ਚੰਡੀਗੜ੍ਹ, 23 ਫਰਵਰੀ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਸੈਰ ਸਪਾਟਾ ਵਿਕਾਸ ਕਾਰਪੋਰੇਸ਼ਨ (ਪੀ.ਟੀ. ਡੀ. ਸੀ.) ਦੀਆਂ ਬੰਦ ਪਈਆਂ ਜਾਇਦਾਦਾਂ ਨੂੰ ਸੁੜ ਸੁਰਜੀਤ ਕਰਨ ਦੀ ਯੋਜਨਾ ਤਿਆਰ ਕਰਨ ਲਈ ਮੁੱਖ ਸਕੱਤਰ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਉਣ ਲਈ ਸਹਿਮਤੀ ਦੇ ਦਿੱਤੀ ਹੈ ਜਿਸ ਦੇ ਪ੍ਰਮੁੱਖ ਸਕੱਤਰ ਵਿੱਤ ਅਤੇ ਪ੍ਰਤੁੱਖ ਸਕੱਤਰ ਸਭਿਆਚਾਰ ਮਾਮਲੇ ਅਤੇ ਸੈਰ ਸਪਾਟਾ ਨੂੰ ਮੈਂਬਰ ਬਣਾਇਆ ਗਿਆ ਹੈ। ਇਹ ਫੈਸਲਾ ਸ. ਬਾਦਲ ਨੇ ਆਪਣੇ ਨਿਵਾਸ ’ਤੇ ਅੱਜ ਸ਼ਾਮ ਪੰਜਾਬ ਹੇਰੀਟੇਜ ਐਂਡ ਟੂਰਿਜਮ ਪ੍ਰਮੋਸ਼ਨ ਬੋਰਡ (ਪੀ.ਐਚ.ਟੀ.ਬੀ.ਬੀ.) ਦੇ ਬੋਰਡ ਆਫ ਟਰਸਟੀਜ਼ ਦੀ ਮੀਟਿੰਗ ਦੌਰਾਨ ਲਿਆ। ਇਹ ਕਮੇਟੀ ਬਦਲੇ ਹੋਏ ਮਹੌਲ ਵਿੱਚ ਪੰਜਾਬ ਨੂੰ ਸੈਰ ਸਪਾਟੇ ਦੇ ਵਿਸ਼ਵ ਪੱਧਰੀ ਸਥਾਨ ਵਜੋਂ ਵਿਕਸਤ ਕਰਨ ਲਈ ਸੈਰ ਸਪਾਟਾ ਪ੍ਰੋਜੈਕਟਾਂ ਨੂੰ ਮੁੜ ਸੁਰਜੀਤ ਕਰਨ ਦੀਆਂ ਸੰਭਾਵਨਾਵਾਂ ਨੂੰ ਤਲਾਸ਼ੇਗੀ । ਜਿਨ੍ਹਾਂ ਬੰਦ ਪਈਆਂ ਜਾਇਦਾਦਾਂ ਦਾ
ਜਾਇਜਾ ਲਿਆ ਜਾਣਾ ਹੈ ਉਨ੍ਹਾਂ ਵਿੱਚ ਚੰਪਾ ਟੂਰਿਸਟ ਹੱਟ ਆਨੰਦਪੁਰ ਸਾਹਿਬ, ਅਮਾਲਤਾਸ ਹੋਟਲ ਲੁਧਿਆਣਾ, ਹੋਟਲ ਬਲਿਊ ਬੈਲ ਫਗਵਾੜਾ, ਸਿਲਵਰ ਓਕ ਟੂਰਿਸਟ ਕੰਪਲੈਕਸ ਐਂਡ ਫਿ¦ਿਗ ਸਟੇਸ਼ਨ ਮਲੌਟ, ਕਦੰਬਾ ਟੂਰਿਸਟ ਕੰਪਲੈਕਸ ਨੰਗਲ, ਫਿ¦ਿਗ ਸਟੇਸ਼ਨ ਹੁਸ਼ਿਆਰਪੁਰ, ਮੌਲਸਾਰੀ ਆਮ ਖਾਸ ਬਾਗ ਸਰਹਿੰਦ, ਸੂਰਜਮੁਖੀ ਟੂਰਿਸਟ ਖਨੌਰੀ, ਟੂਰਿਸਟ ਓਸਿਸ ਲੁਧਿਆਣਾ ਅਤੇ ਪੰਜਾਬ ਆਸ਼ੋਕ ਹੋਟਲ ਸ੍ਰੀ ਆਨੰਦਪੁਰ ਸਾਹਿਬ ਸ਼ਾਮਲ ਹਨ।



