Skip to content
Independent perspectives. Global stories.
BREAKING

ਕਰਤਾਰਪੁਰ ਮਾਰਗ ਨੂੰ ਸਾਬੋਤਾਜ ਕਰਨ ਲਈ ਡਾ. ਰਾਜਵੰਤ ਸਿੰਘ ਵੱਲੋਂ ਚੀਨ ’ਤੇ ਦਖਲ-ਅੰਦਾਜ਼ੀ ਦਾ ਦੋਸ਼

Share this story

ਵਾਸ਼ਿੰਗਟਨ ਡੀਸੀ, 8 ਮਾਰਚ (ਗਿੱਲ)- ਪਹਿਲੇ ਪਾਤਸ਼ਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਸਿੱਖਾਂ ਦਾ ਮੱਕਾ ਹੈ। ਇਸ ਅਸਥਾਨ ਸਬੰਧੀ ਹਰ ਮਹੀਨੇ ਮੱਸਿਆ ਮੌਕੇ ਸੰਗਤਾਂ ਅਰਦਾਸ ਕਰਕੇ ਰਾਸਤਾ ਖੁਲ੍ਹਵਾਉਣ ਲਈ ਰਹਿਮਤ ਮੰਗਦੀਆਂ ਹਨ। ਇਸ ਕਾਰਜ ਨੂੰ ਨੇਪੜੇ ਚਾੜ੍ਹਨ ਲਈ ਯੁਨਾਇਟਿਡ ਸਿੱਖ ਸੰਸਥਾ ਵੱਲੋਂ ਸ. ਢੀਂਡਸਾ ਦੀ ਅਗਵਾਈ ਵਿੱਚ ਪੰਜ ਮੈਂਬਰੀ ਕਮੇਟੀ ਦਾ ਗਠਨ ਕਰਕੇ ਇਸ ਪ੍ਰੋਜੈਕਟ ਨੂੰ ਯੂ.ਐਸ. ਦੇ ਸਾਬਕਾ ਅੰਬੈਸਡਰ ਜਾਨ ਮੈਕਡੋਨਿਲ ਦੀ ਅਗਵਾਈ ਵਿੱਚ ਦੋਹਾਂ ਮੁਲਕਾਂ ਦਾ ਸਰਵੇ ਕਰਕੇ ਤਿਆਰ ਕੀਤਾ ਸੀ। ਇਸ ਸਬੰਧੀ ਜੋ ਕਿਤਾਬਚਾ ਸ. ਗੁਰਚਰਨ ਸਿੰਘ ਵਰਲਡ ਬੈਂਕ, ਡਾ. ਸੁਰਿੰਦਰ ਗਿੱਲ, ਸ. ਆਤਮਾ ਸਿੰਘ ਨਿਊਜਰਸੀ, ਸ. ਅਮਰ ਸਿੰਘ ਮੱਲ੍ਹੀ ਅਤੇ ਸ. ਸੁਰਿੰਦਰ ਸਿੰਘ ਇੰਜੀਨੀਅਰ ਦੀ ਰਹਿਨੁਮਾਈ ਵਿੱਚ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਤੋਂ ਪਾਸ ਕਰਵਾ ਕੇ ਕੇਂਦਰ ਸਰਕਾਰ ਨੂੰ ਭੇਜਿਆ ਸੀ। ਇਸ ਸਬੰਧੀ ਭਾਰਤੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਨਿਊ ਜਰਸੀ ਦੌਰੇ ਸਮੇਂ ਇੱਕ ਬੇਨਤੀ ਪੱਤਰ ਵੀ ਸੌਂਪਿਆ ਗਿਆ ਤਾਂ ਜੋ ਸਿੱਖਾਂ ਦੀ ਲੰਬੇ ਸਮੇਂ ਤੋਂ ਅਧੂਰੀ ਇਸ ਮੰਗ ਨੂੰ ਪੂਰਿਆਂ ਕਰਕੇ ਅਸਥਾਨ ਦੇ ਖੁੱਲ੍ਹੇ ਦਰਸ਼ਨਾਂ ਲਈ ਰਸਤੇ ਦੀ ਕਾਰਵਾਈ ਨੂੰ ਅਮਲੀ ਰੂਪ ਦਿੱਤਾ ਜਾ ਸਕੇ। ਪਿਛਲੇ ਦਿਨੀਂ ਡਾ. ਰਾਜਵੰਤ

ਸਿੰਘ ਨੇ ਇਹ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਇਸ ਪ੍ਰੋਜੈਕਟ ਨੂੰ ਸਾਬੋਤਾਜ ਕਰਨ ਵਿੱਚ ਚੀਨ ਦੇ ਇੱਕ ਰਾਜਦੂਤ ਨੇ ਭੂਮਿਕਾ ਨਿਭਾਈ ਹੈ।
ਉਨ੍ਹਾਂ ਦੇ ਇਸ ਬਿਆਨ ਨਾਲ ਸਿੱਖਾਂ ਦੇ ਅਕਸ ਨੂੰ ਢਾਹ ਲੱਗੀ ਹੈ,  ਕਿਉਂਕਿ ਏਸ਼ੀਅਨ ਮੁਲਕਾਂ ਵਿੱਚੋਂ ਭਾਰਤ ਅਤੇ ਚੀਨ ’ਤੇ ਅਮਰੀਕਾ ਦੀ ਨਜ਼ਰ ਹੈ ਕਿ ਇਹ ਦੋਵੇਂ ਮੁਲਕ ਏਸ਼ੀਆ ਦੀ ਤਾਕਤ ਹਨ। ਪਰ ਰਾਜਵੰਤ ਦੀ ਸੌੜੀ ਰਾਜਨੀਤੀ ਨੇ ਅਮਰੀਕਾ ਨੂੰ ਭੰਬਲਭੂਸੇ ਵਿੱਚ ਪਾ ਦਿੱਤਾ ਹੈ ਕਿ ਕਰਤਾਰਪੁਰ ਰਸਤੇ ਅਤੇ ਬਾਡਰ ਸਬੰਧੀ ਚੀਨ ਦੀ ਸ਼ਮੂਲੀਅਤ ਸਿੱਖਾਂ ਲਈ ਗਲੇ ਦੀ ਹੱਡੀ ਬਣ ਗਿਆ ਹੈ।
ਗੌਰਤਲਬ ਹੈ ਕਿ ਡਾ. ਰਾਜਵੰਤ ਸਿੰਘ ਦਾ ਕਰਤਾਰਪੁਰ ਮਾਰਗ ਸਬੰਧੀ ਹਮੇਸ਼ਾ ਹੀ ਮਾੜਾ ਅਕਸ ਰਿਹਾ ਹੈ ਕਿਉਂਕਿ ਉਸ ਵੱਲੋਂ ਬਣਾਈਆਂ ਅਨੇਕਾਂ ਸੰਸਥਾਵਾਂ ਸਿਰਫ ਪੈਸਾ ਇਕੱਠਾ ਕਰਕੇ ਆਪਣੀ ਹਊਮੈਂ ਨੂੰ ਪੱਠੇ ਪਾਉਣਾ ਹੈ ਅਤੇ ਹੁਣ ਕਰਤਾਰਪੁਰ ਮਾਰਗ ਸਬੰਧੀ ਵਿਕਾਸ ਦੀ ਆੜ ਵਿੱਚ ਚੀਨ ਦੀ ਕਥਿਤ ਸ਼ਮੂਲੀਅਤ ਦਾ ਖੁਲਾਸਾ ਕਰਕੇ ਐਸਾ ਪੱਤਾ ਖੇਡਿਆ ਹੈ ਜਿਸ ਦੀ ਚਰਚਾ ਸੰਸਾਰ ਪੱਧਰ ’ਤੇ ਸ਼ੁਰੂ ਹੋ ਗਈ ਹੈ। ਪੰਜ ਮੈਂਬਰੀ ਕਮੇਟੀ ਵੱਲੋਂ ਡਾ. ਰਾਜਵੰਤ ਨੂੰ ਅਪੀਲ ਕੀਤੀ ਹੈ ਕਿ ਉਹ ਸਸਤੀ ਰਾਜਨੀਤੀ ਤੋਂ ਉ¤ਪਰ ਉਠ ਕੇ ਆਪਣੇ ਕੰਮਾਂ ਤੱਕ ਸੀਮਤ ਰਹਿਣ  ਅਤੇ ਸਿੱਖਾਂ ਵੱਲੋਂ ਕੀਤੀਆਂ ਕਾਰਗੁਜ਼ਾਰੀਆਂ ਤੇ ਆਪਣੀ ਮੋਹਰ ਲਾਉਣ ਤੋਂ ਗੁਰੇਜ਼ ਕਰਨ।

WRITTEN BY