Skip to content
Independent perspectives. Global stories.
BREAKING

ਕਾਂਗਰਸੀਆਂ ਵੱਲੋਂ ਰਚਿਆ ਜਾ ਰਿਹੈ ਡਰਾਮਾ : ਨੋਨੀ ਮਾਨ

Share this story

ਗੁਰੂਹਰਸਹਾਏ, 13 ਫਰਵਰੀ (ਮਹਿੰਦਰ ਸਿੰਘ ਥਿੰਦ)- ਜਲਦ ਹੋਣ ਜਾ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਆਪਸੀ ਖਿੱਚੋ ਤਾਣ ਬਣੀ ਹੋਈ ਹੈ। ਜਿਸ ਦੌਰਾਨ ਅੱਜ ਸ਼ਹਿਰ ਗੁਰੂਹਰਸਹਾਏ ਅੰਦਰ ਫੈਲੀ ਅਫ਼ਵਾਹ ਕਿ ਅਕਾਲੀ ਦਲ ਦੇ ਆਗੂਆਂ ਵੱਲੋਂ ਕਾਂਗਰਸ ਦੇ ਆਗੂਆਂ ਉਪਰ ਜਾਨ ਲੇਵਾ ਹਮਲਾ ਕੀਤਾ ਗਿਆ ਹੈ ਇਹ ਗੱਲ ਪੂਰੇ ਸ਼ਹਿਰ ਵਿਚ ਅੱਗ ਦੀ ਤਰ੍ਹਾਂ ਫ਼ੈਲ ਗਈ। ਜਿਸ ਤੋਂ ਬਾਅਦ ਸ਼ਹਿਰ ਵਾਸੀਆਂ ਉਪਰ ਆਪਣਾ ਹੱਕ ਜਮਾਉਣ ਲਈ ਕਾਂਗਰਸੀ ਵਿਧਾਇਕ ਰਾਣਾ ਸੋਢੀ ਆਪਣੇ ਚੰਦ ਕੁ ਵਰਕਰਾਂ ਨੂੰ ਨਾਲ ਲੈ ਕੇ ਸ਼ਹਿਰ ਦੀਆਂ ਦੁਕਾਨਾਂ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਜੋ ਨਾਕਾਮਯਾਬ ਰਹੀ। ਪਰ ਕੁਝ ਕਾਂਗਰਸੀ ਵਰਕਰਾਂ ਵੱਲੋਂ ਅਕਾਲੀ ਦਲ ਦੇ ਆਗੂਆਂ ਦੇ ਪੁਤਲੇ ਵੀ ਫ਼ੂਕੇ ਗਏ, ਜੋ ਨਗਰ ਕੌਂਸਲ ਦੀਆਂ ਚੋਣਾਂ ਵਿਚ ਆਪਣਾ ਹੱਕ ਜਮਾਉਣ ਲਈ ਇਹ ਸਾਰੀ ਸਾਜਿਸ਼ ਰਚੀ ਗਈ। ਇਸ ਸਬੰਧੀ ਅਕਾਲੀ ਦਲ ਦੇ ਸੀਨੀਅਰ ਆਗੂ ਰੋਹਿਤ ਕੁਮਾਰ ਮੋਂਟੂ ਵੋਹਰਾ ਨੇ

ਆਪਣਾ ਪੱਖ ਰੱਖਦਿਆਂ ਕਿਹਾ ਕਿ ਕਾਂਗਰਸ ਵੱਲੋਂ ਜੋ ਡਰਾਮੇ ਰਚੇ ਜਾ ਰਹੇ ਹਨ ਉਹ ਇੰਨ੍ਹਾਂ ਦੀ ਹਾਰ ਦਾ ਸਬੂਤ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸ਼ਹਿਰ ਵਿਚ ਆਪਣੀ ਹਵਾ ਬਣਾਉਣ ਲਈ ਇਹ ਹੱਥ ਕੰਡੇ ਅਪਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਹੋਈ। ਕਾਂਗਰਸੀ ਆਗੂ ਜਾਣਬੁੱਝ ਕੇ ਇਹ ਹਰਕਤਾਂ ਕਰ ਰਹੇ ਹਨ। ਪਰ ਵੋਟਰ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਨਾਲ ਪ੍ਰਭਾਵਿਤ ਨਹੀਂ ਹੋਣਗੇ ਅਤੇ ਸ਼੍ਰੋਮਣੀ ਅਕਾਲੀ ਭਾਜਪਾ ਦਾ ਡਟ ਕੇ ਸਾਥ ਦੇਣਗੇ ਅਤੇ ਸਾਰੇ ਵਾਰਡਾਂ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਵੱਡੀ ਜਿੱਤ ਪ੍ਰਾਪਤ ਕਰਨਗੇ। ਉਨ੍ਹਾਂ ਦੱਸਿਆ ਕਿ ਵਾਰਡ ਨੰ. 1 ਤੋਂ ਪਹਿਲਾਂ ਹੀ ਉਘੇ ਕਾਂਗਰਸੀ ਆਗੂ ਅਕਾਲੀ ਦਲ ਵਿਚ ਸ਼ਾਮਲ ਹੋ ਚੁੱਕੇ ਹਨ ਅਤੇ ਚੋਣ ਮੁਕਾਬਲੇ ਵਿਚ ਅਜੇ ਤੱਕ ਕੋਈ ਵੀ ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਨਹੀਂ ਆਇਆ। ਇਸ ਸਬੰਧੀ ਹਲਕਾ ਇੰਚਾਰਜ ਸ. ਵਰਦੇਵ ਸਿੰਘ ਨੋਨੀ ਮਾਨ ਨਾਲ ਇਸ ਝਗੜੇ ਅਤੇ ਅਫ਼ਵਾਹ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਕਾਂਗਰਸੀ ਆਗੂਆਂ ਵੱਲੋਂ ਡਰਾਮਾ ਰਚਿਆ ਜਾ ਰਿਹਾ ਹੈ ਅਤੇ ਅਜਿਹਾ ਕਰਕੇ ਉਹ ਲੋਕਾਂ ਅੰਦਰ ਡਰ ਦੀ ਭਾਵਨਾ ਪੈਦਾ ਕਰ ਰਹੇ ਹਨ ਤਾਂ ਜੋ ਲੋਕ ਡਰਦੇ ਹੋਏ ਘਰਾਂ ਅੰਦਰੋਂ ਬਾਹਰ ਨਾ ਨਿਕਲਣ ਅਤੇ ਨਗਰ ਕੌਂਸਲ ਚੋਣਾਂ ਅਧੂਰੀਆਂ ਰਹਿ ਜਾਣ। ਜਦਕਿ ਅਕਾਲੀ ਦਲ ਵੱਲੋਂ ਚੋਣਾਂ ਦੇ ਸਿਲਸਿਲੇ ਵਿਚ ਕੋਈ ਦਖਲਅੰਦਾਜੀ ਨਹੀਂ ਕੀਤੀ ਜਾ ਰਹੀ ਅਤੇ ਲੋਕ ਆਪੋ ਆਪਣਾ ਚੋਣਾਂ ਸਬੰਧੀ ਕੰਮ ਅਮਨ ਸ਼ਾਂਤੀ ਨਾਲ ਨਿਪਟਾਅ ਰਹੇ ਹਨ।

WRITTEN BY