ਸਮਾਣਾ, 10 ਫਰਵਰੀ (ਬਲਜੀਤ ਸਿੰਘ ਦੋਦੜਾ)- ਦਿੱਲੀ ਵਿੱਖੇ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸੀ ਵਿੱਚ ਸਮਾਣਾ ਵਿੱਖੇ ਚੇਤਨ ਸਿੰਘ ਜੋੜਾ ਮਾਜਰਾ ਦੀ ਅਗਵਾਈ ਵਿੱਚ ਸਹਿਰ ਅੰਦਰ ਇੱਕ ਰੋਡ ਸ਼ੋ ਕੱਡਿਆ ਗਿਆ ।ਜਿਸ ਵਿੱਚ ਪਾਰਟੀ ਵਰਕਰਾ ਨੇ ਢੋਲ ਦੀ ਠਾਪ ਤੇ ਭੰਗੜੇ ਪਾ ਕੇ ਖੁਸੀ ਦਾ ਪ੍ਰਗਟਾਵਾ ਕੀਤਾ ਅਤੇ ਸਹਿਰ ਅੰਦਰ ਲੋਕਾ ਨੇ ਥਾਂ-ਥਾਂ ਲਡੂ ਵੀ ਵੰਡੇ । ਇਸ ਮੋਕੇ ਚੇਤਨ ਸਿੰਘ ਜੋੜਾ ਮਾਜਰਾ ਨੇ ਕਿਹਾ ਕਿ ਦਿੱਲੀ ਵਿੱਚ ਆਮ ਲੋਕਾ ਦੀ ਆਪਣੀ ਲੜਾਈ ਸੀ ਇਸ ਲਈ ਉਹਨਾ ਨੇ ਆਮ ਪਾਰਟੀ ਦੇ ਉਮੀਦਵਾਰਾ ਦੇ ਹੱਕ ਵਿੱਚ ਵੱਡੇ ਪਧਰ ਦਾ ਫਤਵਾ ਦਿੱਤਾ ਹੈ। ਉਨਾ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਲੋਕਾ ਦਾ ਇਹ ਫਤਵਾ ੰਿਮਲਿਆ ਹੈ। ਉਹ ਇਸ ਤੇ ਖਰੇ ਉਤਰਨਗੇ ਅਤੇ ਲੋਕ ਸਮੱਸਿਆਵਾ ਨੂੰ ਪਹਿਲ ਦੇ ਅਧਾਰ ਤੇ ਹੱਲ ਕਵਾਉਣਗੇ। ਤਾ ਜੋ ਲੋਕਾ ਦਾ ਪਾਰਟੀ ਪ੍ਰਤੀ ਹੋਰ ਪਿਆਰ ਵੱਧੇ ਉਹਨਾ ਕਿਹਾ ਕਿ ਆਪ ਪਾਰਟੀ ਸਾਰੇ ਦੇਸ ਅੰਦਰ ਵੱਡੇ ਪੱਧਰ ਤੇ ਉਤਰਣ ਦੇ ਨਾਲ ਨਾਲ ਪੰਜਾਬ
ਅੰਦਰ 2017 ਵਿੱਚ ਆਉਣ ਵਾਲੀਆ ਵਿਧਾਨ ਸਭਾ ਚੋਣਾ ਜਿੱਤ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।ਉਹਨਾ ਇਹ ਵੀ ਕਿਹਾ ਕਿ ਜਿਵੇ ਦਿੱਲੀ ਵਿੱਚ ਭਾਜਪਾ, ਕਾਗਰਸ ਅਤੇ ਹੋਰ ਪਾਰਟੀਆ ਦਾ ਦਾ ਸਫਾਇਆ ਆਮ ਲੋਕਾ ਨੇ ਕੀਤਾ ਹੈ ਪੰਜਾਬ ਵਿੱਚ ਵੀ ਪੰਜਾਬ ਵਾਸੀ ਇਸੇ ਤਰ੍ਹਾ ਹੀ ਅਕਾਲੀ ਭਾਜਪਾ ਸਰਕਾਰ ਦੇ ਨਾਲ ਨਾਲ ਕਾਂਗਰਸ ਦਾ ਵੀ ਸਫਾਇਆ ਪੁਰਨ ਤੋਰ ਤੇ ਕਰ ਦੇਣਗੇ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕ ਦਿੱਲੀ ਦੀ ਤਰਜਮਾਣੀ ਤੇ ਵੱਡੇ ਬਹੁਮੱਤ ਨਾਲ ਜਿਤਾਉਣਗੇ। ਇਸ ਮੌਕੇ ਭਾਗ ਸਿੰਘ ਛੀਨਂਾ,ਸਤਪਾਲ ਜੋਹਰੀ, ਮੇਹਰ ਸਿੰਘ, ਨਿਸਾਨ ਸਿੰਘ ਉਚੇਵਾਲਾ, ਨਿਰਮਲ ਸਿੰਘ ਵੜੈਚ, ਅਵਤਾਰ ਸਿੰਘ, ਪੁਸਪ ਗੋਇਲ, ਦਰਸ਼ਨ ਕੁਮਾਰ,ਰਂਗੀ ਰਾਮ, ਪਵਨ ਕੁਮਾਰ ਸ਼ਰਮਾ, ਭੋਲਾ ਰਾਮ, ਪਾਰਸ ਸਰਮਾ, ਨੀਟਾ ਚੀਮਾ, ਲਾਜਪੱਤ ਜਿੰਦਲ,ਸੁਰਜੀਤ ਸਿੰਘ,ਗੁਰਦੀਪ ਸਿੰਘ ਰਾਠੀ,ਨਰਿੰਦਰ ਮਾਣਕ,ਅਮਰਿੰਦਰ ਕਮਾਸਪੁਰ,ਚਰਨਜੀਤ ਬਹਮਣਾ,ਗੁਰਦੇਵ ਸਿੰਘ ਟਿਵਾਣਾ ਅਤੇ ਹੋਰ ਵੱਡੀ ਗਿਣਤੀ ਵਿੱਚ ਆਪ ਦੇ ਵਰਕਰ ਹਾਜ਼ਰ ਸਨ।



