ਜਲੰਧਰ, 24 ਫਰਵਰੀ (ਸੁਖਵਿੰਦਰ ਦਕੋਹਾ)- ਸ਼ਹਿਰ ਦੇ ਮੁੱਖ ਰੇਲਵੇ ਸਟੇਸ਼ਨ ਵਿੱਚ ਯਾਤਰੀਆਂ ਦੇ ਆਰਾਮ ਕਰਨ ਲਈ ਬਣੇ ਯਾਤਰੀ ਵਿਸ਼ਰਾਮ ਘਰ ਦੇ ਅੰਦਰ ਸੀਵਰੇਜ ਦਾ ਪਾਣੀ ਇਕੱਠਾ ਹੋ ਗਿਆ ਹੈ ,ਜਿਸ ਕਾਰਨ ਯਾਤਰੀਆਂ ਨੂੰ ਬਾਹਰ ਪਲੇਟਫਾਰਮ ਤੇ ਹੀ ਰੇਲਗੱਡੀਆਂ ਦਾ ਇੰਤਜ਼ਾਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ? ਰੇਲਵੇ ਸਟੇਸ਼ਨ ਦੇ ਅੰਦਰ ਬਣੇ ਗੁਸਲਖਾਨਿਆਂ ਦੀਆਂ ਪਾਈਪਾਂ ਜਗ੍ਹਾ ਜਗ੍ਹਾ ਤੋਂ ਲੀਕ ਹਨ , ਇਸ ਕਾਰਨ ਸੀਵਰੇਜ ਦਾ ਸਾਰਾ ਪਾਣੀ ਵਿਸ਼ਰਾਮ ਘਲ ਦੇ ਅੰਦਰ ਖੜ੍ਹਾ ਹੋ ਜਾਂਦਾ ਹੈ ? ਵਿਸ਼ਰਾਮ ਘਰ ਦੇ ਨਾਲ ਬਣੇ ਟਿਕਟ ਘਰ ਅਤੇ ਬੁਕਿੰਗ ਕਾਉਂਟਰ ਵਿੱਚ ਵੀ ਪਾਣੀ ਫੈਲਿਆ ਹੋਇਆ ਹੈ ? ਰੋਜਾਨਾ ਹਜਾਰਾਂ ਦੀ ਗਿਣਤੀ ਵਿੱਚ ਯਾਤਰੀਆਂ ਦੀ ਇੱਥੇ ਆਵਾਜਾਈ ਹੁੰਦੀ ਹੈ, ਕਈ ਯਾਤਰੀਆਂ ਨੂੰ ਟ੍ਰੇਨ ਦੀ ਉਡੀਕ ਵਿੱਚ ਕਈ ਕਈ ਘੰਟੇ ਇਥੇ ਇੰਤਜ਼ਾਰ ਕਰਨਾ ਪੈਂਦਾ ਹੈ ਪਰ ਵਿਸ਼ਰਾਮ ਘਰ ਅੰਦਰ ਗੰਦੇ ਪਾਣੀ ਦੀ ਸਮੱਸਿਆ ਹੋਣ ਕਰਕੇ ਯਾਤਰੀਆਂ ਨੂੰ ਪਲੇਟਫਾਰਮ ਤੇ ਹੀ ਇੱਧਰ ਓਧਰ
ਬੈਠ ਕੇ ਸਮਾਂ ਕੱਟਣਾ ਪੈਂਦਾ ਹੈ ? ਸਟੇਸ਼ਨ ਮਾਸਟਰ ਸ਼ਮਸ਼ੇਰ ਸਿੰਘ ਵਾਲੀਆ ਰੇਲਵੇ ਸਟੇਸ਼ਨ ਦੇ ਬਾਹਰ ਬੰਦ ਪਏ ਗੁਸਲਖਾਨਿਆਂ ਨੂੰ ਚਾਲੂ ਕਰਨ ਦੇ ਨਿਰਦੇਸ਼ ਦੇ ਰਹੇ ਹਨ ,ਪਰ ਰੇਲਵੇ ਸਟੇਸ਼ਨ ਦੇ ਅੰਦਰ ਬਣੇ ਗੁਸਲਖਾਨਿਆਂ ਅਤੇ ਵਿਸ਼ਰਾਮ ਘਰ ਦੀ ਹਾਲਤ ਤਰਸਯੋਗ ਬਣੀ ਹੋਈ ਹੈ , ਇਸ ਵਲ ਕੋਈ ਧਿਆਨ ਨਹੀਂ ਦੇ ਰਿਹਾ।



