Skip to content
Independent perspectives. Global stories.
BREAKING

ਵੈਲੇਨਟਾਈਨ ਡੇ ’ਤੇ ਪੁਲਿਸ ਨੇ ਕੀਤੀ ਸਖਤੀ, ਲਾਏ ਥਾਂ-ਥਾਂ ਉੱਤੇ ਨਾਕੇ

Share this story

ਜਲੰਧਰ, 14 ਫਰਵਰੀ (ਸੁਖਵਿੰਦਰ ਦਕੋਹਾ)- ਸ਼ਨੀਵਾਰ ਨੂੰ ਵੈਲੇਨਟਾਈਨ ਡੇ ਦੇ ਮੌਕੇ ਤੇ ਇਸ ਵਾਰ ਕੱਟੜ ਹਿੰਦੂ ਸੰਗਠਨਾਂ ਨੇ ਤਾਂ ਵਿਰੋਧ ਨਹੀਂ ਕੀਤਾ ਪਰ   ਲੈਲਾ ਅਤੇ ਮਜਨੂੰਆਂ ਦੇ ਜਿੱਥੇ ਜਿੱਥੇ ਜੁਟਣ ਦੀ ਉਮੀਦ ਸੀ ਪੁਲਸ ਨੇ ਸਵੇਰ ਤੋਂ ਸ਼ਾਮ ਤੱਕ ਉਨ੍ਹਾਂ ਥਾਵਾਂ ਤੇ ਪੱਕੇ ਨਾਕੇ ਲਗਾਈ ਰੱਖੇ?ਪੁਲਸ ਨੇ ਮਾਡਲ ਟਾਊਨ ਇਲਾਕੇ ਵਿੱਚ 2, ਨਿਊ ਜਵਾਹਰ ਨਗਰ ਵਿੱਚ ਦੋ, ਜੀ.ਟੀ.ਬੀ.ਨਗਰ, ਮਿਸ਼ਨ ਚੌਕ, ਜਯੋਤੀ ਚੌਕ, ਬਸ ਸਟੈਂਡ, ਫੁਟਬਾਲ ਚੌਕ ਅਤੇ ਸ਼ਹਿਰ ਵਿੱਚ ਹੋਰ ਅਨੇਕਾਂ ਥਾਵਾਂ ਤੇ ਨਾਕੇ ਲਗਾ ਕੇ ਮੁੰਡਿਆਂ- ਕੁੜੀਆਂ ਨੂੰ ਰੋਕ – ਰੋਕ ਕੇ   ਹੈਲਮੇਟ ਅਤੇ ਕਾਗਜ਼ਾਂ ਦੇ ਚਲਾਨ ਕੱਟੇ?ਦਿਲ ਦੇ ਅਕਾਰ ਦੇ ਗੁਬਾਰਿਆਂ ਨਾਲ ਸਜੀਆਂ ਕਈ ਗੱਡੀਆਂ ਆਕਰਸ਼ਣ ਦਾ ਕੇਂਦਰ ਬਣੀਆਂ ਰਹੀਆਂ?ਜਿਕਰਯੋਗ ਹੈ ਕਿ ਪੱਛਮੀ ਸਭਿਆਚਾਰ ਦੇ ਇਸ ਇਕ ਤਰ੍ਹਾਂ ਦੇ ਤਿਉਹਾਰ ਦਾ ਰੰਗ  ਭਾਰਤੀ ਨੌਜਵਾਨਾਂ ਅਤੇ ਕਿਸ਼ੋਰੀਆਂ ਤੇ ਦਿਨ ਬ ਦਿਨ ਗੂੜ੍ਹਾ ਹੁੰਦਾ ਜਾ ਰਿਹਾ ਹੈ ? ਦੇਖਾ ਦੇਖੀ ਭਾਰਤੀ ਮੁੰਡੇ – ਕੁੜੀਆਂ ਆਪਣੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਭੁੱਲ ਕੇ ਪੱਛਮ ਦੇ ਨਕਲੀ ਅਤੇ ਦਿਖਾਵੇ ਦੇ ਸਭਿਆਚਾਰ ਮਗਰ  ਦੌੜ ਰਹੇ ਹਨ,ਜੋ ਕਿ ਬਾਅਦ ਵਿੱਚ ਅਵਸਾਦ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ।

WRITTEN BY