Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਨੇ ਫ਼ੋਨ ਕਰ ਕੇ ਕੇਜਰੀਵਾਲ ਨੂੰ ਦਿੱਤੀ ਜਿੱਤ ਦੀ ਵਧਾਈ

Share this story

Page-1_03 ਨਵੀਂ ਦਿੱਲੀ, 10 ਫਰਵਰੀ (ਪੀ. ਟੀ.)- ਦਿੱਲੀ ਵਿਧਾਨਸਭਾ  ਦੇ ਚੋਣ ਨਤੀਜਿਆਂ ’ਚ ਆਮ ਆਦਮੀ ਪਾਰਟੀ ਦੀ ਜ਼ਬਰਦਸਤ ਜਿੱਤ ਦੀ ਸੰਭਾਵਨਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰਵਿੰਦ ਕੇਜਰੀਵਾਲ ਨੂੰ ਫ਼ੋਨ ਕਰ ਕੇ ਜਿੱਤ ਦੀ ਵਧਾਈ ਦਿੱਤੀ ਤੇ ਚਾਹ ‘ਤੇ ਸੱਦਾ ਦਿੱਤਾ। ਮੋਦੀ ਨੇ ਕੇਜਰੀਵਾਲ ਨੂੰ ਕਿਹਾ ਕਿ ਆਓ ਜੀ ਤੁਹਾਨੂੰ ਚਾਹ ਪਿਲਾਵਾਂਗੇ। ਇਸ ‘ਤੇ ਕੇਜਰੀਵਾਲ ਨੇ ਕਿਹਾ ਕਿ ਮੈਂ ਤੁਹਾਨੂੰ ਛੇਤੀ ਮਿਲਣ ਆਊਂਗਾ। ਪ੍ਰਧਾਨ ਮੰਤਰੀ ਨੇ ਕੇਜਰੀਵਾਲ ਨੂੰ ਕਿਹਾ ਕਿ ਅਸੀਂ ਸਭ ਦਿੱਲੀ ਦਾ ਵਿਕਾਸ ਚਾਹੁੰਦੇ ਹਾਂ, ਦਿੱਲੀ ਦੇ ਵਿਕਾਸ ਲਈ ਕੇਂਦਰ ਸਹਿਯੋਗ ਕਰੇਗਾ। 70 ਮੈਂਬਰੀ ਦਿੱਲੀ ਵਿਧਾਨਸਭਾ ਚੋਣ ਨਤੀਜਿਆਂ ‘ਚ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਦਿੱਲੀ ’ਚ ਭਾਜਪਾ ਦੇ ਫ਼ਤਿਹ ਰਥ ਨੂੰ ਰੋਕ ਦਿੱਤਾ।

WRITTEN BY