Skip to content
Independent perspectives. Global stories.
BREAKING

ਦਿੱਲੀ ’ਚ 67 ਫੀਸਦੀ ਤੋਂ ਵਧ ਸ਼ਾਂਤੀਪੂਰਨ ਵੋਟਿੰਗ ਐਗਜ਼ਿਟ ਪੋਲ ’ਚ ਆਪ ਨੂੰ ਸਪੱਸ਼ਟ ਬਹੁਮਤ

Share this story

ਨਤੀਜੇ 10 ਫਰਵਰੀ ਨੂੰ

Page-3_09 ਨਵੀਂ ਦਿੱਲੀ, 7 ਫਰਵਰੀ (ਪੀ. ਟੀ. ਲਾਇਵ)- ਦਿੱਲੀ ‘ਚ ਅੱਜ 70 ਵਿਧਾਨ ਸਭਾ ਸੀਟਾਂ ਲਈ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ। ਵੋਟਾਂ ਲਈ ਰਾਜਧਾਨੀ ’ਚ 12,177 ਪੋਲਿੰਗ ਬੂਥ ਬਣਾਏ ਗਏ ਸਨ। ਇਸ ਦੇ ਨਾਲ ਹੀ ਕੁੱਲ 673 ਉਮੀਦਵਾਰਾਂ ਦੀ ਕਿਸਮਤ ਈਵੀਐਮਜ਼ ’ਚ ਬੰਦ ਹੋ ਗਈ ਹੈ।  ਦਿੱਲੀ ਚੋਣਾਂ ’ਚ 67 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਇਸ ਦੌਰਾਨ ਐਗਜ਼ਿਟ ਪੋਲ ’ਚ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣ ਦੇ ਸੰਕੇਤ ਹਨ। ਇੱਕ ਅਨੁਮਾਨ ਮੁਤਾਬਿਕ ਪਾਰਟੀ ਨੂੰ 35 ਤੋਂ 43 ਸੀਟਾਂ ਮਿਲ ਸਕਦੀਆਂ ਹਨ ਜਦੋਂ ਕਿ ਭਾਜਪਾ ਨੂੰ 23 ਤੋਂ 29 ਅਤੇ ਕਾਂਗਰਸ ਨੂੰ 3 ਤੋਂ 5 ਸੀਟਾਂ ਮਿਲਣ ਦੀ ਭਵਿੱਖਵਾਣੀ ਕੀਤੀ ਗਈ

ਹੈ।ਮੁੱਖ ਚੋਣ ਕਮਿਸ਼ਨਰ ਨੇ ਕਿਹਾ ਹੈ ਕਿ ਵੋਟਿੰਗ ਦੀ ਰਫਤਾਰ ਹੋਲੀ ਰਹਿਣ ਦਾ ਕੋਈ ਖ਼ਬਰ ਨਹੀਂ ਮਿਲੀ ਹੈ। ਉਨ੍ਹਾਂ ਨੇ ਆਪਣੇ ਸਾਰੇ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਹਨ ਕਿ ਕਿਸੇ ਵੀ ਵੋਟਰ ਨੂੰ ਮਤਦਾਨ ਲਈ 30 ਤੋਂ 45 ਮਿੰਟ ਤੋਂ ਜਿਆਦਾ ਵਕਤ ਨਹੀਂ ਲੱਗਣਾ ਚਾਹੀਦਾ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਕੁਝ ਸਥਾਨਾਂ ’ਤੇ ਮਤਦਾਨ ਦੀ ਰਫਤਾਰ ਕਾਫੀ ਹੋਲੀ ਰਹੀ, ਕਿਉਂਕਿ ਵੋਟਿੰਗ ਲਈ ਇਕ ਵਾਰ ਇਕ ਹੀ ਵਿਅਕਤੀ ਪੋਲਿੰਗ ਬੂਥ ’ਚ ਜਾਣ ਦਿੱਤਾ ਜਾ ਰਿਹਾ ਹੈ ਜਦੋਂ ਕਿ ਨਿਯਮ ਤਿੰਨ ਵੋਟਰਾਂ ਦਾ ਹੈ। ਪਾਰਟੀ ਦਾ ਕਹਿਣਾ ਹੈ ਕਿ ਇਸ ਕਾਰਨ ਲੰਬੀਆਂ ਕਤਾਰਾਂ ਲੱਗੀਆਂ ਹਨ।ਇਸ ਤੋਂ ਪਹਿਲਾਂ ਮਤਦਾਨ ਸਵੇਰੇ 8 ਵਜੇ ਸ਼ੁਰੂ ਹੋਇਆ ਤੇ ਸ਼ਾਮ 6 ਵਜੇ ਤੱਕ ਚੱਲਿਆ।ਵੋਟ ਦੇਣ ਤੋਂ ਪਹਿਲਾਂ ਆਪ ਪਾਰਟੀ ਦੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਅਪੀਲ ਕੀਤੀ ਕਿ ਈਸ਼ਵਰ ਨੂੰ ਯਾਦ ਕਰਕੇ ਵੋਟ ਜ਼ਰੂਰ ਕਰੋ ਤੇ ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ, ਭਾਜਪਾ ਦੀ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ, ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ, ਕਾਂਗਰਸ ਨੇਤਾ ਅਜੈ ਮਾਕਨ ਸਮੇਤ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨਿਰਮਾਣ ਭਵਨ ਮਤਦਾਨ ਕੇਂਦਰ ‘ਚ ਵੋਟ ਪਾਈ ਤੇ ਸੋਨੀਆ ਨੇ ਕਿਹਾ ਕਿ ਜਨਤਾ ਜੋ ਵੀ ਚਾਹੇਗੀ ਉਹੀ ਹੋਵੇਗਾ ਪਰ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਭਾਜਪਾ ਦੀ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ ਨੇ ਕਿਹਾ ਹੈ ਕਿ ਅੱਜ ਇਤਿਹਾਸਕ ਦਿਨ ਹੈ।ਚੋਣਾਂ ਦੇ ਨਤੀਜਿਆਂ ਦਾ ਐਲਾਨ 10 ਫਰਵਰੀ ਨੂੰ ਹੋਵੇਗਾ।

WRITTEN BY