Skip to content
Independent perspectives. Global stories.
BREAKING

ਹਰਿਆਣਾ ਸਰਕਾਰ ਨੇ ਕਣਕ ਖਰੀਦਣ ਲਈ ਸਾਰੇ ਪ੍ਰਬੰਧ ਕੀਤੇ

Share this story

ਚੰਡੀਗੜ੍ਹ, 5 ਮਾਰਚ (ਨਾਗਪਾਲ)– ਹਰਿਆਣਾ ਸਰਕਾਰ ਅਤੇ ਇਸ ਦੀ ਖਰੀਦ ਏਜੰਸੀਆਂ ਨੇ ਰਬੀ ਖਰੀਦ ਮੌਸਮ 2015-16 ਦੌਰਾਨ ਸੂਬੇ ਦੀਆਂ ਮੰਡੀਆਂ ਵਿਚ ਆਉਣ ਵਾਲੀ ਸਾਰੀ ਕਣਕ ਦੀ ਖਰੀਦ ਕਰਨ ਲਈ ਪੂਰੇ ਪ੍ਰਬੰਧ ਕੀਤੇ ਹਨ। ਖੁਰਾਕ ਅਤੇ ਸਪਲਾਈ ਵਿਭਾਗ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿੱਥੇ ਤਕ ਕਿਸਾਨਾਂ ਦਾ ਸਬੰਧ ਹੈ, ਉਨ੍ਹਾਂ ਲਈ ਕੁਝ ਨਹੀਂ ਬਦਲਿਆ ਹੈ, ਸਿਵਾਏ ਭਾਰਤੀ ਖੁਰਾਕ ਨਿਗਮ ਇਸ ਸਾਲ ਖਰੀਦ ਏਜੰਸੀਆਂ ਦਾ ਹਿੱਸਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਲਈ ਕਿਸੇ ਵੀ ਤਰ੍ਹਾਂ ਦੀ ਦਿਕੱਤ ਦਾ ਕਾਰਣ ਨਹੀਂ ਹੋਵੇਗਾ। ਇਸ ਤੋਂ ਇਲਾਵਾ, ਕਿਸਾਨ ਭਾਰਤੀ ਖੁਰਾਕ ਨਿਗਮ ਦੀ ਤੁਲਨਾ ਵਿਚ ਰਾਜ ਏਜੰਸੀ ਨੂੰ ਤਰਜੀਹ ਦਿੰਦੇ ਹਨ, ਕਿਉਂਕਿ ਰਾਜ ਏਜੰਸੀਆਂ ਕਿਸਾਨ ਦੋਸਤਾਨਾ ਏਜੰਸੀਆਂ ਹਨ।

WRITTEN BY