰ 23 ਵ¦ਟੀਅਰਾਂ ਨੇ ਖੂਨਦਾਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ। ਕੈਂਪ ਦਾ ਰਸਮੀ ਉਦਘਾਟਨ ਭਾਈ ਸੁਖਵਿੰਦਰ ਸਿੰਘ ਪੰਜੌਲਾ ਨੇ ਖੁਦ ਖੂਨਦਾਨ ਕਰਕੇ ਕੀਤਾ। ਕੈਂਪ ਵਿਚ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਚੰਡੀਗੜ੍ਹ ਬਤੌਰ ਮੁੱਖ ਮਹਿਮਾਨ ਪਹੁੰਚੇ, ਜਦੋਂ ਕਿ ਡਾਕਟਰ ਬੀ. ਐਲ. ਭਾਰਦਵਾਜ ਮੈਡੀਕਲ ਸੁਪਰਡੈਂਟ ਰਜਿੰਦਰਾ ਹਸਪਤਾਲ ਪਟਿਆਲਾ, ਡਾਕਟਰ ਕੰਚਨ ਭਾਰਦਵਾਜ ਇੰਚਾਰਜ ਬਲੱਡ ਬੈਂਕ ਅਤੇ ਦਵਿੰਦਰ ਮਹਿਤਾ ਥੈਲਾਸੀਮੀਆ

ਚਿਲਡਰਨ ਸੁਸਾਇਟੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਕੈਂਪ ਵਿਚ ਨਰਿੰਦਰ ਸਿੰਘ ਸਰਪੰਚ ਕਾਠਗੜ੍ਹ, ਮਲਕੀਤ, ਗੁਰਮੀਤ ਤੇ ਪ੍ਰਭਜੋਤ ਸਿੰਘ ਬੋਲੜ ਕਲਾਂ, ਸਤਵਿੰਦਰ ਸਿੰਘ ਹਕੀਮਪੁਰਾ, ਅਵਤਾਰ ਸਿੰਘ ਰਣਜੀਤ ਨਗਰ, ਓਮ ਪ੍ਰਕਾਸ਼ ਮੋਦਗਿੱਲ, ਗੌਰਵ ਅਨੇਜਾ, ਨਿਰਮਲ ਸਨੌਰ, ਰਾਜਵੀਰ ਖੇੜੀਗੁੱਜਰਾਂ, ਲਖਬੀਰ ਸਿੰਘ ਨੌਗਾਵਾਂ, ਸੰਦੀਪ ਕੁਮਾਰ ਜੱਬੋਮਾਜਰਾ, ਬਲਜਿੰਦਰ ਰਾਮਪੁਰ ਸਾਹੀਏਵਾਲ, ਬਲਦੇਵ ਸਿੰਘ ਈਸੀ ਤੇ ਨਸੀਬ ਸਿੰਘ ਗੁੱਥਮੁੜਾ ਨੇ ਖੂਨਦਾਨ ਕਰਕੇ  ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਵ¦ਟੀਅਰਾਂ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਖੂਨਦਾਨ ਸੇਵਾ ਵਿਚ ਨੌਜਵਾਨਾਂ ਵੱਡਮੁੱਲਾ ਯੋਗਦਾਨ ਹੈ।

Send this to a friend