Skip to content
Independent perspectives. Global stories.
BREAKING

ਪਾਕਿ ਕਿਸ਼ਤੀ ਮਾਮਲਾ – ਕੋਸਟ ਗਾਰਡ ਦੇ ਡੀ.ਆਈ.ਜੀ. ਨੂੰ ਕਾਰਨ ਦੱਸੋ ਨੋਟਿਸ

Share this story

Page-1_03 ਨਵੀਂ ਦਿੱਲੀ, 19 ਫਰਵਰੀ (ਪੀ. ਟੀ)- ਗੁਜਰਾਤ ’ਚ ਪੋਰਬੰਦਰ ਤੱਟ ਦੇ ਨਜ਼ਦੀਕ ਬੀਤੇ ਸਾਲ ਦਸੰਬਰ ਮਹੀਨੇ ਦੇ ਅਖੀਰ ’ਚ ਪਾਕਿਸਤਾਨੀ ਕਿਸ਼ਤੀ ‘ਚ ਧਮਾਕੇ ਦੇ ਮਾਮਲੇ ’ਚ ਕੋਸਟ ਗਾਰਡ ਦੇ ਡੀ.ਆਈ.ਜੀ. ਬੀਕੇ ਲੋਸ਼ਾਲੀ ਦੇ ਖੁਲਾਸੇ ਅਤੇ ਫਿਰ ਖੰਡਨ ਨੇ ਪਾਕਿਸਤਾਨ ਨੂੰ ਭਾਰਤ ਦੀ ਆਲੋਚਨਾ ਕਰਨ ਦਾ ਮੌਕਾ ਦੇ ਦਿੱਤਾ ਹੈ।ਉਧਰ, ਜਾਣਕਾਰੀ ਮੁਤਾਬਿਕ ਰੱਖਿਆ ਮੰਤਰਾਲਾ ਨੇ ਡੀ.ਆਈ.ਜੀ. ਲੋਸ਼ਾਲੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ। ਉਨ੍ਹਾਂ ਕੋਲੋਂ ਇਸ ਪੂਰੇ ਮਾਮਲੇ ‘ਚ ਜਵਾਬ ਮੰਗਿਆ ਗਿਆ ਹੈ।ਪਾਕਿਸਤਾਨ ਨੇ ਭਾਰਤ ਦੀ ਆਲੋਚਨਾ ਕਰਦੇ ਹੋਏ ਦੋਸ਼ ਲਗਾਇਆ ਕਿ ਉਹ ਇਸ ਮੁੱਦੇ ‘ਤੇ ਘਿਰਣਾਜਨਕ ਰੂਪ ਅਪਣਾ ਰਿਹਾ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਅੱਜ ਦੋਸ਼ ਲਗਾਇਆ ਕਿ ਭਾਰਤ ਪਾਕਿਸਤਾਨ ‘ਤੇ ਸਮਝੌਤਾ ਐਕਸਪ੍ਰੈੱਸ ਮਾਮਲੇ ਵਾਂਗ ਨਾ ਸਿਰਫ ਝੂਠੇ ਦੋਸ਼ ਮੜ੍ਹ ਰਿਹਾ ਹੈ ਬਲਕਿ ਕਿਸ਼ਤੀ ‘ਚ ਸਵਾਰ ਚਾਰ ਬੇਕਸੂਰਾਂ ਨੂੰ ਧੋਖੇ ਨਾਲ ਮਾਰਨਾ ਵੀ ਸ਼ਾਮਲ ਹੈ।

WRITTEN BY