ਸੰਗਤ ਮੰਡੀ, 13 ਫਰਵਰੀ (ਰਾਜੇਸ਼ ਗੋਇਲ)- ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਅਹੁਦੇਦਾਰਾਂ ਨੇ ਸੰਗਤ ਮੰਡੀ ਨਗਰ ਕੌਂਸਲ ਦੀ ਪ੍ਰਧਾਨਗੀ ਹੜੱਪਣ ਲਈ ਆਪਣੇ ਆਪ ਨੂੰ ਪਾਵਰਫੁੱਲ ਦਸਦਿਆਂ ਆਪਣੇ-ਆਪਣੇ ਕਾਗਜ਼ ਸਬ ਤਹਿਸੀਲ ਅੰਦਰ ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਭਰ ਦਿੱਤੇ ਗਏ ਹਨ। ਸੰਗਤ ਮੰਡੀ ਸ਼ਹਿਰ ਦੀ ਮਸ਼ਹੂਰ ਸਮਾਜ ਸੇਵੀ ਫਾਰਮ ਹੈਪੀ ਗਰਗ ਨੇ ਵਾਰਡ ਨੰਬਰ 6 ਵਿੱਚੋਂ ਸਰਬਸੰਮਤੀ ਨਾਲ ਫਾਰਮ ਭਰ ਦਿੱਤੇ ਸਨ ਤੇ ਉਨ੍ਹਾਂ ਦਾ ਸੌ ਫੀਸਦੀ ਸੰਗਤ ਮੰਡੀ ਦਾ ਪ੍ਰਧਾਨ ਬਣਨਾ ਵੀ ਤੈਅ ਹੋ ਗਿਆ ਸੀ ਤੇ ਸੰਗਤ ਮੰਡੀ ਵਾਸੀਆਂ ਨੇ ਪਰਦੀਪ ਹੈਪੀ ਗਰਗ ਨੂੰ ਪ੍ਰਧਾਨ ਬਣਨ ਵਜੋਂ ਆਪਣੀ ਸਹਿਮਤੀ ਵੀ ਦੇ ਦਿੱਤੀ ਗਈ ਸੀ ਪਰ ਐਨ ਮੌਕੇ ’ਤੇ ਵਿਰੋਧੀ ਦੂਜੇ ਧੜੇ ਸੁਸ਼ੀਲ ਕੁਮਾਰ ਗੋਲਡੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਯੂਥ ਦਾ ਜਨਰਲ ਸਕੱਤਰ ਤੇ ਸਾਬਕਾ ਕੌਂਸਲ ਪ੍ਰਧਾਨ ਹੈ ਉਸ ਨੇ ਵਾਰਡ ਨੰ. 6 ਵਿੱਚ ਪਰਦੀਪ ਹੈਪੀ ਗਰਗ ਦੀ ਅਨਪੋਜੀ ਉਮੀਦਵਾਰੀ ਪ੍ਰਧਾਨਗੀ ਨੂੰ ਰੋਕਣ
ਲਈ ਵਾਰਡ ਨੰ.6 ਵਿੱਚ ਸਰਕਾਰ ਪਾਸੋਂ ਸਮਾਂ ਨਿਰਧਾਰਿਤ 3 ਵਜੇ ਤੋਂ ਮਹਿਜ਼ ਦੋ ਮਿਨਟ ਪਹਿਲਾਂ ਆਪਣੇ ਫਾਰਮ ਜਮ੍ਹਾਂ ਕਰਵਾ ਕੇ ਸ਼ਾਂਤ ਮਾਹੌਲ ਨੂੰ ਭਖਾ ਦਿੱਤਾ ਤੇ ਗੋਲਡੀ ਦੇ ਸਮਰਥਕਾਂ ਵੱਲੋਂ ਛਾਤੀ ਪਿੱਟ-ਪਿੱਟ ਕੇ ਨਾਅਰੇਬਾਜ਼ੀ ਕੀਤੀ ਗਈ ਕਿ ਚਾਹੇ ਕੁੱਛ ਲੱਗ ਜਾਵੇ ਦੂਸਰੀ ਵਾਰ ਪ੍ਰਧਾਨ ਬਨਾਂਗੇ ਤੇ ਜੰਗੀ ਪੱਧਰ ’ਤੇ ਵਿਕਾਸ ਦੇ ਕੰਮ ਕਰਾਂਗੇ। ਅਜਿਹਾ ਹੀ ਨਹੀਂ ਪਰਦੀਪ ਹੈਪੀ ਗਰਗ ਦੇ ਰਾਹ ’ਚ ਰੋੜਾ ਬਣਦਿਆਂ ਵਿਰੋਧੀ ਧੜੇ ਨੇ ਪਰਦੀਪ ਹੈਪੀ ਗਰਗ ਦੇ ਭਾਈਚਾਰੇ ਨਾਲ ਸਬੰਧਿਤ ਸਤੀਸ਼ ਗਰਗ ਨੂੰ ਚੋਣ ਅਖਾੜੇ ’ਚ ਲਿਆ ਖੜਾ ਕੀਤਾ ਹੈ। ਇੱਥੇ ਦੱਸਣਯੋਗ ਹੈ ਕਿ ਗੋਲਡੀ ਅਗਰ ਫਾਰਮ ਵਾਪਿਸ ਚੁੱਕਦਾ ਹੈ ਤਾਂ ਸਮੂਹ ਸੰਗਤ ਮੰਡੀ ਵਾਸੀਆਂ ਅੰਦਰ ਗੋਲਡੀ ਪਰਿਵਾਰ ਦਾ ਵਿਸ਼ਵਾਸ ਜੋੜ ਖਤਮ ਹੋ ਜਾਵੇਗਾ ਤੇ ਸੰਗਤ ਮੰਡੀ ਵਾਸੀਆਂ ਦਾ ਕਹਿਣਾ ਹੈ ਕਿ ਦੋਬਾਰਾ ਉਹ ਕਦੇ ਇਸ ਪਰਿਵਾਰ ਨੂੰ ਮੂੰਹ ਤੱਕ ਨਹੀਂ ਲਗਾਉਣਗੇ। ਸੰਗਤ ਮੰਡੀ ’ਚ ਉਚੇ ਤੁਫਾਨ ’ਚ ਸਥਿਤੀ ਸਾਫ ਹੋ ਗਈ ਹੈ ਕਿ ਹਲਕਾ ਵਿਧਾਇਕ ਦਰਸ਼ਨ ਕੋਟਫੱਤਾ ਨੇ ਗੋਲਡੀ ਪਰਿਵਾਰ ਹੱਥ ਪ੍ਰਧਾਨਗੀ ਚੋਣਾਂ ਤੈਅ ਕਰ ਦਿੱਤਾ ਹ। ਦੂਜੀ ਤਰਫ ਪਰਦੀਪ ਹੈਪੀ ਗਰਗ ਪਰਿਵਾਰ ਦਾ ਬੀ ਜੇ ਪੀ ਅੰਦਰ ਚੰਗਾ ਰਸੁੱਖ ਹੈ ਤੇ ਸੰਗਤ ਮੰਡੀ ਵਾਸੀ ਵੀ ਚਾਹੂੰਦੇ ਹਨ ਕਿ ਪ੍ਰਧਾਨ ਇਸ ਵਾਰ ਹੈਪੀ ਗਰਗ ਹੀ ਬਣੇ।
ਇਸੇ ਤਰ੍ਹਾਂ ਵਾਰਡ ਨੰ 2 ਅੰਦਰ ਗੋਲਡੀ ਪਰਿਵਾਰ ਵਿੱਚੋਂ ਤੇ ਪੁੰਜੀਪਤੀ ਸੁਰਿੰਦਰ ਕੁਮਾਰ ਛਿੰਦੀ ਜੋ ਕਿ ਪੰਜਾਬ ਭਾਜਪਾ ਮੈਂਬਰ ਹੈ ਤੇ ਆਪਣੇ ਭਰਾ ਨੂੰ ਵਾਰਡ ਨੰ. 2 ਵਿੱਚ ਅਨਮੋਜ਼ ਸਰਬੰਸਮਤੀ ਨਾਲ ਖੜਾ ਕਰ ਦਿੱਤਾ ਸੀ ਪਰ ਵਾਰਡ ਨੰ. 6 ਦੇ ਉਮੀਦਵਾਰ ਹੈਪੀ ਗਰਗ ਦੇ ਭਰਾ ਪਵਨ ਗਰਗ ਜਿਸਦਾ ਸੰਗਤ ਮੰਡੀ ਅੰਦਰ ਚੰਗਾ ਤਾਲਮੇਲ ਹੈ ਉਸਨੇ ਵੀ ਫਾਰਮ ਭਰ ਕੇ ਵਿਰੋਧੀਆਂ ਨੂੰ ਇੰਟ ਦਾ ਜਵਾਬ ਪੱਥਰ ਨਾਲ ਦੇਣ ਦਾ ਬਿੰਗਲ ਵਜਾ ਕੇ ਮੈਦਾਨ ’ਚ ਖੜਨ ਦਾ ਲਲਕਾਰਾਂ ਮਾਰ ਦਿੱਤਾ ਹੈ।
ਇਸ ਦੱਸ ਦਈਏ ਕੀ ਵਾਰਡ ਨੰ 6 ਅਤੇ ਵਾਰਡ ਨੰ. 2 ਵਿੱਚ ਪੰਜਾਬ ਪੱਧਰ ਤੇ ਸੂਰਖੀਆਂ ਬਟੋਰ ਚੁੱਕਿਆ ਤੇ ਪੰਜਾਬ ਸਰਕਾਰ ’ਚ ਅਪਣੀ ਤਕੱੜੀ ਪਹੁੰਚ ਤੇ ਮੰਤਰੀਆਂ ਨਾਲ ਮਿਤੱਰਤਾ ਤੇ ਵੱਡੇ ਵੱਡੇ ਅਫਸਰਾਂ ਨਾਲ ਉੱਠਕ-ਬੈਠਕ ਰੱਖਣ ਵਾਲੇ ਗਹਿਰੀਵਾਲਾ ਭਾਈਚਾਰਾ ਦੀਆਂ ਸਭ ਤੋਂ ਜ਼ਿਆਦਾ ਵੋਟਾਂ ਦੋਵੇਂ ਵਾਰਡਾਂ ’ਚ ਹੋਣ ਸਦਕਾ ਹਰ ਉਮੀਦਵਾਰ ਦੀ ਜਿੱਤ ਤੇ ਹਾਰ ਦਾ ਫੈਸਲਾ ਗਹਿਰੀਵਾਲਾ ਧੜੇ ਦੇ ਹੱਥ ਰਹਿ ਗਿਆ ਹੈ ਕਿਉਂਕਿ ਵਾਰਡ 2 ’ਚ ਗਹਿਰੀਵਾਲਾ ਦੀਆਂ 60 ਵੋਟਾਂ ਪਲੱਸ 40 ਵੋਟਾਂ ਹੋਰ ਹੱਥ ’ਚ ਹਨ ਤੇ ਵਾਰਡ ਨੰ. 6 ਵਿੱਚ ਗਹਿਰੀਵਾਲ ਧੜੇ ਕੋਲ 30 ਵੋਟਾਂ ਪਲੱਸ 40 ਵੋਟਾਂ ਐਕਸਟਰਾਂ ਹੋਣ ਕਰਕੇ ਗਹਿਰੀਵਾਲਾ ਧੜਾ ਸਟਾਰ ਭੁਮਿਕਾ ਨਿਭਾ ਰਿਹਾ ਹੈ ਤੇ ਨਿਭਾਵੇਦੀ ਕਿਊ ਨਾ ਚੋਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਅਤਿ ਨਜ਼ਦੀਕੀ ਉੱਪਰ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਤੇ ਬਿਕਰਮ ਸਿੰਘ ਮਜੀਠਿਆ ਨੇ ਸੰਗਤ ਮੰਡੀ ਅੰਦਰ ਐਲਾਨ ਕੀਤਾ ਹੈ ਕਿ ਉਹ ਪ੍ਰਧਾਨਗੀ ਆਪਣਏ ਸਮਰਥਕ ਪੱਥੀ ਉਮੀਦਵਾਰ ਨੂੰ ਦਿਵਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡਨਗੇ।



