Skip to content
Independent perspectives. Global stories.
BREAKING

‘ਆਪ’ ਵੱਲੋਂ ਅਜ਼ਾਦ ਉਮੀਦਵਾਰਾਂ ਦੇ ਹੱਕ ’ਚ ਰੈਲੀ

Share this story

ਅਹਿਮਦਗੜ੍ਹ, 24 ਫਰਵਰੀ (ਹਰਮਨ ਸੂਫ਼ੀ ਲਹਿਰਾ)- ਨਗਰ ਕੌਸਲ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਅਹਿਮਦਗੜ੍ਹ ਇਕਾਈ ਦੀ ਮੈਂਬਰਾਨ ਕਮੇਟੀ ਵੱਲੋਂ ਸ਼ਹਿਰ ਦੇ ਵਾਰਡਾਂ ‘ਚੋਂ ਅਜ਼ਾਦ ਉਮੀਦਵਾਰਾਂ ਨੂੰ ਸਮਰਥਨ ਦਿੱਤਾ ਗਿਆ। ਜਿਸ ਦੇ ਸਬੰਧ ’ਚ ਇੱਕ ਚੋਣ ਜਲਸਾ ਭਗਤ ਚਾਕ ’ਚ ਕੀਤਾ ਗਿਆ, ਜਿਸ ‘ਚ ਆਪ ਪਾਰਟੀ ਦੇ ਆਗੂ ਅਮੀ ਚੰਦ ਜੋਸ਼ੀ, ਕੋ-ਕਨਵੀਨਰ ਹਰਜਿੰਦਰ ਸਿੰਘ ਬਿਰਦੀ, ਪਵਨ ਗੋਇਲ, ਅਮਰਗੜ੍ਹ ਤੋਂ ਹਰਦੀਪ ਮਾਨ, ਹੈਪੀ ਚਪੜੌਦਾ, ਰਘਵੀਰ ਲਾਡੀ, ਹਰਚੰਦ ਪੰਧੇਰ, ਹਰਦੀਪ ਸਿੰਘ ਯੂਥ ਆਗੂ ਤੋਂ ਇਲਾਵਾ ਹੋਰਹਲਕਾ ਆਗੂਆਂ ਭਾਗ ਲਿਆ।
ਸਾਰੇ ਆਏ ਆਗੂਆਂ ਵੱਲੋਂ ਵਾਰਡ ਨੰਬਰ 7 ਤੋਂ ਗੀਤਾ ਦੇਵੀ, ਵਾਰਡ ਨੰਬਰ 3 ਤੋਂ ਰਜਿੰਦਰ ਵਿੱਕੀਤ, ਕੇਵਲ ਕ੍ਰਿਸ਼ਨ ਭੋਲਾ ਵਾਰਡ 12 ਤੋਂ, ਵਾਰਡ 6 ਤੋਂ ਆਰ. ਕੇ. ਸੂਦ, ਜਤਿੰਦਰ ਵਰਮਾ ਵਾਰਡ 14 ਤੋਂ, ਮੁਹੰਮਦ ਅਲਤਾਫ਼ ਵਾਰਡ ਨੰਬਰ 9 ਤੋਂ, ਵਾਰਡ 8 ਤੋਂ ਮੁਹੰਮਦ ਅਨੀਸ਼, ਗੁਰਸੇਵਕ ਸੋਨੀ 17 ਤੋਂ, ਰੀਟਾ ਰਾਣੀ 13 ਤੋਂ, ਵਰਿੰਦਰ ਤੋਤਾ ਵਾਰਡ 2 ਤੋਂ, ਤਪਿੰਦਰ ਸਿੰਘ ਸਾਦ ਵਾਰਡ 5 ਤੋਂ, ਨੂੰ ਜਿਤਾਉਣ ਦੀ ਅਪੀਲ ਕੀਤੀ ਗਈ।

WRITTEN BY