Skip to content
Independent perspectives. Global stories.
BREAKING

ਜੇਡੀ (ਯੂ) ਵੱਲੋਂ 130 ਵਿਧਾਇਕਾਂ ਦੀ ਹਮਾਇਤ ਦਾ ਦਾਅਵਾ

Share this story

ਨਵੀਂ ਦਿੱਲੀ, 8 ਫਵਰੀ (ਪੀ. ਟੀ.)- ਜਨਤਾ ਦਲ (ਯੂ) ਨੇ ਅੱਜ ਭਾਜਪਾ ‘ਤੇ ਪਾਰਟੀ ਨੂੰ ਵੰਡਣ ਦੀ ਸਾਜ਼ਸ਼ ਰਚਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਹ ਗਿਣਤੀ ਬਲ ਦਾ ਪ੍ਰਦਰਸ਼ਨ ਕਰਨ ਲਈ ਰਾਜਪਾਲ ਜਾਂ ਰਾਸ਼ਟਰਪਤੀ ਦੇ ਸਾਹਮਣੇ 130 ਵਿਧਾਇਕਾਂ ਦੀ ਪਰੇਡ ਕਰਾਉਣ ਦਾ ਇੱਛੁਕ ਹੈ ਜੋ ਕਿ ਬਿਹਾਰ ਵਿਧਾਨ ਸਭਾ ‘ਚ ਬਹੁਮਤ ਲਈ ਜ਼ਰੂਰੀ ਅੰਕੜੇ ਤੋਂ ਕਿਥੇ ਜ਼ਿਆਦਾ ਹੈ। ਪਾਰਟੀ ਬੁਲਾਰੇ ਨੇ ਕਿਹਾ ਕਿ ਰਾਜ ਦੇ ਮੁੱਖ ਮੰਤਰੀ ਜੀਵਨ ਰਾਮ ਮਾਂਝੀ ਭਾਜਪਾ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਲੀ ‘ਚ ਨੀਤੀ ਕਮਿਸ਼ਨ ਦੀ ਬੈਠਕ ‘ਚ ਹਿੱਸਾ ਲੈਣ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਜਨਤਾ ਦਲ (ਯੂ) ਵਿਧਾਇਕਾਂ ਦੁਆਰਾ ਸਨਿੱਚਰਵਾਰ ਨੂੰ ਪਟਨਾ ‘ਚ ਨਿਤਿਸ਼ ਕੁਮਾਰ ਨੂੰ ਆਪਣਾ ਨਵਾਂ ਨੇਤਾ ਚੁਣ ਲਏ ਜਾਣ ਤੋਂ ਬਾਅਦ ਮਾਂਝੀ ਨੂੰ ਜ਼ਿਆਦਾਤਰ ਵਿਧਾਇਕਾਂ ਦਾ ਸਮਰਥਨ ਨਹੀਂ ਰਹਿ ਗਿਆ ਹੈ।

WRITTEN BY