ਨਵੀਂ ਦਿ¤ਲੀ, 4 ਮਾਰਚ (ਪੀ. ਟੀ.)- ਨਿਰਭਇਆ ਕਾਂਡ ਦੇ ਇਕ ਦੋਸ਼ੀ ਦੀ ਇੰਟਰਵਿਊ ਨੂੰ ਲੈ ਕੇ ਰਾਜ ਸਭਾ ‘ਚ ਅ¤ਜ ਜਮ ਕੇ ਹੰਗਾਮਾ ਹੋਇਆ। ਅ¤ਜ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ 16 ਦਸੰਬਰ ਦੇ ਇਕ ਦੋਸ਼ੀ ਦੇ ਬੀ.ਬੀ.ਸੀ. ਵਲੋਂ ਇੰਟਰਵਿਊ ਕੀਤੇ ਜਾਣ ‘ਤੇ ਵਿਰੋਧੀ ਧਿਰ ਨੇ ਜਮ ਕੇ ਹੰਗਾਮਾ ਕੀਤਾ। ਇਸ ਦੌਰਾਨ, ਸਰਕਾਰ ਨੇ ਇਸ ਮਾਮਲੇ ‘ਚ ਸਖਤ ਕਾਰਵਾਈ ਅਤੇ ਜਾਂਚ ਦਾ ਭਰੋਸਾ ਦਿ¤ਤਾ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਮਾਮਲੇ ‘ਚ ਅ¤ਜ ਰਾਜ ਸਭਾ ‘ਚ ਸਫਾਈ ਦਿੰਦੇ ਹੋਏ ਕਿਹਾ ਕਿ ਨਿਰਭਇਆ ਕਾਂਡ ਦੇ ਦੋਸ਼ੀ ਦੀ ਡਾਕੂਮੈਂਟਰੀ ‘ਤੇ ਰੋਕ ਲਗਾ ਦਿ¤ਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਬੀ.ਬੀ.ਸੀ. ਦੀ ਇਹ ਡਾਕੂਮੈਂਟਰੀ ਕਿਸੇ ਵੀ ਹਾਲ ‘ਚ ਪ੍ਰਸਾਰਿਤ ਨਹੀਂ ਕੀਤੀ ਜਾਵੇਗੀ। ਗ੍ਰਹਿ ਮੰਤਰੀ
ਨੇ ਕਿਹਾ ਕਿ ਉਹ ਖੁਦ ਇਸ ਗ¤ਲ ਨੂੰ ਲੈ ਕੇ ਹੈਰਾਨ ਹਨ ਕਿ ਇਕ ਜਬਰ ਜਨਾਹੀ ਦੇ ਇੰਟਰਵਿਊ ਲੈਣ ਦੀ ਇਜਾਜ਼ਤ ਕਿਸ ਤਰ੍ਹਾਂ ਦਿ¤ਤੀ ਗਈ। ਉਨ੍ਹਾਂ ਨੇ ਕਿਹਾ ਕਿ ਅ¤ਗੇ ਤੋਂ ਜੇਲ੍ਹ ‘ਚ ਬੰਦ ਦੋਸ਼ੀ ਦੇ ਇੰਟਰਵਿਊ ਦੀ ਇਜਾਜ਼ਤ ਨਹੀਂ ਦਿ¤ਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ ‘ਚ ਵੀ ਇਸ ਇੰਟਰਵਿਊ ਦਾ ਪ੍ਰਸਾਰਨ ਰੋਕਣ ਲਈ ਯਤਨ ਕੀਤੇ ਜਾਣਗੇ।



