ਝਬਾਲ, 11 ਫਰਵਰੀ (ਗੁਰਮੀਤ ਸਿੰਘ ਝਬਾਲ)- ਲਗਾਤਾਰ ਪੈਟਰੌਲ ਅਤੇ ਡੀਜ਼ਲ ਵਿਚ ਹੋ ਰਹੀ ਭਾਰੀ ਕਟੌਤੀ ਦੇ ਬਾਵਯੂਦ ਵੀ ਸੂਬਾ ਸਰਕਾਰ ਵੱਲੋਂ ਬੱਸ ਕਿਰਾਏ ਵਿਚ ਕਮੀ ਨਾ ਕਰਨਾਂ ਇਸ ਗੱਲ ਦੀ ਪੁੱਸਟੀ ਕਰਨਾ ਹੈ ਕਿ ਸਰਕਾਰ ਸਰਮਾਏਦਾਰਾਂ ਨੂੰ ਲਾਭ ਪਹੁੰਚਾਉਣ ਲਈ ਗਰੀਬਾਂ ਦਾ ਗਲਾ ਘੁੱਟਣ ਤੋਂ ਗੁਰੇਜ ਨਹੀ ਕਰ ਰਹੀ ਹੈ। ਇਹ ਪ੍ਰਗਟਾਵਾ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾਂ ਦੇ ਜਿਲ੍ਹਾ ਪ੍ਰਧਾਨ ਦਿਹਾਤੀ ਮਨਜੀਤ ਸਿੰਘ ਮਿੰਟੂ ਵੱਲੋਂ ਕਸਬਾ ਝਬਾਲ ਵਿਖੇ ਬਲਾਕ ਝਬਾਲ ਦੇ ਪ੍ਰਧਾਨ ਕੁਲਵੰਤ ਸਿੰਘ ਸੋਹਲ ਦੀ ਅਗਵਾਈ ਹੇਠ ਬੁੱਧਵਾਰ ਨੂੰ ਰੱਖੀ ਸੈਨਾਂ ਦੇ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ। ਪ੍ਰਧਾਨ ਮਿੰਟੂ ਅਤੇ ਸੋਹਲ ਨੇ ਇਸ ਮੌਕੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਤਰੁੰਤ ਬੱਸ ਕਿਰਾਏ ਵਿਚ ਕਾਟੌਤੀ ਕਰਨ ਲਈ ਕੋਈ ਗੰਭੀਰਤਾ ਨਾ ਦਿਖਾਈ ਗਈ ਤਾਂ ਅਗਾਮੀ ਦਿਨਾਂ ਦੌਰਾਂਨ ਕ੍ਰਾਂਤੀ ਸੈਨਾਂ ਇਸ ਸਬੰਧੀ ਜਿਥੇ ਪੂਰੇ ਪੰਜਾਬ ਅੰਦਰ ਬੱਸ ਕਿਰਾਏ ਨੂੰ ਲੈ ਕਿ ਸਘੰਰਸ
ਛੇੜੇਗੀ ਉਥੇ ਹੀ ਜਿਲ੍ਹਾ ਹੈੱਡ ਕੁਆਟਰਾਂ ਨੂੰ ਮੰਗ ਪੱਤਰ ਵੀ ਦਿੱਤੇ ਜਾਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸੈਨਾਂ ਦੀ ਮਹੀਨਾਂਵਰੀ ਮੀਟਿੰਗ 6 ਤਾਰੀਖ ਨੂੰ ਝਬਾਲ ਸਥਿਤ ਕੁਲਵੰਤ ਸਿੰਘ ਦੇ ਦਫਤਰ ਵਿਖੇ ਹੀ ਹੋਇਆ ਕਰੇਗੀ। ਇਸ ਮੌਕੇ ਮਨਜੀਤ ਸਿੰਘ ਧੁੰਨ ਹਲਕਾ ਪ੍ਰਧਾਨ ਖੇਮਕਰਨ, ਸੁਖਵਿੰਦਰ ਸਿੰਘ ਬੱਬੂ ਲਹੀਆਂ, ਠੇਕੇਦਾਰ ਲਖਵਿੰਦਰ ਸਿੰਘ ਬਘਿਆੜੀ, ਗੁਰਮੁੱਖ ਸਿੰਘ ਲਹੀਆਂ, ਕੁਲਦੀਪ ਸਿੰਘ ਲਹੀਆਂ, ਸੁਖਵਿੰਦਰ ਸਿੰਘ ਪ੍ਰਧਾਨ ਲਹੀਆਂ, ਹਰਜਿੰਦਰ ਸਿੰਘ ਢੰਡ, ਬਬਲੀ ਸਿੰਘ ਸੁਰਸਿੰਘ, ਦਇਆ ਸਿੰਘ ਗੰਡੀਵਿੰਡ, ਬਲਦੇਵ ਸਿੰਘ ਸੋਹਲ ਅਤੇ ਮੁੱਖਤਾਰ ਸਿੰਘ ਮਾਨਕਪੂਰਾ ਆਦਿ ਵੀ ਮੌਜੂਦ ਸਨ।



