ਨਵੀਂ ਦਿੱਲੀ 24 ਫਰਵਰੀ (ਮਨਪ੍ਰੀਤ ਸਿੰਘ ਖਾਲਸਾ)- ਅਜ ਦਿਲੱੀ ਦੀ ਇਕ ਅਦਾਲਤ ਵਿਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਬੇੜੀਆਂ ਵਿਚ ਜਕੜ ਕੇ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਪੁਲਿਸ ਦੀ ਸਖਤ ਸੁਰਖਿਆ ਹੇਠ ਪੇਸ਼ ਕੀਤਾ ਗਿਆ । ਦੋਨਾਂ ਸਿੰਘਾ ਦੇ ਮਾਮਲੇ ਵਿਚ ਗਵਾਹੀਆਂ ਚਲ ਰਹੀਆਂ ਹਨ ਤੇ ਦੋਨਾਂ ਹੀ ਸਿੰਘਾਂ ਦੇ ਸਰਕਾਰੀ ਗਵਾਹ ਪੇਸ਼ ਨਾ ਹੋਣ ਕਰਕੇ ਮਾਮਲੇ ਵਿਚ ਕਿਸੇ ਕਿਸਮ ਦੀ ਕਾਰਵਾਈ ਨਹੀ ਹੋ ਸਕੀ ਜਿਸ ਕਰਕੇ ਭਾਈ ਭਿਉਰੇ ਦਾ ਮਾਮਲਾ 27 ਮਾਰਚ ਅਤੇ ਭਾਈ ਹਵਾਰੇ ਦਾ ਮਾਮਲਾ 4 ਅਪ੍ਰੈਲ ਨੂੰ ਪੇਸ਼ ਹੋਵੇਗਾ। ਅਜ ਅਦਾਲਤ ਵਿਚ ਜਦੋਂ ਭਾਈ ਹਵਾਰੇ ਨੂੰ ਅਦਾਲਤ ਵਿਚ ਪੇਸ਼ ਕਰਵਾਕੇ ਵਾਪਿਸ ਬੰਦੀਖਾਨੇ ਲੈ ਕੇ ਜਾਇਆ ਜਾ ਰਿਹਾ ਦੀ ਤਦ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਦਿੱਲੀ ਇਕਾਈ ਦੇ ਪ੍ਰਧਾਨ ਸੰਸਾਰ ਸਿੰਘ ਅਤੇ ਉਨ੍ਹਾਂ ਦੇ ਕਾਰਕੁਨਾਂ ਵਲੋਂ ਅਦਾਲਤ ਵਿਚ ਠਖਾਲਿਸਤਾਨ ਜਿੰਦਾਬਾਦੂ ਦੇ ਜਮ ਕੇ ਨਾਹਰੇ ਲਾਏ ਗਏ ਜਿਸ ਦੀਆਂ ਗੁੰਜਾ
ਪੁਰੀ ਅਦਾਲਤ ਵਿਚ ਗੁੰਜ ਰਹੀਆਂ ਸਨ । ਅਦਾਲਤ ਅੰਦਰ ਠਖਾਲਿਸਤਾਨੀੂ ਨਾਹਰੇ ਲਗਣ ਕਰਕੇ ਪੁਲਿਸ ਵਲੋਂ ਭਾਈ ਭਿਉਰੇ ਨਾਲ ਸਖਤੀ ਕਰ ਦਿੱਤੀ ਗਈ ਤੇ ਭਾਈ ਭਿਉਰੇ ਦੇ ਮਾਮਲੇ ਵਿਚ ਕਿਸੇ ਨੂੰ ਵੀ ਅਦਾਲਤ ਅੰਦਰ ਨਾ ਜਾਣ ਦਿੱਤਾ ਗਿਆ । ਪੇਸ਼ੀ ਉਪਰੰਤ ਭਾਈ ਭਿਉਰੇ ਨੇ ਅਪਣੇ ਭਰਾਤਾ ਭਾਈ ਜਰਨੈਲ਼ ਸਿੰਘ ਰਾਹੀ ਕੀਤੀ ਮੁਲਾਕਾਤ ਵਿਚ ਕਿਹਾ ਕਿ ਅੱਜ ਦੇ ਸਾਡੇ ਆਗੂ ਪਾਖੰਡ ਕਰਕੇ ਲੋਕਾ- ਨੂੰ ਆਪਣੇ ਮਗਰ ਤਾ- ਲਾ ਸਕਦੇ ਹਨ ਅਤੇ ਧਾਰਮਿਕ ਆਗੂ ਸੰਗਤਾਂ ਕੋਲੋ ਮੱਥੇ ਟਿਕਾ ਸਕਦੇ ਹਨ ਪਰ ਵਕਤ ਦੀ ਹਕੂਮਤ ਵਿਰੁੱਧ ਮਨੁਖਤਾ ਤੇ ਹੋ ਰਹੇ ਜ਼ੁਲਮ ਖਿਲਾਫ਼ ਆਵਾਜ਼ ਉਠਾਉਣ ਦਾ ਹੀਆ ਨਹੀ- ਕਰ ਪਾ ਰਹੇ ਹਨ ਜਿਸ ਦਾ ਸਬੂਤ ਪਿਛਲੇ 38 ਦਿਨਾਂ ਤੋਂ ਚਲ ਰਹੀ ਬਾਪੂ ਸੂਰਤ ਸਿੰਘ ਦੀ ਹੜਤਾਲ ਹੈ । ਜੇਕਰ ਇਨ੍ਹਾਂ ਦੀ ਜਮੀਰ ਜਾਗ ਰਹੀ ਹੈ ਤੇ ਇਨ੍ਹਾਂ ਨੂੰ ਅਪਣਾ ਫਰਜ ਪਹਿਚਾਣਦੇ ਹੋਏ ਬਾਪੂ ਜੀ ਦਾ ਸਾਥ ਦੇਣਾਂ ਚਾਹੀਦਾ ਹੈ ਕਿੱਥੇ ਇਹ ਨਾ ਹੋਵੇ ਕਿ ਬਾਪੂ ਜੀ ਅਪਣੇ ਬੋਲ ਪੁਗਾ ਜਾਣ ਤੇ ਅਸੀ ਸਮੇਂ ਦੀ ਪਹਿਚਾਣ ਨਾ ਕਰਦੇ ਹੋਏ ਹੱਥ ਮਲਦੇ ਰਹਿ ਜਾਈਏ ।
ਅਜ ਅਦਾਲਤ ਵਿਚ ਭਾਈ ਦੋਨਾਂ ਸਿੰਘਾਂ ਨੂੰ ਮਿਲਣ ਲਈ ਭਾਈ ਮਨਪ੍ਰੀਤ ਸਿੰਘ ਖਾਲਸਾ, ਭਾਈ ਆਰ.ਪੀ. ਸਿੰਘ, ਭਾਈ ਜਰਨੈਲ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਪਰਮਜੀਤ ਸਿੰਘ ਕਰਨਾਲ, ਭਾਈ ਗੁਰਜੰਟ ਸਿੰਘ, ਭਾਈ ਸੰਸਾਰ ਸਿੰਘ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਦਿੱਲੀ ਇਕਾਈ, ਪ੍ਰਭਜੋਤ ਸਿੰਘ ਅਤੇ ਭਾਈ ਮਹਿੰਦਰਪਾਲ ਸਿੰਘ ਸਣੇ ਹੋਰ ਬਹੁਤ ਸਾਰੇ ਸੱਜਣ ਅਤੇ ਮਿਤਰ ਹਾਜਿਰ ਸਨ । ਭਾਈ ਭਿਉਰੇ ਦਾ ਮਾਮਲਾ 27 ਮਾਰਚ ਅਤੇ ਭਾਈ ਹਵਾਰੇ ਦਾ ਮਾਮਲਾ 4 ਅਪ੍ਰੈਲ ਨੂੰ ਪੇਸ਼ ਹੋਵੇਗਾ।



