ਸੁਨਾਮ/ਸੰਗਰੂਰ, 9ਫਰਵਰੀ (ਰਾਕੇਸ਼ ਜਿੰਦਲ ਘਾਬਦਾਂ)-ਇਥੋ ਥੋੜੀ ਦੂਰ ਪਿੰਡ ਛਾਜਲੀ ਦੀ ਸਟੇਸ਼ਨ ਬਸਤੀ ਨੌਜਵਾਨਾਂ ਨੇ ਸਰਕਾਰ ਦੇ ਵਿਕਾਸ ਲਾਰਿਆਂ ਤੋਂ ਤੰਗ ਆ ਕੇ ਅੱਜ ਸ੍ਰੀ ਗੁਰੂ ਨਾਨਕ ਦੇਵ ਵੈਲਫੇਅਰ ਸੁਸਾਇਟੀ ਦਾ ਗਠਨ ਕੀਤਾ ਹੈ। ਸੁਸਾਇਟੀ ਵੱਲੋਂ ਆਪਣੇ ਕੰਮਾਂ ਦਾ ਬਸਤੀ ਦੀ ਸਫਾਈ ਕਰਕੇ ਕੀਤਾ ਗਿਆ। ਸੁਸਾਇਟੀ ਵੱਲੋਂ ਪ੍ਰਸਾਸ਼ਨ ’ਤੇ ਦੋਸ਼ ਲਾਇਆ ਹੈ ਕਿ ਹਰ ਵਾਰ ਸਰਕਾਰ ਅਤੇ ਪੰਚਾਇਤ ਸਾਡੇ ਨਾਲ ਝੂਠੇ ਵਾਅਦੇ ਕਰਕੇ ਵੋਟਾਂ ਲੈ ਜਾਦੇ ਹਨ,ਪਰ ਜਦ ਬਸਤੀ ਦੇ ਵਿਕਾਸ ਦੀ ਗੱਲ ਆਉਦੀ ਹੈ,ਤਾਂ ਕੋਈ ਸਾਡੀ ਜਾਤ ਵੀ ਨਹੀ ਪੁੱਛਦਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਸਾਇਟੀ ਦੇ ਮੈਂਬਰਾਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸਟੇਸ਼ਨ ਬਸਤੀ ਵਿੱਚ ਗਲੀਆਂ,ਨਾਲੀਆਂ,ਪੀਣ ਵਾਲੇ ਪਾਣੀ ਅਤੇ ਪਾਣੀ ਦੇ ਨਿਕਾਸ ਦਾ ਕੋਈ ਯੋਗ ਪ੍ਰਬੰਧ ਨਹੀ ਹੈ,ਲੋਕ ਨਰਕ ਦੀ ਜਿੰਦਗੀ ਬਸਰ ਕਰਨ ਲਈ ਮਜਬੂਰ ਹਨ। ਉਨਾਂ ਆਖਿਆ ਕਿ ਪਿੰਡ ਤੋਂ ਸਟੇਸ਼ਨ ਨੂੰ ਜਾਣ ਵਾਲੀ ਸੜਕ ਕਾਂਗਰਸ ਦੇ ਐਮ.ਐਲ.ਏ.
ਸ੍ਰੀ ਸੁਰਜੀਤ ਸਿੰਘ ਧੀਮਾਨ ਵੱਲੋਂ ਪੱਕਾ ਕਰਵਾਇਆ ਗਿਆ ਸੀ,ਜਦੋ ਕਿ ਉਹ ਸੜਕ ਵੀ ਥਾ ਥਾ ਤੋਂ ਟੁੱਟਦੀ ਜਾ ਰਹੀ ਹੈ। ਇਹ ਰਾਸਤਾ ਕੱਚਾ ਹੋਣ ਕਾਰਨ ਬਾਰਿਸ਼ਾਂ ਦੇ ਦਿਨਾਂ ਵਿੱਚ ਇਥੇ ਪਾਣੀ ਭਰ ਜਾਦਾ ਹੈ ਅਤੇ ਚਿੱਕੜ ਹੋ ਜਾਦਾ ਹੈ,ਜਿਸ ਵਿਚੋ ਦੀ ਪਿੰਡ ਵਾਸੀ ਅਤੇ ਰਾਹਗੀਰ ਗੁਜਰਨ ਲਈ ਮਜਬੂਰ ਹਨ। ਇਸ ਸਮੇ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਲੇ ਦੱਸਿਆ ਕਿ ਬਸਤੀ ਦੇ ਨੌਜਵਾਨਾਂ ਵੱਲੋਂ ਇਨਾਂ ਗੰਦਗੀ ਦੇ ਢੇਰਾਂ ਨੂੰ ਖੁਦ ਹੀ ਸਾਫ ਕਰਨ ਦਾ ਪ੍ਰਣ ਲਿਆ ਹੈ। ਇਸ ਸਮੇ ਹੋਰਨਾਂ ਤੋਂ ਇਲਾਵਾ ਕਮੇਟੀ ਦੇ ਸਮਸ਼ੇਰ ਸਿੰਘ ਸੈਕਟਰੀ,ਗਮਦੂਰ ਸਿੰਘ ਖਜਾਨਚੀ,ਬੇਅੰਤ ਸਿੰਘ ਵਾਇਸ ਸਕੱਤਰ,ਬੱਬਲ ਕੁਮਾਰ ਮੁੱਖ ਸਲਾਹਕਾਰ,ਬਲਵਿੰਦਰ ਸਿੰਘ,ਪ੍ਰੈਸ ਸਕੱਤਰ,ਗੁਰਵਿੰਦਰ ਸਿੰਘ ਮੀਤ ਪ੍ਰਧਾਨ,ਜਰਨੈਲ ਸਿੰਘ,ਗੁਰਨਾਮ ਸਿੰਘ,ਗੁਰਦੇਵ ਸਿੰਘ ਗੋਗੀ,ਕਰਨੈਲ ਸਿੰਘ,ਮਾਸਟਰ ਜਰਨੈਲ ਸਿੰਘ,ਭੂਪਿੰਦਰ ਸਿੰਘ,ਨਸੀਬ ਸਿੰਘ,ਗੁਰਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਨੌਜਵਾਨ ਹਾਜਰ ਸਨ।



