Skip to content
Independent perspectives. Global stories.
BREAKING

ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਅਧਿਕਾਰੀ : ਜ਼ਿਲ੍ਹਾ ਚੌਣਕਾਰ ਅਫ਼ਸਰ

Share this story

ਸੰਗਰੂਰ, 11 ਫਰਵਰੀ (ਰਾਕੇਸ਼ ਜਿੰਦਲ ਘਾਬਦਾਂ)- ਜ਼ਿਲ੍ਹਾ ਚੌਣਕਾਰ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ.ਅਰਸ਼ਦੀਪ ਸਿੰਘ ਥਿੰਦ ਨੇ ਦੱਸਿਆ ਕਿ ਚੋਣ ਕਮਿਸ਼ਨ ਪੰਜਾਬ ਵੱਲੋਂ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ 2015 ਸਬੰਧੀ ਜਾਰੀ ਹੋਏ ਨੋਟੀਫਿਕੇਸ਼ਨ ਮੁਤਾਬਿਕ ਚੋਣ ਪ੍ਰਕਿਰਿਆਂ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਸ. ਥਿੰਦ ਨੇ ਦੱਸਿਆ ਕਿ ਚੋਣਾਂ ਸਬੰਧੀ ਲੋੜੀਂਦੇ ਸਟਾਫ਼ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱ੍ਯਸਿਆ ਕਿ ਮਿਤੀ 15 ਫਰਵਰੀ ਨੂੰ ਪੋ¦ਿਗ ਸਟਾਫ਼ ਦੀ ਪਹਿਲੀ ਰਿਹਰਸਲ, ਦੂਜੀ ਰਿਹਸਲ 19 ਫਰਵਰੀ ਨੂੰ ਅਤੇ ਤੀਜੀ ਰਿਹਸਲ 24 ਫਰਵਰੀ ਨੂੰ ਚੋਣ ਸਮੱਗਰੀ ਦੇਣ ਲਈ ਹੋਵੇਗੀ।
ਸ. ਥਿੰਦ ਨੇ ਚੋਣ ਡਿਊਟੀ ਦੇ ਲਈ ਨਿਯੁਕਤ ਕੀਤੇ ਬਤੌਰ ਪ੍ਰੋਜੈਡਿੰਗ ਅਫ਼ਸਰ, ਏ.ਪੀ.ਓ ਜਾਂ ਪੋ¦ਿਗ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਸਮੇਂ ਸਿਰ ਚੋਣ ਰਿਹਰਸਲਾਂ ਵਿੱਚ ਸ਼ਾਮਿਲ ਹੋਣਾ ਯਕੀਨੀ ਬਣਾਉਣ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ। ਉਨ੍ਹਾਂ ਦੱਸਿਆ ਕਿ

ਨਗਰ ਕੌਂਸ਼ਲ ਸੰਗਰੂਰ ਦੇ ਲਈ ਰਿਹਸਲ ਪ੍ਰੇਮ ਸਭਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਵੇਰੇ 9 ਵਜ੍ਹੇ ਹੋਵੇਗੀ। ਨਗਰ ਕੌਂਸ਼ਲ ਭਵਾਨੀਗੜ੍ਹ ਦੀ ਰਿਹਸਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਵਾਨੀਗੜ੍ਹ ਵਿਖੇ ਸਵੇਰੇ 10 ਵਜ੍ਹੇ, ਲੌਂਗੋਵਾਲ ਨਗਰ ਕੌਂਸ਼ਲ ਦੀ ਰਿਹਸਲ ਸਬ ਤਹਿਸ਼ੀਲ ਦਫ਼ਤਰ ਲੌਂਗੋਵਾਲ ਵਿਖੇ ਸਵੇਰੇ 10 ਵਜ੍ਹੇ, ਸੁਨਾਮ ਨਗਰ ਕੌਸ਼ਲ ਦੇ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸੁਨਾਮ ਵਿਖੇ ਸਵੇਰੇ 10 ਵਜ੍ਹੇ, ਲਹਿਰਾਗਾਗਾ ਨਗਰ ਕੌਂਸ਼ਲ ਲਈ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜ: ਐਂਡ ਟੈਕਨੋਲੋਜੀ ਲਹਿਰਾਗਾਗਾ ਵਿਖੇ ਸਵੇਰੇ 10 ਵਜ੍ਹੇ, ਧੂਰੀ ਨਗਰ ਕੌਸ਼ਲ ਲਈ ਨਿਊ ਤਹਿਸ਼ੀਲ ਕੰਪਲੈਕੇਸ਼ ਨੇੜੇ ਬੇਨੜਾ ਧੂਰੀ ਵਿਖੇ ਸਵੇਰੇ 10 ਵਜ੍ਹੇ, ਮਲੇਰਕੋਟਲਾ ਨਗਰ ਕੌਂਸ਼ਲ ਦੇ ਲਈ ਮਲੇਰੋਕਟਲਾ ਕਲੱਬ ਵਿਖੇ ਸਵੇਰੇ 10 ਵਜ੍ਹੇ, ਅਹਿਮਦਗੜ੍ਹ ਨਗਰ ਕੌਸ਼ਲ ਦੇ ਲਈ ਗਾਂਧੀ ਹਾਈ ਸਕੂਲ ਨੇੜੇ ਪੁਲਿਸ ਸਟੇਸ਼ਨ ਅਹਿਮਦਗੜ੍ਹ ਵਿਖੇ ਸਵੇਰੇ 9 ਵਜ੍ਹੇ ਅਤੇ ਅਮਰਗੜ੍ਹ ਨਗਰ ਪੰਚਾਇਤ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਵਿਖੇ ਸਵੇਰੇ 9 ਵਜ੍ਹੇ ਹੋਵੇਗੀ।

WRITTEN BY