Skip to content
Independent perspectives. Global stories.
BREAKING

ਸੋਮਨਾਥ ਸੁਸਾਇਟੀ ਨੇ ਲਾਇਆ ਮਹਾਨ ਖੂਨਦਾਨ ਕੈਂਪ

Share this story

Page-1_17 ਲੁਧਿਆਣਾ, 19 ਫਰਵਰੀ (ਮਨਿੰਦਰਪਾਲ ਸਿੰਘ ਮਿੱਡਾ)- ਪਬਲਿਕ ਵੈਲਫੇਅਰ ਐਨਜੀਓ ਸੋਮਨਾਥ ਸੁਸਾਇਟੀ ਵੱਲੋਂ ਸਥਾਨਕ ਸਾਊਥ ਐਂਡ ਗਾਰਡਨ ਵਿਖੇ ਮਹਾਨ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਸੰਸਥਾ ਦੇ ਸੰਸਥਾਪਕ ਸ੍ਰੀ ਰਵੀ ਸ਼ਰਮਾ ਅਤੇ ਹੋਰਨਾਂ ਅਹੁਦੇਦਾਰਾਂ ਵੱਲੋਂ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਅਤੇ ਆਮ ਜਨਤਾ ਨੂੰ ਖੂਨ ਦਾਨ ਕਰਨ ਦੇ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਲਗਾਇਆ ਗਿਆ। ਇਸ ਕੈਂਪ ਵਿੱਚ ਗੁਰੂ ਤੇਗ ਬਹਾਦੁਰ ਹਸਪਤਾਲ, ਦੀਪ ਹਸਪਤਾਲ, ਸਿਵਲ ਹਸਪਤਾਲ ਅਤੇ ਸੀਐਮਸੀ ਹਸਪਤਾਲ ਤੋਂ ਖੂਨ ਇਕੱਠਾ ਕਰਨ ਲਈ ਮੈਡੀਕਲ ਟੀਮਾਂ ਪੁੱਜੀਆਂ। ਇਹ ਖੂਨਦਾਨ ਕੈਂਪ ਹਾਂਡਾ ਟੂ ਵ੍ਹੀਲਰ ਦੇ ਚਾਰ ਡੀਲਰਾਂ, ਐਨਕੋਰ ਜਿਮ ਐਂਡ ਸਪਾ,ਗਰੈਂਡ ਸਿਟੀ ਪਲਾਜ਼ਾ, ਸਿੰਗਲਾ ਐਨਕਲੇਵ, ਓਕਸੀ-ਜੀ, ਡਿਊਕ, ਸਮਰਾਟ ਟਾਇਲਜ਼, ਕ੍ਰਿਏਟਿਵ ਬਿਲਡਰਜ਼ ਗਰੁੱਪ, ਗਿੰਨੀ ਅਤੇ ਗਣੇਸ਼ ਮਹਾਉਤਸਵ ਕਮੇਟੀ ਦੇ ਸਹਿਯੋਗ ਨਾਲ ਲਾਇਆ ਗਿਆ। ਕੈਂਪ ਲਈ ਪੀਪਲ ਫਾਰ ਜਸਟਿਸ ਅਤੇ ਇੰਟਰਨੈਸ਼ਨਲ ਹਿਊਮਨ ਰਾਇਟਸ ਆਰਗੇਨਾਈਜ਼ੇਸ਼ਨ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ। ਇਸ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਵੀ ਵੰਡੇ ਗਏ।

WRITTEN BY