Skip to content
Independent perspectives. Global stories.
BREAKING

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਕਸ਼ਮੀਰ ਵਿਚ ਹੜ੍ਹ ਪੀੜਤ ਸਿੱਖਾਂ ਦੇ 200 ਘਰ ਬਣਾਉਣ ਦਾ ਬੀੜਾ ਚੁਕਿਆ

Share this story

Page-1_37 ਪਟਿਆਲਾ 10 ਫਰਵਰੀ (ਪੀ.ਟੀ.)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ. ਪੀ. ਸਿੰਘ ਓਬਰਾਏ ਵਲੋਂ ਕੜਾਕੇ ਦੀ ਠੰਡ ਵਿਚ ਸੋਮਵਾਰ ਨੂੰ ਸ੍ਰੀਨਗਰ ਦਾ ਦੌਰਾ ਕਰਕੇ ਹੜ੍ਹ ਪੀੜਤ ਸਿੱਖਾਂ ਨਾਲ ਦੁਖ ਦਰਦ ਵੰਡਾਇਆ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੂੰ ਨੇੜੇ ਹੋ ਕੇ ਸਮਝਿਆ ਅਤੇ ਉਨਾਂ ਦੇ ਲਈ ਕਸ਼ਮੀਰ ਘਾਟੀ ਵਿਚ 4 ਸਾਲਾਂ ਵਿਚ 200 ਘਰ ਬਣਾਉਣ ਦਾ ਬੀੜਾ ਚੁਕਿਆ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਦਫਤਰ ਤੋਂ ਜਾਰੀ ਇੱਕ ਬਿਆਨ ਵਿਚ ਦਸਿਆ ਗਿਆ ਹੈ ਕਿ ਡਾ. ਐਸ. ਪੀ. ਸਿੰਘ ਓਬਰਾਏ  ਵਿਸ਼ੇਸ਼ ਤੌਰ ਤੇ ਸ੍ਰੀਨਗਰ ਸੋਮਵਾਰ ਨੂੰ ਪੁਜੇ ਅਤੇ ਹਾਲਾਤ ਦਾ ਜਾਇਜ਼ਾ ਲਿਆ । ਉਨ੍ਹਾਂ ਦੇ ਨਾਲ ਗੁਰੂਦੁਆਰਾ ਦੂਖ ਨਿਵਾਰਨ ਸਾਹਿਬ ਸਰੀ, ਵੈਨਕੋਵਰ, ਕੈਨੇਡਾ ਦੇ ਪ੍ਰਧਾਨ ਗਿਆਨੀ ਨਰਿੰਦਰ ਸਿੰਘ ਵੀ

ਵਿਸ਼ੇਸ਼ ਤੌਰ ਤੇ ਪੁਜੇ ਹੋਏ ਸਨ। ਡਾ. ਐਸ. ਪੀ. ਸਿੰਘ ਓਬਰਾਏ  ਨੇ ਬਿਆਨ ਵਿਚ ਦਸਿਆ ਕਿ ਇਹ ਪ੍ਰਾਜੈਕਟ ਬਹੁਤ ਹੀ ਵੱਡਾ ਹੈ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਬਜਟ ਇਸ ਨੂੰ ਜੇ ਨੇਪਰੇ ਚਾੜੇਗਾ ਤਾਂ ਕਈ ਹੋਰ ਭਲਾਈ ਸਕੀਮਾਂ ਨੂੰ ਮੁਲਤਵੀ ਕਰਨਾ ਪਵੇਗਾ। ਉਨ੍ਹਾਂ ਦਸਿਆ ਕਿ ਗਿਆਨੀ ਨਰਿੰਦਰ ਸਿੰਘ ਵਲੋਂ ਟਰੱਸਟ ਨੂੰ ਸੁਝਾਇਆ ਗਿਆ ਕਿ ਡਾ. ਐਸ. ਪੀ. ਸਿੰਘ ਓਬਰਾਏ  ਵਲੋਂ ਇਹ ਜਿੰਮੇਵਾਰੀ ਸਾਂਭੀ ਜਾਵੇ ਕਿ ਇਸ ਮਹਾਨ ਕਾਰਜ ਨੂੰ ਨੇਪਰੇ ਚਾੜਨ ਲਈ ਸਿੱਖ ਸੰਗਤਾਂ ਦਾ ਸਹਿਯੋਗ ਲੈ ਲਿਆ ਜਾਵੇ। ਡਾ. ਐਸ. ਪੀ. ਸਿੰਘ ਓਬਰਾਏ  ਨੇ ਦਸਿਆ ਕਿ ਭਾਂਵੇਂ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਆਪਣੀਆਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਲਈ ਕਿਸੇ ਤੋਂ ਵੀ ਕੋਈ ਡੋਨੇਸ਼ਨ ਨਹੀਂ ਲੈਂਦਾ ਪਰ ਵਿਦੇਸ਼ਾਂ ਤੋਂ ਸੰਗਤਾਂ ਦੀਆਂ ਆਈਆਂ ਪੇਸ਼ਕਸ਼ਾਂ ਅਤੇ ਸ੍ਰੀਨਗਰ ਦੇ ਹੜ੍ਹ ਪੀੜਤ ਸਿੱਖਾਂ ਦੀ ਲੌੜਾਂ ਨੂੰ ਵੇਖਦੇ ਹੋਏ ਟਰੱਸਟ ਦੀ ਮੰਨਜ਼ੂਰੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਸ. ਓਬਰਾਏ ਵਲੋਂ ਕਸ਼ਮੀਰ ਵਿਚ ਹੜ੍ਹ ਪੀੜਤ ਸਿੱਖਾਂ ਦੇ 200 ਘਰ ਬਣਾਉਣ ਦਾ ਬੀੜਾ ਚੁਕਣ ਦਾ ਫੈਸਲਾ ਕੀਤਾ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਪਹਿਲੇ ਪੜਾਅ ਵਿਚ ਸ੍ਰੀਨਗਰ ਦੇ ਹਫਤ ਚਿਨਾਰ ਦੇ ਗੁਰਦੁਆਰਾ ਕੰਪੈਲਕਸ ਵਿਚ 28 ਘਰਾਂ ਦੀ ਉਸਾਰੀ ਜਲਦੀ ਸ਼ੁਰੂ ਕੀਤੀ ਜਾ ਰਹੀ ਹੈ  । ਇਸ ਮੌਕੇ ਤੇ ਗੁਰੂਦੁਆਰਾ ਦੂਖ ਨਿਵਾਰਨ ਸਾਹਿਬ ਸਰੀ, ਵੈਨਕੋਵਰ, ਕੈਨੇਡਾ ਦੇ ਪ੍ਰਧਾਨ ਗਿਆਨੀ ਨਰਿੰਦਰ ਸਿੰਘ ਵਲੋਂ ੇ ਹਫਤ ਚਿਨਾਰ  ਵਿਚ ਸਿੱਖਾਂ ਦੇ ਚਾਰ ਘਰ ਬਣਾਉਣ ਦਾ ਖਰਚਾ ਵੈਨਕੋਵਰ ਦੀ ਸੰਗਤ ਵਲੋਂ ਚੁਕਣ ਦਾ ਫੈਸਲਾ ਕੀਤਾ ਹੈ । ਸ. ਓਬਰਾਏ ਨੇ ਦਸਿਆ ਕਿ ਸ੍ਰੀਨਗਰ ਦੇ ਹਫਤ ਚਿਨਾਰ ਵਿਖੇ ਬਣਨ ਵਾਲੇ 4 ਘਰਾਂ ਦੀ ਉਸਾਰੀ ਦਾ ਜ਼ਿਮ੍ਹਾਂ- ਲਗਭਗ 60 ਲੱਖ ਰੁਪਏ- ਵੈਨਕੋਵਰ ਦੀ ਸੰਗਤ ਚੁਕਣ ਨਾਲ ਇਨ੍ਹਾਂ ਘਰਾਂ ਉਤੇ ਵੈਨਕੋਵਰ ਦੀ ਸੰਗਤ ਦੀ ਨੇਮ ਪਲੇਟ ਲਾ ਦਿੱਤੀ ਜਾਵਗੀ। ਸ. ਓਬਰਾਏ ਨੇ ਇਹ ਵੀ ਕਿਹਾ ਕਿ ਕੋਈ ਵੀ ਸ੍ਰੀਨਗਰ ਵਿਚ ਹੜ੍ਹ ਪੀੜਤ ਸਿੱਖਾਂ ਲਈ ਮਕਾਨ ਬਣਾਉਣਾ ਚਾਹੁਦਾ ਹੈ ਉਸ ਲਈ ਉਨਾਂ ਨੂੰ ਸਿੱਧਾ ਸੰਪਰਕ ਕਰ ਸਕਦਾ ਹੈ । ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਕਿਸੇ ਤੋਂ ਕਿਸੇ ਵੀ ਭਲਾਈ ਸਕੀਮ ਲਈ ਡੋਨੇਸ਼ਨ ਨਹੀਂ ਲੈਂਦਾ ਪਰ ਇਹ ਸਿਰਫ ਸ੍ਰੀਨਗਰ ਵਿਚ ਹੜ੍ਹ ਪੀੜਤ ਸਿੱਖਾਂ ਲਈ ਮਕਾਨ ਬਣਾਉਣ ਲਈ ਹੀ ਅਜਿਹਾ ਕੀਤਾ ਜਾ ਰਿਹਾ ਹੈ । ਉਨ੍ਹਾਂ ਇਹ ਵੀ ਸਪਸ਼ਟ ਕੀਤਾ ਸੰਗਤ ਸਿਰਫ ੳਨ੍ਹਾਂ ਨਾਲ ਹੀ ਸੰਪਰਕ ਕਰੇ ਇਸ ਲਈ ਕਿਸੇ ਹੋਰ ਨੂੰ ਨਾਮਜ਼ਦ ਨਹੀਂ ਕੀਤਾ ਗਿਆ। ਸ. ਓਬਰਾਏ ਨਾਲ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜੰਮੂ ਕਸ਼ਮੀਰ ਦੇ ਪ੍ਰਧਾਨ ਬਲਦੇਵ ਸਿੰਘ, ਕਾਰਜਕਾਰਨੀ ਦੇ ਮੈਂਬਰ ਮਨਮੀਤ ਸਿੰਘ, ਮੋਹਾਲੀ ਤੋਂ ਹਰਦੀਪਕ ਸਿੰਘ, ਗੁਰੂਦੁਆਰਾ ਦੂਖ ਨਿਵਾਰਨ ਸਾਹਿਬ ਸਰੀ, ਵੈਨਕੋਵਰ, ਕੈਨੇਡਾ ਦੇ ਪ੍ਰਧਾਨ ਗਿਆਨੀ ਨਰਿੰਦਰ ਸਿੰਘ ਆਦਿ ਵੀ ਇਸ ਮੌਕੇ ਤੇ ਹਾਜ਼ਰ ਸਨ। ਗੁਰਦੁਆਰਾ ਹਫਤ ਚੀਨਾਰ ਦੀ ਪ੍ਰਬੰਧਕ ਕਮੇਟੀ ਦੀ 6 ਮੈਂਬਰੀ ਕਮੇਟੀ ਵੀ ਇਸ ਮੌਕੇ ਤੇ ਹਜਾਰ ਸੀ ਅਤੇ ਉਨ੍ਹਾਂ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਸ ਓਬਰਾਏ ਵਲੋਂ ਕਸ਼ਮੀਰ ਘਾਟੀ ਵਿਚ ਹੜ੍ਹਾਂ ਤੋਂ ਬਾਅਦ ਕੀਤੇ ਰਾਹਤ ਕਾਰਜਾਂ ਦੀ ਸਰਹਾਨਾ ਕੀਤੀ।

WRITTEN BY