Skip to content
Independent perspectives. Global stories.
BREAKING

ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਮਸਤੂਆਣਾ ਸਾਹਿਬ ਮੁੱਖ ਸੜਕ ’ਤੇ ਚੱਕਾ ਜਾਮ ਕੀਤਾ

Share this story

ਸੰਗਰੂਰ, 24 ਫਰਵਰੀ (ਹਰਜੀਤ ਸਿੰਘ ਹਸਨਪੁਰੀ)- ਪੀ ਐਸ ਯੂ ਦੇ ਜ਼ਿਲ੍ਹਾ ਆਗੂ ਸ਼ੰਕਰ ਬਦਰਾ ਨੇ ਕਿਹਾ ਕਿ ਸਰਕਾਰ ਦੀ ਮਾੜੀ ਨੀਤੀ ਤਹਿਤ ਵਿਦਿਆਰਥੀਆਂ ਕੋਲੋਂ ਸਿੱ੍ਯਖਿਆ ਬੱਸ ਪਾਸ ਖੋਹਿਆ ਜਾ ਰਿਹਾ ਹੈ ਜਿਸਨੂੰ  ਪੀ ਐਸ ਯੂ ਕਦੇ ਵੀ ਬਰਦਾਸ਼ਤ ਨਹੀ ਕਰੇਗੀ। ਜਿਸਦੇ ਲਈ ਸੰਗਰੂਰ ਬਰਨਾਲੇ ਦਾ ਪ੍ਰਸ਼ਾਸ਼ਣ ਕੋਈ ਹੱਲ ਕਰਨ ਨੂੰ ਤਿਆਰ ਨਹੀਂ। ਸਭ ਅਕਾਲੀ, ਕਾਂਗਰਸੀ ਸਿਆਸੀ ਲੀਡਰ ਸਿਰਫ ਵੋਟਾਂ ਤੱਕ ਹੀ ਸੀਮਤ ਹਨ ਵਿਦਿਆਰਥੀਆਂ ਦਾ ਕਿਸੇ ਵੀ ਪਾਰਟੀ ਕੋਲ ਕੋਈ ਹੱਲ ਨਹੀਂ। ਅੱਜ ਬੱਸ ਮਾਲਕਾਂ ਦੇ ਰੱਖੇ ਗੁੰਡਿਆਂ ਨੇ ਵਿਦਿਆਰਥੀਆਂ ਦੀਆਂ ਹਥਿਆਰਾਂ ਦੇ ਜ਼ੋਰ ਤੇ ਟਿਕਟਾਂ ਕੱਟੀਆਂ ਤਾਂ ਰੋਹ ’ਚ ਆਏ ਵਿਦਿਆਰਥੀਆਂ ਨੇ ਪੰਜਾਬ ਸਟੂਡੈਂਟਸ ਯੁੂਨੀਅਨ ਦੀ ਅਗਵਾਈ ਵਿੱਚ ਸੰਗਰੂਰ ਬਰਨਾਲਾ ਰੋਡ ਉਪਰ 2 ਘੰਟੇ ਆਵਾਜਾਈ ਠੱਪ ਕਰਕੇ ਚੱਕਾ ਜਾਮ ਕੀਤਾ। ਆਗੂਆਂ ਨੇ ਪੁਲੀਸ ਤੇ ਦੋਸ਼ ਲਾਏ ਹਨ ਕਿ ਐਸ ਐਚ ਓ  ਲੌਂਗੋਵਾਲ ਨੇ ਕਿਹਾ ਕਿ ਬੱਸ ਮਾਲਕਾਂ  ਦੀ ਯੂਨੀਅਨ ਤੇ

ਪਰਦਾ ਦਰਜ ਕਰਨ ਲਈ ਸਾਡੇ ਹੱਥ ’ਚ ਕੁਝ ਨਹੀਂ ਪਰ ਵਿਦਿਆਰਥੀਆਂ ਤੇ ਤੀਜੇ ਦਿਨ ਪਰਚੇ ਦਰਜ ਕੀਤੇ ਜਾਂਦੇ ਹਨ। ਵਿਦਿਆਰਥੀਆਂ ਨੇ ਤਹਿਸੀਲਦਾਰ ਸਾਹਿਬ ਦਰਸ਼ਨ ਸਿੰਘ ਲੌਂਗੋਵਾਲ ਨੂੰ ਅੱਜ ਫਿਰ ਮੰਗ ਪੱਤਰ ਦਿੱਤਾ ਤੇ ਧਰਨਾ ਸਮਾਪਤ ਕੀਤਾ। ਬਾਅਦ ਵਿੱਚ ਡੀ  ਐਸ ਪੀ ਜਗਤਪ੍ਰੀਤ ਸਿੰਘ ਸੁਨਾਮ ਨੇ ਕਾਲਜ ’ਚ ਆ ਕੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਵਿਦਿਆਰਥੀਆਂ ਨੇ ਕਿਹਾ ਕਿ ਜੇਕਰ ਹੱਲ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਵਿੱਚ ਵਿਦਿਆਰਥੀਆਂ ਕਿਸਾਨਾਂ, ਮਜਦੂਰਾਂ ਨੂੰ ਨਾਲ ਲੈ ਕੇ  ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸਦੀ ਜਿੰਮੇਵਾਰੀ ਪ੍ਰਸਾਸ਼ਣ ਦੀ ਹੋਵੇਗੀ। ਪੀ  ਸ਼ਯੂਦੇ  ਕਰਮਜੀਤ ਸਿੰਘ, ਲਵੀ ਕੌਰ, ਹਰਮਨਜੌਤ ਕੌਰ, ਮਨੀ ਕੌਰ ਅਤੇ ਕਾਲਜ ਦੇ ਸਾਰੇ ਵਿਦਿਆਰਥੀ ਹਾਜ਼ਰ ਸਨ।

WRITTEN BY