ਨਥਾਣਾ, 18 ਮਾਰਚ (ਇੰਦਰਜੀਤ ਨਥਾਣਾ)- ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮਕਾਲੀ ਮਹਾਂਪੁਰਸ਼ ਬਾਬਾ ਕਾਲੂ ਨਾਥ ਜੀ ਸਬੰਧੀ ਅੱਜ ਸ਼ੁਰੂ ਹੋਏ ਚਾਰ ਦਿਨਾਂ ਸਲਾਨਾ ਜੋੜ ਮੇਲੇ ਮੌਕੇ ਪੰਜਾਬੀਆਂ ਦੇ ਹਰਮਨ ਪਿਆਰੇ ਅਖਬਾਰ ਰੋਜ਼ਾਨਾ ਪੰਜਾਬ ਟਾਈਮਜ਼ ਵੱਲੋਂ ਪ੍ਰਕਾਸ਼ਿਤ ਮੇਲੇ ਦਾ ਵਿਸ਼ੇਸ਼ ਸਪਲੀਮੈਂਟ ਇਲਾਕੇ ਦੀ ੳੱਘੀ ਧਾਰਮਿਕ ਸਖਸ਼ੀਅਤ ਬਾਬਾ ਮਨਮੋਹਣ ਸਿੰਘ ਗੁੰਮਟਸਰ ਵਾਲਿਆਂ ਨੇ ਜਾਰੀ ਕੀਤਾ। ਇਸ ਮੌਕੇ ਬਾਬਾ ਮਨਮੋਹਣ ਸਿੰਘ ਜੀ ਨੇ ਅਖਬਾਰ ਦੇ ਮੁੱਖ ਸੰਪਾਦਕ ਬਲਜੀਤ ਸਿੰਘ ਬਰਾੜ ਦੀਆਂ ਸਿੱਖ ਧਰਮ ਦੇ ਪਸਾਰ, ਆਪਸੀ ਭਾਈਚਾਰੇ ਅਤੇ ਨਿਰਪੱਖ ਅਤੇ ਨਿਧੱੜਕ ਲੇਖਣੀ ਰਾਹੀ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਪ੍ਰਸੰਸਾਂ ਕੀਤੀ। ਅਖਬਾਰ ਦੇ ਬਠਿੰਡਾ ਤੋਂ ਸਟਾਫ ਰਿਪੋਰਟਰ ਅਮਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ
ਟਾਇਮਜ਼ ਪੱਤਰਕਾਰਤਾਂ ਦੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਦਿਆਂ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਪੰਜਾਬ ਟਾਇਮਜ਼ ਲੱਚਰਵਾਦ, ਪਾਖੰਡਵਾਦ ਤੇ ਪਿਛਾਂਹ ਖਿੱਚੂ ਵਿਚਾਰਾਂ ਨੂੰ ਸਖਤੀ ਨਾਲ ਰੱਦ ਕਰਦਾ ਹੋਇਆ ਇੱਕ ਸੰਪੂਰਨ ਪਰਿਵਾਰਕ ਅਖ਼ਬਾਰ ਵਜੋਂ ਸਾਹਮਣੇ ਆਇਆ ਹੈ ਜਿਸ ਨੂੰ ਹਰ ਪੰਜਾਬੀ ਆਪਣੇ ਪੜ੍ਹਨ ਕਮਰੇ ਅਤੇ ਲਾਇਬਰੇਰੀ ਦਾ ਸਿੰਗਾਰ ਬਣਾ ਰਿਹਾ ਹੈ। ਇਸ ਮੌਕੇ ਅੰਗਰੇਜ ਸਿੰਘ, ਗੁਰਪ੍ਰੀਤ ਸਿੰਘ, ਅੰਮਿਤਪਾਲ ਸਿੰਘ, ਰਾਜਵੰਤ ਸਿੰਘ, ਹਰਕੀਰਤ ਸਿੰਘ ਤੇ ਨਿਰਮਲ ਸਿੰਘ ਖਾਲਸਾ ਹਾਜ਼ਰ ਸਨ।