Skip to content
Independent perspectives. Global stories.
BREAKING

ਬੁਢਲਾਡਾ ’ਚ ਆਜ਼ਾਦ ਉਮੀਦਵਾਰਾਂ ਨੇ ਮਾਰੀ ਬਾਜ਼ੀ

Share this story

Page-1_21 ਬੁਢਲਾਡਾ, 25 ਫਰਵਰੀ (ਅਮਨ ਮਹਿਤਾ/ਅਮਿਤ ਜਿੰਦਲ) ਸਥਾਨਕ ਸ਼ਹਿਰ ਦੇ 19 ’ਚੋਂ 18 ਵਾਰਡਾਂ ਦੀਆਂ ਨਗਰ ਕੌਂਸਲ ਚੋਣਾਂ ਅੱਜ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਅਮਨ ਅਮਾਨ ਨਾਲ ਪਾਈਆਂ ਗਈਆਂ। ਇਨ੍ਹਾਂ ਚੋਣਾਂ ਵਿੱਚ ਇਸਵਾਰ ਸ਼ਹਿਰ ਦੇ ਵੋਟਰਾਂ ਨੇ ਪਾਰਟੀਆਂ ਦੀ ਬਜਾਏ ਅਜਾਦ ਉਮੀਦਵਾਰ ਨੂੰ ਜਿਤਾ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ। ਅੱਜ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰਨ ਮੌਕੇ ਨਵੇ ਬਣੇ ਵੋਟਰਾਂ ਅਤੇ ਹਰ ਵਰਗ ਵਿੱਚ ਵੋਟ ਪਾਉਣ ਸੰਬੰਧੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਸਵੇਰ ਤੋਂ ਹੀ ਵੱਡੀ ਗਿਣਤੀ ਵਾਰਡ ਨਿਵਾਸੀ ਆਪਣੀ ਆਪਣੀਆਂ ਵੋਟਾਂ ਪਾਉਣ ਲਈ ਕਤਾਰਾ ਬਣਾ ਕੇ ਲੱਗੇ ਸਨ। ਜਾਣਕਾਰੀ ਅਨੁਸਾਰ ਦੁਪਿਹਰ 12 ਵਜੇ ਤੱਕ ਕਈ ਬੂਥਾਂ ਤੇ 36 ਤੋਂ 40 ਪ੍ਰਤੀਸ਼ਤ ਤੱਕ ਵੋਟਾਂ ਦਾ

ਭੁਗਤਾਨ ਹੋ ਚੁੱਕਾ ਸੀ। ਸ਼ਹਿਰ ਦੇ ਕੁਝ ਵਾਰਡਾਂ ਪੋਲਿੰਗ ਕੇਂਦਰਾਂ ਵਿਖੇ ਵੋਟਰਾਂ ਨੂੰ ਭਰਮਾਉਣ ਦੇ ਦੋਸ਼ ਨੂੰ ਲੈ ਕੇ ਉਮੀਦਵਾਰਾਂ ਦੀ ਆਪਸ ਵਿੱਚ ਝੜਪ ਅਤੇ ਬਹਿਸ ਬਾਜੀ ਹੁੰਦੀ ਵੇਖੀ ਗਈ। ਜਦਕਿ ਪਿੰਡ ਬੁਢਲਾਡਾ ਤੋਂ ਨਵੇਂ ਵਾਰਡਾਂ ਦੇ ਇੱਕ ਪੋਲਿੰਗ ਕੇਂਦਰ ਵਿਖੇ ਬਿਜਲਈ ਵੋਟਿੰਗ ਮਸ਼ੀਨਾਂ ਦੇ ਹੋਲੀ ਚੱਲਣ ਦੇ ਦੋਸ਼ ਹੇਠ ਵੋਟਰਾਂ ਦੀ ਉਪ ਪੁਲਿਸ ਕਪਤਾਨ ਅਤੇ ਚੋਣ ਸੁਪਰਵਾਈਜਰ ਨਾਲ ਬਹਿਸਬਾਜੀ ਵੀ ਹੁੰਦੀ ਵੇਖੀ ਗਈ।
ਅੱਜ ਹੋਈਆਂ ਚੋਣਾਂ ਵਿੱਚ ਕੁੱਲ 18 ਵਾਰਡਾਂ ਦੇ ਨਤੀਜੇ ਕੁਝ ਇਸ ਤਰ੍ਹਾਂ ਰਹੇ ਕਿ ਵਾਰਡ ਨੰ. 1 ਤੋਂ ਕਾਂਗਰਸੀ ਉਮੀਦਵਾਰ ਪ੍ਰਦੀਪ ਕੌਰ, 2 ਤੋਂ ਅਕਾਲੀ ਉਮੀਦਵਾਰ ਗੁਰਮੀਤ ਬੱਤਰਾ, 3 ਤੋਂ ਅਜਾਦ ਉਮੀਦਵਾਰ ਦਿਲਰਾਜ ਸਿੰਘ ਰਾਜੂ, 4 ਤੋਂ ਅਜਾਦ ਉਮੀਦਵਾਰ ਮਲਤੇਜ ਕੌਰ, 5 ਤੋਂ ਅਜਾਦ ਉਮੀਦਵਾਰ ਯਾਦਵਿੰਦਰ ਸਿੰਘ, 6 ਤੋਂ ਅਕਾਲੀ ਉਮੀਦਵਾਰ ਕਸ਼ਮੀਰ ਸਿੰਘ, 8 ’ਚ ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਕਾਕਾ ਕੋਚ, 9 ਤੋਂ ਅਜਾਦ ਉਮੀਦਵਾਰ ਵਿਵੇਕ ਜਲਾਨ, 10 ਤੋਂ ਅਜਾਦ ਉਮੀਦਵਾਰ ਸੁਖਵਿੰਦਰ ਕੌਰ ਸੁੱਖੀ, 11 ਤੋਂ ਕਾਂਗਰਸ ਦੇ ਅਜੈ ਕੁਮਾਰ ਟਿੱਕੂ, 12 ਤੋਂ ਕਾਂਗਰਸ ਦੇ ਰਾਕੇਸ਼ ਕੁਮਾਰ ਬੱਗਾ, 13 ਤੋਂ ਅਜਾਦ ਉਮੀਦਵਾਰ ਰੀਤੂ ਚਾਵਲਾ, 14 ਤੋਂ ਭਾਜਪਾ ਦੇ ਪ੍ਰੇਮ ਕੁਮਾਰ ਗਰਗ, 15 ਤੋਂ ਅਜਾਦ ਉਮੀਦਵਾਰ ਗੁਰਮੀਤ ਸਿੰਘ ਚਹਿਲ (ਮੀਤਾ), 16 ਤੋਂ ਅਜਾਦ ਉਮੀਦਵਾਰ ਗੀਤਾ ਰਾਣੀ, 17 ਤੋਂ ਅਜਾਦ ਉਮੀਦਵਾਰ ਕੇਵਲ ਪੇਂਟਰ, 18 ਤੋਂ ਅਕਾਲੀ ਉਮੀਦਵਾਰ ਹਰਵਿੰਦਰ ਬੰਟੀ, 19 ਤੋਂ ਅਜਾਦ ਉਮੀਦਵਾਰ ਜਸਮੇਲ ਕੌਰ ਭੱਠਲ ਜੈਤੂ ਰਹੇ।

WRITTEN BY