ਸੁਨਾਮ, 24 ਫਰਵਰੀ (ਰਾਕੇਸ਼ ਜਿੰਦਲ)- ਅੱਜ ਕਲ੍ਹ ਚੋਣਾਂ ਦਾ ਦੌਰ ਹੋਣ ਕਰਕੇ ਵਾਰਡ ਨੰ: 12 ਤੋਂ ਚੋਣ ਲੜ ਰਹੇ ਬਘੀਰਥ ਰਾਏ ਗੀਰਾ ਨੇ ਅਕਾਲੀਆਂ ਅਤੇ ਭਾਜਪਾ ਨੂੰ ਧੋਖਾ ਦੇ ਕੇ ਆਜਾਦ ਚੋਣ ਨਿਸ਼ਾਨ ਉਪਰ ਚੋਣ ਲੜਨ ਲਈ ਆਪਣਾ ਚੋਲਾ ਬਦਲ ਲਿਆ ਹੈ। ਕਿਉਂਕਿ ਇਸ ਨੇ ਸਿਆਸੀ ਲੀਡਰ ਹੋਣ ਦੇ ਨਸ਼ੇ ਵਿਚ ਹਿੰਦੂ ਸਮਾਜ ਦੇ ਧਾਰਮਿਕ ਸਥਾਨ ਸੀਤਾਸਰ, ਜਿਹੜਾ ਕਿ ਤ੍ਰੇਤਾ ਯੁੱਗ ਤੋਂ ਸਥਿਤ ਹੈ, ਉਪਰ 1996 ਵਿਚ ਕੁਝ ਸ਼ਹਿਰ ਵਾਸੀਆਂ ਨੇ ਸਿਆਸੀ ਲੀਡਰਾਂ ਦੇ ਬਹਿਕਾਵੇ ਵਿਚ ਆ ਕੇ ਇਸ ਸਰੋਵਰ ਦੀਆਂ ਦੀਵਾਰਾਂ ਅਤੇ ਮੰਦਿਰ ਨੂੰ ਨੁਕਸਾਨ ਪਹੁੰਚਾਇਆ ਸੀ। ਜਿਸਦਾ ਖਮਿਆਜਾ ਆਮ ਪਬਲਿਕ ਅੱਜ ਤੱਕ ਵੀ ਭੁਗਤ ਰਹੀ ਹੈ। ਇਸ ਵਿਚ ਜਿਨ੍ਹਾਂ ਵਿਅਕਤੀਆਂ ਉਪਰ ਕੇਸ ਦਰਜ ਕੀਤੇ ਗਏ ਅਤੇ ਜੋ ਵਿਅਕਤੀ ਫੜੇ ਗਏ, ਉਸ ਸਮੇਂ ਬਘੀਰਥ ਗੀਰਾ ਹਿੰਦੂ ਹੋਣ ਦੇ ਬਾਵਜੂਦ ਹਿੰਦੂ ਸਮਾਜ ਨੂੰ ਭੁੱਲ ਕੇ ਗਲਤ ਅੰਸਰਾਂ ਦੀ ਸਪੋਰਟ ਕਰਦੇ ਰਹੇ। ਉਨ੍ਹਾਂ ਉਪਰ ਪਾਏ ਹੋਏ ਕੇਸ ਬਘੀਰਥ ਗੀਰਾ ਵੱਲੋਂ ਕਹਿ ਕੇ
ਖਾਰਜ ਕਰਵਾਏ ਗਏ। ਜਿਸ ਨਾਲ ਸੀਤਾਸਰ ਦੇ ਸਮਰੱਥਕਾਂ ਵਿਚ ਧਾਰਮਿਕ ਭਾਵਨਾਂਵਾਂ ਨੂੰ ਭੜਕਾਉਣ ਲਈ ਬਘੀਰਥ ਗੀਰਾ ਨੂੰ ਦੋਸ਼ੀ ਠਹਿਰਾਇਆ ਗਿਆ। ਇਸ ਨਾਲ ਹਿੰਦੂ ਸਮਾਜ ਨੂੰ ਅਤੇ ਸੀਤਾਸਰ ਦੇ ਭਗਤਾਂ ਨੂੰ ਕਾਫੀ ਭਾਰੀ ਠੇਸ ਪਹੁੰਚੀ। ਕੀ ਅਸੀਂ ਐਸੀ ਸੱਚਾਈ ਦੇ ਕਾਤਿਲ ’ਤੇ ਵਿਸ਼ਵਾਸ ਕਰ ਸਕਦੇ ਹਾਂ? ਅੱਜ ਹਿੰਦੂ ਸਮਾਜ ਦੇ ਅਤੇ ਸ਼ਹਿਰ ਵਾਸੀਆਂ ਦੇ ਹੱਥ ਵਿਚ ਬਹੁਤ ਵੱਡੀ ਪਾਵਰ ਹੈ, ਜਿਸ ਨਾਲ ਹਿੰਦੂ ਧਾਰਮਿਕ ਸਥਾਨਾਂ ਦੀ ਬੇਅਦਬੀ ਕਰਵਾਉਣ ਵਾਲੇ ਇਸ ਸੱਚਾਈ ਦੇ ਕਾਤਿਲ ਬਘੀਰਥ ਗੀਰਾ ਸਬਕ ਸਿਖਾਇਆ ਜਾਵੇ। ਤਾਂ ਜੋ ਅੱਗੇ ਤੋਂ ਕੋਈ ਵੀ ਸਿਆਸੀ ਲੀਡਰ ਅਜਿਹੇ ਗਲਤ ਕੰਮਾਂ ਤੋਂ ਬਾਜ ਆ ਸਕਣ ਅਤੇ ਸ਼ਹਿਰ ਨਿਵਾਸੀ ਆਪਣੀ ਸ਼ਾਂਤਮਈ ਜਿੰਦਗੀ ਵਤੀਤ ਕਰ ਸਕਣ। ਇਸ ਸਮੇਂ ਹਰੀਦੇਵ ਗੋਇਲ, ਅਸ਼ੋਕ ਗੋਇਲ, ਰਵਿੰਦਰ ਗੋਇਲ ਅਤੇ ਸੀਤਾਸਰ ਮੰਦਿਰ ਕਮੇਟੀ ਦੇ ਕਈ ਮੈਂਬਰਾਨ ਹਾਜ਼ਰ ਸਨ।



