ਕਿਸੇ ਧਿਰ ਨਾਲ ਨਹੀਂ ਹੋਵੇਗਾ ਗੱਠਜੋੜ : ਯੋਗਿੰਦਰ ਯਾਦਵ
ਨਵੀਂ ਦਿੱਲੀ, 15 ਫਰਵਰੀ (ਪੀ. ਟੀ. ਲਾਇਵ)- ਦਿੱਲੀ ਵਿਧਾਨ ਸਭਾ ਚੋਣਾਂ ’ਚ ਸ਼ਾਨਦਾਰ ਜਿੱਤ ਤੋਂ ਉਤਸ਼ਾਹਤ ਆਮ ਆਦਮੀ ਪਾਰਟੀ ਹੁਣ ਅਗਲੇ ਪੰਜ ਸਾਲਾਂ ‘ਚ ਪੰਜਾਬ ਸਮੇਤ ਘੱਟ ਤੋਂ ਘੱਟ ਚਾਰ ਮਹੱਤਵਪੂਰਨ ਰਾਜਾਂ ‘ਚ ਇਕ ਮਜ਼ਬੂਤ ਰਾਜਨੀਤਕ ਤਾਕਤ ਦੇ ਰੂਪ ’ਚ ਸਥਾਪਿਤ ਹੋਣ ਦੀ ਯੋਜਨਾ ਬਣਾ ਰਹੀ ਹੈ ਹਾਲਾਂਕਿ ਉਹ ਕਿਸੇ ਖੇਤਰੀ ਪਾਰਟੀ ਦੇ ਨਾਲ ਕੋਈ ਸਹੂਲੀਅਤ ‘ਤੇ ਆਧਾਰਿਤ ਸਮਝੌਤਾ ਨਹੀਂ ਕਰੇਗੀ। ਪਾਰਟੀ ਦੇ ਨੀਤੀਕਾਰ ਅਤੇ ਵਿਚਾਰਕ ਯੋਗਿੰਦਰ ਯਾਦਵ ਨੇ ਕਿਹਾ ਕਿ ਆਪ ਰਾਸ਼ਟਰੀ ਰਾਜਨੀਤੀ ‘ਚ ਸਿਧਾਂਤਕ ਤਾਕਤ ਦੇ ਰੂਪ ‘ਚ ਉਭਰਨਾ ਚਾਹੁੰਦੀ ਹੈ ਅਤੇ ਇਸ ਸਬੰਧ ‘ਚ ਮੱਧ ਮਿਆਦ ਤੇ ਲੰਬੀ ਮਿਆਦ ਦੇ ਟੀਚੇ ਬਣਾਉਣ ’ਤੇ ਕੰਮ ਕਰ ਰਹੀ ਹੈ। ਯੋਗਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਖੇਤਰੀ ਪਾਰਟੀ
ਨਹੀਂ ਹੈ। ਲੰਬੀ ਮਿਆਦ ‘ਚ ਉਹ ਰਾਸ਼ਟਰੀ ਵਿਕਲਪ ਬਣਨਾ ਚਾਹੁੰਦੀ ਹੈ। ਇਸ ਲਈ ਪਾਰਟੀ ਨੇ ਸੋਚ ਸਮਝਕੇ ਦਿੱਲੀ ਨੂੰ ਚੁਣਿਆ। ਅਗਲੇ 3 ਤੋਂ 5 ਸਾਲਾਂ ‘ਚ ਉਹ ਦਿੱਲੀ ਅਤੇ ਪੰਜਾਬ ਤੋਂ ਇਲਾਵਾ ਜ਼ਿਆਦਾ ਰਾਜਾਂ ‘ਚ ਸਿਆਸੀ ਤਾਕਤ ਬਣਨਾ ਚਾਹੁੰਦੇ ਹਨ।
ਪਾਰਟੀ ਇਹ ਸਭ ਆਪਣੇ ਬਲਬੂਤੇ ਕਰੇਗੀ ਅਤੇ ਉਹ ਕਿਸੇ ਖੇਤਰੀ ਪਾਰਟੀ ਨਾਲ ਕੋਈ ਸਹੂਲੀਅਤ ‘ਤੇ ਆਧਾਰਿਤ ਸਮਝੌਤਾ ਨਹੀਂ ਕਰੇਗੀ।
ਯੋਗੇਂਦਰ ਨੇ ਕਿਹਾ ਕਿ ਅਸੀਂ ਖੇਤਰੀ ਦਲ ਨਹੀਂ ਹਾਂ। ਇਸ ਲਈ ਅਸੀਂ ਸੋਚ ਸਮਝ ਕੇ ਦਿੱਲੀ ਨੂੰ ਚੁਣਿਆ ਹੈ। ਤੀਜਾ ਮੋਰਚਾ ਵਰਗੇ ਗਠਜੋੜ ਨੂੰ ਸਹੂਲਤ ਦੀ ਵਿਵਸਥਾ ਕਰਾਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ‘ਆਪ‘ ਅਜਿਹੇ ਕਿਸੇ ਸਮੂਹ ‘ਚ ਸ਼ਾਮਲ ਨਹੀਂ ਹੋਵੇਗੀ। ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਤੇ ਜਦ (ਯੂ) ਵਰਗੇ ਦਲਾਂ ਨਾਲ ਕੋਈ ਸਹਿਮਤੀ ਬਣਾਉਣ ਤੋਂ ਵੀ ਇਨਕਾਰ ਕੀਤਾ, ਜਿਨਾਂ ਨੇ ਦਿੱਲੀ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਸੀ।



