Skip to content
Independent perspectives. Global stories.
BREAKING

ਭਾਈ ਵਿਕਰਮ ਸਿੰਘ ਧਨੋਲਾ ਦੀ ਹਾਲਾਤ ਵਿਗੜੀ

Share this story

ਨਵੀਂ ਦਿੱਲੀ, 11 ਫਰਵਰੀ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਦੇ ਜੰਤਰ ਮੰਤਰ ਤੇ1984 ਵਿਚ ਦਿੱਲੀ ਅਤੇ ਹੋਰ ਸ਼ਹਿਰਾਂ ਵਿਖੇ ਹੋਏ ਸਿੱਖ ਕਤਲੇਆਮ ਵਿਚ ਮਾਰੇ ਗਏ ਸਿੱਖ ਪਰਿਵਾਰਾਂ ਨੂੰ ਇੰਸਾਫ ਦਿਵਾਉਣ ਲਈ ਪਿਛਲੇ 64 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਭਾਈ ਵਿਕਰਮ ਸਿੰਘ ਧਨੋਲਾ ਦੀ ਹਾਲਾਤ ਅਜ ਬਹੁਤ ਹੀ ਨਾਜੁਕ ਹੋ ਗਈ ਹੈ। ਜ਼ਿਕਰਯੋਗ ਹੈ ਕਿ ਭਾਈ ਵਿਕਰਮ ਸਿੰਘ ਧਨੋਲਾ ਸਹਿਜਧਾਰੀ ਪਰਿਵਾਰ ਤੋਂ ਸਿੰਘ ਸਜੇ ਹਨ ਤੇ ਉਨ੍ਹਾਂ ਅੰਦਰ ਪੰਥ ਲਈ ਕੂਝ ਕਰਨ ਦਾ ਚਾਹ ਪੈਦਾ ਹੋਇਆ ਸੀ ਤੇ ਉਨ੍ਹਾਂ ਨੇ ਅਪਣੇ ਪਰਿਵਾਰਿਕ ਮੈੰਬਰਾਂ ਅਤੇ ਮਿਤਰਾਂ ਦੀ ਸਲਾਹ ਨਾਲ ਦਿੱਲੀ ਦੇ ਜੰਤਰ ਮੰਤਰ ਤੇ ਸਿੱਖ ਪੰਥ ਦੀ ਆਵਾਜ ਨੂੰ ਸਰਕਾਰ ਤਕ ਪਹੁੰਚਾਣ ਲਈ ਪਿਛਲੇ64 ਦਿਨਾਂ ਤੋਂ ਮੋਰਚਾ ਲਾਇਆ ਹੋਇਆ ਹੈ ।  ਧਿਆਨਦੇਣ ਯੋਗ ਹੈ ਕਿ ਭਾਈ ਵਿਕਰਮ ਸਿੰਘ ਨੂੰ ਪਿਛਲੇ ਹਫਤੇ ਦਿੱਲੀ ਪੁਲਿਸ ਨੇ ਜਬਰਦਸਤੀ ਚੁਕ ਕੇ ਰਾਮਮਨੋਹਰ ਲੋਹੀਆ ਹਸਪਤਾਲ ਵਿਖੇ ਦਾਖਿਲ ਕਰਵਾ ਕੇ ਗੁਲੁਕੋਜ਼ ਲਗਾਉਣ ਦੀ ਕੋਸ਼ੀਸ਼

ਕੀਤੀ ਸੀ ਪਰ ਇੰਸਾਫ ਲੈਣ ਲਈ ਰੁਲ ਰਹੇ ਸਿੱਖ ਪਰਿਵਾਰਾਂ ਦੀ ਆਵਾਜ ਬਣ ਕੇ ਪੰਥਕ ਜ਼ਜਬੇ ਨਾਲ ਭਰਪੁਰ ਭਾਈ ਵਿਕਰਮ ਸਿੰਘ ਧਨੋਲਾ ਨੇ ਗੁਲੁਕੋਜ਼ ਲਗਵਾਉਣ ਤੋਂ ਸਾਫ ਨਾ ਹੀ ਨਹੀ ਕਰ ਦਿਤੀ ਸਗੋਂ ਮੋਕਾ ਮਿਲਦੇ ਹੀ ਹਸਪਤਾਲ ਛੱਡ ਕੇ ਮੁੜ ਜੰਤਰ ਮੰਤਰ ਤੇ ਅਪਣੇ ਲਗੇ ਮੋਰਚੇ ਵਿਚ ਦ੍ਰਿੜਤਾ ਨਾਲ ਜੂਝ ਰਹੇ ਹਨ ਤੇ ਅਜ ਉਨ੍ਹਾਂ ਦੀ ਹਾਲਾਤ ਬਹੁਤ ਜਿਆਦਾ ਖਰਾਬ ਹੋ ਗਈ ਹੈ।

WRITTEN BY