ਸਮਾਣਾ 9 ਫਰਵਰੀ (ਬਲਜੀਤ ਸਿੰਘ ਦੋਦੜਾ) ਪੰਜਾਬ ਅੰਦਰ 25 ਫਰਵਰੀ ਨੂੰ ਹੋਣ ਜਾ ਰਹੀਆ ਨਗਰ ਕੋਸਲ ਚੋਣਾ ਦੇ ਸਬੰਧ ਵਿੱਚ ਅੱਜ ਰਿਟਰਨਿੰਗ ਅਫਸਰ-ਕਮ- ਐਸ.ਡੀ.ਐਮ. ਸਮਾਣਾ ਅਮਰੇਸਵਰ ਸਿੰਘ ਨੇ ਸਮਾਣਾ ਅੰਦਰ 21 ਵਾਰਡਾ ਚ’ ਹੋਣ ਵਾਲੀਆ ਚੋਣਾ ਦੇ ਸਬੰਧ ਵਿੱਚ ਸਾਰੀਆ ਰਾਜਨੀਤਿਕ ਪਾਰਟੀਆ ਦੇ ਨੁਮਾਇਦਿਆ ਨਾਲ ਐਸ.ਡੀ.ਐਮ. ਦਫਤਰ ਕਮਪਲੈਕਸ ਵਿੱਚ ਇੱਕ ਮੀਟਿੰਗ ਕੀਤੀ ।ਜਿਸ ਵਿੱਚ ਅਕਾਲੀਦਲ ਦੇ ਸਹਿਰੀ ਪ੍ਰਧਾਨ ਸੁਖਵਿੰਦਰ ਸਿੰਘ ਦਾਨੀਪੁਰ,ਆਮ ਆਦਮੀ ਪਾਰਟੀ ਦੇ ਚੇਤਨ ਸਿੰਘ ਜੋੜਾਮਾਜਰਾ,ਬਲਾਕ ਕਾਂਗਰਸ ਦੇ ਪ੍ਰਧਾਨ ਡਾ ਪ੍ਰੇਮਪਾਲ,ਭਾਜਪਾ ਦੇ ਅਨਿਲ ਗੁਪਤਾ,ਸਜੀਵ ਕੋਸਿਕ, ਬਸਪਾ ਦੇ ਮਗਰ ਸਿੰਘ ,ਸੁਭਾਸ ਚੰਦ, ਸੀ.ਪੀ.ਆਈ.ਐਮ. ਆਦਿ ਪਾਰਟੀਆ ਦੇ ਨੁਮਾਇਦੀਆ ਤੋ ਇਲਾਵਾ ਸਹਿਰ ਦੇ ਹੋਰ ਵੀ ਲੋਕ ਹਾਜਰ ਸਨ।ਇਸ ਮੋਕੇ ਐਸ.ਡੀ.ਐਮ. ਸਮਾਣਾ ਨੇ ਮੀਟਿੰਗ ਵਿੱਚ ਸਾਮਿਲ ਲੋਕਾ ਨੂੰ ਨਾਮਜਦਗੀ ਪਤਰ ਦਾਖਲ ਕਰਨ ਦੀਆ ਤਰੀਖਾ
ਤੇ ਸਮਾਂ ,ਕਾਗਜਾ ਦੀ ਪੜਤਾਲ ਤੇ ਕਾਗਜ ਵਾਪਿਸ ਲੈਣ ਦੀ ਅਖੀਰਲੀ ਤਰੀਖਾ ਸਬੰਧੀ ਜਾਣੁ ਕਰਵਾਇਆ ।ਇਸ ਮੋਕੇ ਉਹਨਾ ਚੋਣ ਕਮੀਸਨ ਵਲੋ ਸਾਰੀਆ ਹਦਾਇਤਾ ਸਬੰਧੀ ਵੀ ਦੱਸਿਆ ਤੇ ਸਾਰੀਆ ਰਾਜਨੀਤਿਕ ਪਾਰਟੀਆ ਦੇ ਨੁਮਾਇਦੀਆ ਨੂੰ ਕਿਹਾ ਕਿ ਉਹੋ ਨਗਰ ਕੋਸਲ ਚੋਣਾ ਸਾਂਤੀ ਪੁਰਵਕ ਢੰਗ ਨਾਲ ਕਰਵਾਉਣ ਲਈ ਪ੍ਰਸਾਸਨ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।ਇਸ ਮੋਕੇ ਐਸ.ਡੀ.ਐਮ ਦਫਤਰ ਦੇ ਸਟਾਫ ਮੈਬਰ ਕਾਲੀਚਰਨ ਸ਼ਰਮਾ, ਹੰਸਰਾਜ, ਪੰਕਜ ਕੁਮਾਰ ਅਦਿ ਹਾਜਰ ਸਨ।



