Skip to content
Independent perspectives. Global stories.
BREAKING

ਸੁਖਬੀਰ ਬਾਦਲ ਵੱਲੋਂ ਪੁਲਿਸ ਦੇ ਤਫਤੀਸ਼ੀ ਕਾਰਜ ਲਈ ਪੰਜਾਬ ਇਨਵੈਸਟੀਗੇਸ਼ਨ ਬਿਊਰੋ ਦੇ ਗਠਨ ਦਾ ਐਲਾਨ

Share this story

ਪੰਜਾਬ ਤਫਤੀਸ਼ ਨੂੰ ਕਾਨੂੰਨ ਤੇ ਵਿਵਸਥਾ ਡਿਊਟੀ ਨਾਲੋਂ ਅਲੱਗ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ
Page-1_06 ਜਲੰਧਰ/ਚੰਡੀਗੜ੍ਹ, 4 ਮਾਰਚ-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸਮੁੱਚੇ ਤਫਤੀਸ਼ੀ ਅਮਲੇ ਨੂੰ ਇੱਕ ਕਮਾਨ ਹੇਠਾਂ ਕਰਨ ਲਈ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਸਥਾਪਨਾ ਦੀ ਇਤਿਹਾਸਕ ਪਹਿਲ ਕਦਮੀ ਸਦਕਾ ਪੰਜਾਬ ਤਫਤੀਸ਼ੀ ਕਾਰਜ ਨੂੰ ਕਾਨੂੰਨ ਤੇ ਵਿਵਸਥਾ ਡਿਊਟੀ ਨਾਲੋਂ ਵੱਖਰਾ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ। ਅੱਜ ਇਥੇ ਪੁਲਿਸ ਮੁੱਖ ਦਫਤਰ ਵਿਖੇ ਇਕ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਵਿੰਗ ਦੀ ਪੁਲਿਸ ਸਟੇਸ਼ਨ, ਜ਼ਿਲ੍ਹਾ ਅਤੇ ਮੁੱਖ ਦਫਤਰ ਪੱਧਰ ਤੱਕ ਤਫਤੀਸ਼ ਦੀ ਸਮੁੱਚੀ ਜ਼ਿੰਮੇਵਾਰੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਸਾਰੇ ਤਿੰਨ ਪੱਧਰਾਂ ’ਤੇ ਜਾਂਚ ਲਈ ਵੱਖਰਾ ਸਟਾਫ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਵਾਂ ਵਿੰਗ ਪੇਸ਼ੇਵਾਰਾਨਾ

ਅਤੇ ਸਮਾਂ ਬੱਧ ਤਫਤੀਸ਼ ਨੂੰ ਯਕੀਨੀ ਬਣਾਏਗਾ ਅਤੇ ਇਸ ਦੇ ਸਟਾਫ ਨੂੰ ਕਿਸੇ ਹੋਰ ਮੰਤਵ ਲਈ ਨਹੀਂ ਵਰਤਿਆ ਜਾਵੇਗਾ। ਸ. ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਆਰੰਭ ਵਿੱਚ ਇਸ ਬਿਊਰੋ ਵਿੱਚ 7772 ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਉਨ੍ਵ੍ਹਾਂ ਕਿਹਾ ਕਿ ਪੁਲਿਸ ਥਾਣਾ ਪੱਧਰ ’ਤੇ ਤਫਤੀਸ਼ੀ ਅਮਲੇ ਵਿੱਚ ਤਫਤੀਸ਼ੀ ਇਕਾਈਆਂ, ਪੈਰਵੀ ਇਕਾਇਆਂ ਅਤੇ ਮਹਿਲਾ ਸਟਾਫ ਹੋਵੇਗਾ ਜੋ ਇੰਚਰਾਜ ਤਫਤੀਸ਼ ਦੇ ਅਧੀਨ ਕੰਮ ਕਰੇਗਾ। ਇਸੇ ਦੌਰਾਨ ਡੀ.ਜੀ.ਪੀ. ਸ੍ਰੀ ਸੁਮੇਧ ਸਿੰਘ ਸੈਣੀ ਨੇ ਦੱਸਿਆ ਕਿ ਜ਼ਿਲ੍ਹਾ ਅਤੇ ਕਮਿਸ਼ਨਰੇਟ ਪੱਧਰ ’ਤੇ ਤਫਤੀਸ਼ੀ ਵਿੰਗ ਵਿੱਚ ਸੀ.ਆਈ.ਏ. ਸਟਾਫ, ਆਰਥਿਕ ਅਪਰਾਧ ਵਿੰਗ, ਔਰਤਾਂ ਵਿਰੁੱਧ ਜ਼ੁਰਮ ਵਿੰਗ, ਪੁਲਿਸ ਸਟੇਸ਼ਨ, ਡੀ.ਸੀ.ਆਰ.ਬੀ ਅਤੇ ਜ਼ਿਲ੍ਹਾ ਕਾਨੂੰਨੀ ਸਹਾਇਤਾ ਯੁਨਿਟ ਸ਼ਾਮਿਲ ਹੋਣਗੇ। ਇਨ੍ਹਾਂ ਦੀ ਅਗਵਾਈ ਐਸ.ਪੀ./ਵਧੀਕ ਡੀ.ਸੀ.ਪੀ. ਤਫਤੀਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਰਾਜ ਦੇ ਮੁੱਖ ਦਫਤਰ ਵਿਖੇ ਨਵੇਂ ਵਿੰਗ ਵਿੱਚ ਬਿਊਰੋ ਆਫ਼ ਇਨਵੈਸਟੀਗੇਸ਼ਨ (ਪਹਿਲਾਂ ਕ੍ਰਾਇਮ ਵਿੰਗ), ਜ਼ੋਨਲ ਦਫਤਰ, ਸਟੇਟ ਸਾਇਬਰ ਕ੍ਰਾਇਮ ਪੁਲਿਸ ਸਟੇਸ਼ਨ, ਸਟੇਟ ਕ੍ਰਾਇਮ ਬ੍ਰਾਂਚ ਪੁਲਿਸ ਸਟੇਸ਼ਨ, ਆਰਥਿਕ ਅਪਰਾਧ ਵਿੰਗ ਅਤੇ ਐਸ.ਸੀ.ਆਰ.ਬੀ ਸ਼ਾਮਿਲ ਹੋਣਗੇ। ਡੀ.ਜੀ.ਪੀ. ਨੇ ਅੱਗੇ ਦੱਸਿਆ ਕਿ ਹਾਲੀਆ ਕਾਡਰ ਸਮਿੱਖਿਆ ਦੌਰਾਨ ਏ.ਡੀ.ਜੀ.ਪੀ ਕ੍ਰਾਇਮ ਦੀ ਆਸਾਮੀ ਨੂੰ ਖਤਮ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ ਅਤੇ ਡਾਇਰੈਕਟਰ, ਬਿਊਰੋ ਆਫ ਇਨਵੈਸਟੀਗੇਸ਼ਨ ਦੇ ਨਵੇਂ ਆਹੁਦੇ ਨੂੰ ਸਥਾਪਤ ਕੀਤਾ ਜਾ ਰਿਹਾ ਹੈ। ਪੁਲਿਸ ਮੁਖੀ ਨੇ ਅੱਗੇ ਦੱਸਿਆ ਕਿ ਨਵੇਂ ਵਿੰਗ ਨੂੰ ਸਾਰੇ ਜ਼ਿਲ੍ਹਿਆਂ ਅੰਦਰ ਮੋਬਾਈਲ ਫਾਰੈਂਸਿਕ ਸਬੂਤ ਸੰਗ੍ਰਹਿ ਇਕਾਈਆਂ, ਖੇਤਰੀ ਫਾਰੈਂਸਿਕ ਸਾਇੰਸ ਲੈਬਾਰਟਰੀਆਂ, ਆਧੁਨਿਕ ਸਾਇਬਰ ਕ੍ਰਾਇਮ ਇਕਾਈਆਂ, ਆਧੁਨਿਕ ਪੁੱਛ ਗਿੱਛ ਕਮਰਿਆਂ ਦੇ ਨਾਲ-ਨਾਲ ਆਧੁਨਿਕ ਮਹਿਲਾ ਪੁਲਿਸ ਥਾਣਿਆਂ ਨਾਲ ਲੈਸ ਕੀਤਾ ਜਾ ਰਿਹਾ ਹੈ। ਉਨ੍ਹਾਂ ਪੂਰਨ ਭਰੋਸਾ ਪ੍ਰਗਟਾਇਆ ਹੈ ਕਿ ਇੰਨ੍ਹਾਂ ਕਦਮਾਂ ਨਾਲ ਇਹ ਵਿੰਗ ਪੰਜਾਬ ਦਾ ਇੱਕ ਵਿਸ਼ੇਸ਼ੀਕ੍ਰਿਤ ਵਿੰਗ ਬਣ ਕੇ ਉਭਰੇਗਾ।

WRITTEN BY