ਸ਼੍ਰੀ ਅਨੰਦਪੁਰ ਸਾਹਿਬ, 12 ਫਰਵਰੀ(ਦਵਿੰਦਰਪਾਲ ਸਿੰਘ/ਅੰਕੁਸ਼): 25 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੌਣਾਂ ਨੂੰ ਲੈ ਕੇ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਤੋਂ ਅੱਜ ਊਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ਼੍ਰੌਮਣੀ ਕਮੇਟੀ ਮੈਂਬਰ ਤੇ ਪਾਰਟੀ ਦੇ ਮੀਤ ਪ੍ਰਧਾਨ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਅਨੰਦਪੁਰ ਸਾਹਿਬ ਦੇ ਕੁਲ 13 ਵਾਰਡਾਂ ਚੋਂ 8 ਤੇ ਸ਼੍ਰੌਮਣੀ ਅਕਾਲੀ ਦਲ 8 ਤਅਤੇ 5 ਸੀਟਾਂ ਤੇ ਬੀਜੇਪੀ ਲੜੇਗੀ। ਸ਼੍ਰੌਮਣੀ ਅਕਾਲੀ ਦਲ ਦੇ ਊਮੀਦਵਾਰਾਂ ਵਿਚ ਵਾਰਡ ਨੰਬਰ 1 ਤੋਂ ਰਾਮ ਸਿੰਘ ਮਜਾਰਾ, ਵਾਰਡ ਨੰਬਰ 2 ਤੋਂ ਸੁਨੀਲਮ ਕੌਰ, ਵਾਰਡ ਨੰਬਰ 3 ਤੋਂ ਮਨਪ੍ਰੀਤ ਕੌਰ ਅਰੋੜਾ ਪਤਨੀ ਜੱਥੇਦਾਰ ਇੰਦਰਜੀਤ ਸਿੰਘ ਅਰੌੜਾ, ਵਾਰਡ ਨੰਬਰ 4 ਤੋਂ ਇਸਤਰੀ
ਅਕਾਲੀਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਕੁਲਵਿੰਦਰ ਕੌਰ, ਵਾਰਡ ਨੰਬਰ 8 ਤੋਂ ਮਾਸਟਰ ਹਰਜੀਤ ਸਿੰਘ ਅਚਿੰਂਤ, ਵਾਰਡ ਨੰਬਰ 10 ਤੋਂ ਨੋਜਵਾਨ ਅਕਾਲੀ ਆਗੂ ਪਰਮਜੀਤ ਸਿੰਘ ਪੰਮਾ, ਵਾਰਡ ਨੰਬਰ 11 ਤੋਂ ਜੱਥੇਦਾਰ ਰਾਮ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ, ਵਾਰਡ ਨੰਬਰ 13 ਤੋਂ ਮਹਿੰਦਰ ਸਿੰਘ ਵਾਲੀਆ ਨੂੰ ਊਮੀਦਵਾਰ ਐਲਾਨਿਆ ਗਿਆ ਹੈ। ਇਸ ਮੌਕੇ ਭਾਈ ਚਾਵਲਾ ਨੇ ਦੱਸਿਆ ਕਿ ਕੱਲ 13 ਤਰੀਕ ਨੂੰ ਸਾਰੇ ਊਮੀਦਵਾਰ ਇਕੱਠੇ ਹੋਕੇ ਕਾਗਜ਼ ਦਾਖਲ ਕਰਨਗੇ। ਇਸ ਮੌਕੇ ਜਿਲ੍ਹਾ ਪ੍ਰਧਾਨ ਜੱਥੇਦਾਰ ਮੋਹਣ ਸਿੰਘ ਢਾਹੇ, ਇੰਦਰਜੀਤ ਸਿੰਘ ਅਰੌੜਾ, ਮਨਿੰਦਰਪਾਲ ਸਿੰਘ ਮਨੀ, ਮਨਜੀਤ ਸਿੰਘ ਬਾਸੋਵਾਲ, ਮਨਜਿੰਦਰ ਸਿੰਘ ਬਰਾੜ, ਅਮਰਜੀਤ ਸਿੰਘ ਵਾਲੀਆ, ਸਤਨਾਮ ਸਿੰਘ ਝੱਜ, ਪਾਖਰ ਸਿੰਘ ਭੱਠਲ ਸਮੇਤ ਦਰਜਨਾਂ ਅਕਾਲੀ ਵਰਕਰ ਹਾਜ਼ਰ ਸਨ।



