ਬਾਪੂ ਖਾਲਸਾ ਵੱਲੋਂ ਡਾਕਟਰੀ ਇਲਾਜ ਤੋਂ ਨਾਂਹ
ਲੁਧਿਆਣਾ, 8 ਫਰਵਰੀ (ਪੱਤਰ ਪ੍ਰੇਰਕ)- ਪਿਛਲੇ ਲੰਮੇ ਸਮੇਂ ਤੋ ਦੇਸ਼ ਦੀਆ ਵੱਖ ਵੱਖ ਜੇਲਾਂ ਵਿੱਚ ਬੰਦ ਕਾਨੂੰਨ ਵਲੋਂ ਦਿਤੀਆਂ ਆਪਣੀਆ ਸਜ਼ਾਵਾ ਪੂਰੀਆ ਕਰ ਚੁੱਕੇ ਬੰਦੀ ਸਿੰਘਾ ਦੀ ਰਿਹਾਈ ਲਈ ਭੁੱਖ ਹੜਤਾਲ ’ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਦੇ 24ਵੇ ਦਿਨ ਵੀ ਅੱਜ ਐਤਵਾਰ ਤਕਰੀਬਨ ਸਵੇਰੇ 7 ਵਜੇ ਡੀ ਸੀ ਲੁਧਿਆਣਾ ਰਜਤ ਅਗਰਵਾਲ ਅਤੇ ਐਸ ਐਸ ਪੀ ਜਗਰਾਓ ਰਵਚਰਨ ਸਿੰਘ ਬਰਾੜ ਖਾਸ ਤੌਰ ਤੇ ਭੁੱਖ ਹੜਤਾਲ ਤੇ ਬੈਠੇ ਬਾਬਾ ਸੂਰਤ ਸਿੰਘ ਖਾਲਸਾ ਨੂੰ ਮਿਲਣ ਲਈ ਆਏ ਅਤੇ ਉਹਨਾਂ ਨੇ ਖਾਲਸਾ ਜੀ ਨੂੰ ਪੰਜਾਬ ਸਰਕਾਰ ਵੱਲੋ ਕੀਤੀ ਜਾ ਰਹੀ ਕਾਨੂੰਨੀ ਪ੍ਰਕਿਰਿਆ ਦਾ ਹਵਾਲਾ ਦਿੱਤਾ ਅਤੇ ਮੈਡੀਕਲ ਸਹੂਲਤ ਲੈ ਕੇ ਸੰਘਰਸ ਨੂੰ ਸਮਾਪਤ ਕਰਨ ਦੀ ਅਪੀਲ ਕੀਤੀ ਜਿਸਨੂੰ ਬਾਪੂ ਸੂਰਤ ਸਿੰਘ ਨੇ ਮੁੱਢੋ ਹੀ
ਨਕਾਰ ਦਿੱਤਾ ਫਿਰ ਪ੍ਰਸਾਸਨ ਨੇ ਆਪਣਾ ਅਸਲੀ ਚਿਹਰਾ ਦਿਖਾਉਦਿਆਂ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਜਬਰੀ ਚੁੱਕ ਲਿਆ ਅਤੇ ਸਿਵਲ ਹਸਪਤਾਲ ਲੁਧਿਆਂਣਾ ਚ ਜਬਰੀ ਦਾਖਲ ਕਰਵਾ ਦਿੱਤਾ ਜਿੱਥੇ ਪ੍ਰਸਾਸਨ ਨੇ ਬਾਬਾ ਸੂਰਤ ਸਿੰਘ ਖਾਲਸਾ ਦਾ ਮੈਡੀਕਲ ਚੈਕ ਅੱਪ ਕਰਨਾ ਚਾਹਿਆ ਪਰ ਬਾਬਾ ਸੂਰਤ ਸਿੰਘ ਖਾਲਸਾ ਨੇ ਹਸਪਤਾਲ ਪ੍ਰਸਾਸਨ ਨੂੰ ਕੁਝ ਵੀ ਕਰਨ ਦੀ ਆਗਿਆ ਨਹੀ ਦਿੱਤੀ । ਬਾਬਾ ਸੂਰਤ ਸਿੰਘ ਖਾਲਸਾ ਨੂੰ ਜਬਰੀ ਚੁੱਕਣ ਸਮੇ ਉਹਨਾਂ ਦਾ ਅਮਰੀਕਾ ਤੋ ਆਇਆ ਬੇਟਾ ਸ. ਹਰਵਿੰਦਰਜੀਤ ਸਿੰਘ ਗੋਗੀ ਅਤੇ ਉਹਨਾਂ ਦੀ ਐਨ ਆਰ ਆਈ ਬੇਟੀ ਵੀ ਪੁਲਸ ਦੀ ਧੱਕੇਸਾਹੀ ਦਾ ਸਿਕਾਰ ਹੋਏ। ਉਹਨਾਂ ਦੇ ਬੇਟੇ ਹਰਵਿੰਦਰ ਜੀਤ ਸਿੰਘ ਨੇ ਦੱਸਿਆਂ ਕਿ ਬਾਪੂ ਸੂਰਤ ਸਿੰਘ ਖਾਲਸਾ ਆਪਣੇ ਫੈਸਲੇ ਤੇ ਅਟੱਲ ਹਨ ਉਹਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਬਾਬਾ ਜੀ ਅੱਜ ਹੋ ਰਹੇ ਪੰਥਕ ਇਕੱਠ ਦੇ ਫੈਸਲੇ ਅਨੁਸਾਰ ਹੀ ਸੰਘਰਸ ਚਲਾਉਣਗੇ। ਪੁਲਸ ਦੀ ਇਸ ਜਬਰੀ ਕਾਰਵਾਈ ਦੀ ਜਤਿੰਦਰਮੋਹਣ ਸਿੰਘ ਖਾਲਸਾ, ਅਜੀਤ ਸਿੰਘ ਬੈਸ ਰਿਟਾ ਜਸਟਿਸ, ਡਾ ਸਵਰਨ ਸਿੰਘ ਰਿਟਾ ਆਈ ਏ ਐਸ, ਜਸਵਿੰਦਰ ਸਿੰਘ ਬਰਾੜ, ਡਾ ਭਗਵਾਨ ਸਿੰਘ, ਬਲਵੰਤ ਸਿੰਘ ਖੇੜਾ ਮਾਲਟਾ ਕਿਸਤੀ ਕੇਸ, ਤਰਲੋਕ ਸਿੰਘ ਡੱਲਾ, ਕਮਿੱਕਰ ਸਿੰਘ, ਪਿੰ੍ਰਸੀਪਲ ਭੁਪਿੰਦਰ ਸਿੰਘ, ਜਤਿੰਦਰ ਸਿੰਘ ਦਾਖਾ ਸਾਬਕਾ ਸਰਪੰਚ, ਗੁਰਮੇਲ ਸਿੰਘ ਸਾਬਕਾ ਸਰਪੰਚ ਮੋਰ ਕਰੀਮਾ, ਬੂਟਾ ਸਿੰਘ ਰਣਸੀਹਕੇ ਕਲਾਂ,ਹਰਸਿਮਰਨ ਸਿੰਘ ਬਰਾੜ,ਬਲਵਿੰਦਰ ਸਿੰਘ,ਜਸਵਿੰਦਰ ਸਿੰਘ ਮੰਡਿਆਣੀ,ਪ੍ਰਿੰ ਭੁਪਿੰਦਰ ਸਿੰਘ ਨਾਰਗਵਾਲ,ਸੋਹਣ ਸਿੰਘ, ਕੁਲਜੀਤ ਸਿੰਘ,ਸੰਦੀਪ ਸਿੰਘ ,ਪ੍ਰੇਮ ਪ੍ਰਕਾਸ਼,ਨਰੇਸ਼ ਸ਼ਰਮਾ,ਸੁਰਜੀਤ ਸਿੰਘ ਸਾਬਕਾ ਸਰਪੰਚ,ਬੀਬੀ ਮਨਜਿੰਦਰ ਕੋਰ ਸਰਪੰਚ,ਵਕੀਲ ਨਰੇਸ਼ ਕੁਮਾਰੀ,ਬਲਜੀਤ ਸਿੰਘ ਰੰਗੂਵਾਲ,ਅਮਰਜੀਤ ਸਿੰਘ ਬੱਦੋਵਾਲ,ਗੁਰਮੇਲ ਸਿੰਘ ਬੱਦੋਵਾਲ, ਜਗਰੂਪ ਸਿੰਘ ਹਸਨਪੁਰ ਆਦਿ ਨੇ ਕਰੜੇ ਸਬਦਾ ਵਿੱਚ ਨਿੰਦਾ ਕੀਤੀ।



