Skip to content
Independent perspectives. Global stories.
BREAKING

ਮਸਰਤ ਦੀ ਰਿਹਾਈ ਦਾ ਫ਼ੈਸਲਾ ਕੇਂਦਰ ਤੋਂ ਪੁੱਛੇ ਬਿਨਾ ਕੀਤਾ ਗਿਆ : ਪ੍ਰਧਾਨ ਮੰਤਰੀ

Share this story

ਸੂਬਾ ਸਰਕਾਰ ਤੋਂ ਸਪਸ਼ਟੀਕਰਨ ਆਉਣ ਬਾਅਦ ਸਦਨ ਨੂੰ ਦਿੱਤੀ ਜਾਵੇਗੀ ਜਾਣਕਾਰੀ
Page-1_06 ਨਵੀਂ ਦਿੱਲੀ, 9 ਮਾਰਚ (ਪੀ. ਟੀ. ਲਾਇਵ)- ਜੰਮੂ-ਕਸ਼ਮੀਰ ਦੇ ਵੱਖਵਾਦੀ ਆਗੂ ਮਸਰਤ ਆਲਮ ਦੀ ਰਿਹਾਈ ਦੇ ਮਾਮਲੇ ’ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਆਪੋਜੀਸ਼ਨ ਦੀ ਜ਼ਬਰਦਸਤ ਮੰਗ ਅੱਗੇ ਝੁਕਦਿਆਂ ਲੋਕ ਸਭਾ ਵਿੱਚ ਬਿਆਨ ਦਿੱਤਾ ਕਿ ਅੱਤਵਾਦ ਅਤੇ ਵੱਖਵਾਦ ’ਤੇ ਕੋਈ ਪਾਰਟੀਬਾਜ਼ੀ ਨਹੀਂ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਉਹ ਸਦਨ ਦੇ ਗੁੱਸੇ ਦੇ ਇਜ਼ਹਾਰ ਨਾਲ ਸਹਿਮਤ ਹਨ। ਉਨ੍ਹਾਂ ਕਿਹਾ ਕਿ ਮੈਂ ਸਦਨ ਅਤੇ ਦੇਸ਼ ਨੂੰ ਯਕੀਨ ਦਵਾਉਂਦਾ ਹਾਂ ਕਿ ਜੰਮੂ-ਕਸ਼ਮੀਰ ਵਿੱਚ ਸਰਕਾਰ ਬਣਨ ਤੋਂ ਬਾਅਦ ਜੋ ਵੀ ਗਤੀਵਿਧੀਆਂ ਹੋ ਰਹੀਆਂ ਹਨ ਉਹ ਕੇਂਦਰ ਸਰਕਾਰ ਨਾਲ ਮਸ਼ਵਰਾ ਕਰਕੇ ਨਹੀਂ ਹੋ ਰਹੀਆਂ ਹਨ ਅਤੇ ਨਾ ਹੀ ਇਸ ਸਬੰਧੀ ਕੇਂਦਰ ਨੂੰ ਕੋਈ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਸਪਸ਼ਟ ਕਰਦਿਆਂ ਕਿਹਾ ਕਿ ਜੰਮੂ-

ਕਸ਼ਮੀਰ ਦੀ ਮੁਫਤੀ ਸਰਕਾਰ ਵੱਲੋਂ ਕੀਤੇ ਜਾ ਰਹੇ ਫੈਸਲਿਆਂ ਵਿੱਚ ਸਾਡੀ ਸਹਿਮਤੀ ਨਹੀਂ ਹੈ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਦੇਸ਼ ਦੀ ਏਕਤਾ ਦੇ ਸਬੰਧ ਵਿੱਚ ਦੁਨੀਆ ਨੂੰ ਕੋਈ ਗਲਤ ਸੰਦੇਸ਼ ਨਹੀਂ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਰਪਾ ਕਰਕੇ ਸਾਨੂੰ ਦੇਸ਼ ਭਗਤੀ ਨਾ ਸਿਖਾਈ ਜਾਵੇ। ਅਸੀਂ ਇਸ ਸਬੰਧ ਵਿੱਚ ਸੂਬਾ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਹੈ। ਸੂਬੇ ਤੋਂ ਇਸ ਸਬੰਧ ਵਿੱਚ ਸਪਸ਼ਟੀਕਰਨ ਆਉਣ ਤੋਂ ਬਾਅਦ ਸਦਨ ਨੂੰ ਜਾਣਕਾਰੀ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਸਦਨ ਵਿੱਚ ਕਈ ਸੰਸਦ ਮੈਂਬਰਾਂ ਨੇ ਵੱਖਵਾਦੀ ਆਗੂ ਮਸਰਤ ਆਲਮ ਦੀ ਰਿਹਾਈ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਮੈਂ ਸਦਨ ਨੂੰ ਯਕੀਨ ਦਵਾਉਂਦਾ ਹਾਂ ਕਿ ਨਾਗਰਿਕ ਸੁਰੱਖਿਆ ਉੱਤੇ ਸਾਡੀ ਸਰਕਾਰ ਕੋਈ ਸਮਝੌਤਾ ਨਹੀਂ ਕਰੇਗੀ। ਇਸ ਮਸਲੇ ਉੱਤੇ ਸੰਸਦ ਵਿੱਚ ਉਨ੍ਹਾਂ ਬਿਆਨ ਦਿੱਤਾ ਕਿ ਜੰਮੂ-ਕਸ਼ਮੀਰ ਸਰਕਾਰ ਨੇ ਜਿਹੜੀ ਰਿਪੋਰਟ ਭੇਜੀ ਹੈ ਕੇਂਦਰ ਨੇ ਉਸ ਰਿਪੋਰਟ ਉੱਤੇ ਸਪਸ਼ਟੀਕਰਨ ਮੰਗਿਆ ਹੈ। ਗ੍ਰਹਿ ਮੰਤਰੀ ਦੇ ਇਸ ਬਿਆਨ ਤੋਂ ਆਪੋਜੀਸ਼ਨ ਨੇ ਨਾਖੁਸ਼ੀ ਦਾ ਇਜ਼ਹਾਰ ਕੀਤਾ। ਲੋਕ ਸਭਾ ਵਿੱਚ ਕਾਂਗਰਸ ਦੇ ਆਗੂ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਚਾਹੁੰਦੇ ਹਨ ਕਿ ਸੰਸਦ ਵਿੱਚ ਇਸ ਮੁੱਦੇ ਉੱਤੇ ਇੱਕ ਰਾਏ ਹੋਵੇ ਤਾਂ ਉਹ ਜੰਮੂ-ਕਸ਼ਮੀਰ ਸਰਕਾਰ ਤੋਂ ਵੱਖ ਕਿਉਂ ਨਹੀਂ ਹੋ ਜਾਂਦੇ। ਬਾਅਦ ਵਿੱਚ ਕਾਂਗਰਸ ਨੇ ਇਸ ਸਬੰਧ ਵਿੱਚ ਸਦਨ ਤੋਂ ਵਾਕਆਊਟ ਕੀਤਾ।

WRITTEN BY