Skip to content
Independent perspectives. Global stories.
BREAKING

ਟਰਾਂਸਪੋਰਟ ਵਿਭਾਗ ਵਿੱਚ ਤਰਸ ਦੇ ਆਧਾਰ ’ਤੇ 37 ਨਿਯੁਕਤੀਆਂ

Share this story

ਚੰਡੀਗੜ੍ਹ, 3 ਮਾਰਚ (ਪੀ. ਟੀ.)- ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਨੇ ਅੱਜ ਇਥੇ ਟਰਾਂਸਪੋਰਟ ਵਿਭਾਗ ਵਿੱਚ ਤਰਸ ਦੇ ਆਧਾਰ ‘ਤੇ 37 ੳਮੀਦਵਾਰਾਂ ਨੂੰ ਚੌਥਾ ਦਰਜਾ ਅਸਾਮੀ ਲਈ ਨਿਯੁਕਤੀ ਪੱਤਰ ਦਿੱਤੇ। ਇਸ ਮੌਕੇ ‘ਤੇ ਬੋਲਦਿਆਂ ਸ. ਕੋਹਾੜ ਨੇ ਕਿਹਾ ਕਿ ਸਾਰੀਆਂ ਨਿਯੁਕਤੀਆ ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਿਕ ਕੀਤੀਆਂ ਗਈਆਂ ਹਨ। ਉਨਾਂ ਨੇ ਨਵ-ਨਿਯੁਕਤ ਕਰਮਚਾਰੀਆਂ ਨੂੰ ਆਪਣਾ ਕੰਮ ਇਮਾਨਦਾਰੀ, ਸਮਰਪਿਤ ਭਾਵਨਾ ਅਤੇ ਲਗਨ ਨਾਲ ਕਰਨ ਲਈ ਆਖਿਆ। ਇਸ ਮੌਕੇ ‘ਤੇ ਸ੍ਰੀ ਅਨੁਰਾਗ ਅਗਰਵਾਲ, ਸਕੱਤਰ, ਸ੍ਰੀ ਐਮ.ਐਸ.ਜੱਗੀ, ਡਾਇਰੈਕਟਰ ਟਰਾਂਸਪੋਰਟ, ਸ੍ਰੀ ਮਨਜੀਤ ਸਿੰਘ ਨਰੰਗ ਐਮ.ਡੀ. ਪੀ.ਆਰ.ਟੀ.ਸੀ., ਸ੍ਰੀ ਜਗਦੀਪ ਸਿੰਘ ਗਲਵਟੀ ਪ੍ਰਬੰਧਕ ਅਫਸਰ, ਵਿਭਾਗ ਦੇ ਸੀਨੀਅਰ ਅਫਸਰਾਂ ਤੋ‘ ਇਲਾਵਾ ਨਵ ਨਿਯੁਕਤ ਕਰਮਚਾਰੀਆਂ ਦੇ ਰਿਸਤੇਦਾਰ ਹਾਜ਼ਰ ਸਨ।

WRITTEN BY