Skip to content
Independent perspectives. Global stories.
BREAKING

ਭਾਜਪਾ ਤੇ ਕਾਂਗਰਸ ਘੱਟ ਗਿਣਤੀ ਸਿੱਖ ਕੌਮ ਨੂੰ ਕੁਚਲਣ ਵਾਲੀਆਂ ਪਾਰਟੀਆਂ : ਮਾਨ

Share this story

Page-3_29 ਧੂਰੀ,  7 ਫਰਵਰੀ (ਹਰਜੀਤ ਸਿੰਘ ਹਸਨਪੁਰੀ)- ਸ਼੍ਰੋਮਣੀ ਅਕਾਲੀ ਦਲ  (ਅ) ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਧੂਰੀ ਅੰਦਰ ਪੱਤਰਕਾਰਾਂ ਨੂੰ ਜਾਰੀ ਕੀਤੇ ਗਏ  ਪ੍ਰੈਸ ਨੋਟ ਰਾਹੀਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਨੇ ਆਪਣੇ ਸੀਨੀਅਰ ਆਗੁੂਆਂ ਦੀ ਕੀਤੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਮਦਦ ਕਰਨ ਦੇ ਨਾਲ ਹਰ  ਕੀਮਤ ਤੇ ਭਾਜਪਾ ਤੇ ਕਾਂਗਰਸ ਨੂੰ ਹਰਾਇਆ ਜਾਵੇ। ਉਹਨਾਂ ਨੇ ਕਿਹਾ ਕਿ ਦਿੱਲੀ ਦੀ ਸੈਂਟਰ ਹਕੁਮਤ ਤੇ ਕਾਬਜ ਭਾਜਪਾ ਤੇ ਕਾਂਗਰਸ ਪਾਰਟੀ ਲੰਮੇਂ ਸਮੇਂ ਤੋਂ ਦਿੱਲੀ ਤੇ ਰਾਜ ਕਰਕੇ  ਪੰਜਾਬ ਨਾਲ ਬੇਇਨਸਾਫੀ ਕਰਨ ਦੇ ਨਾਲ ਨਾਲ ਪੰਜਾਬ ਨੂੰ ਮਾਲੀ ਸਮਾਜਿਕ ਤੇ ਰਾਜਨੀਤਿਕ ਤੌਰ ’ਤੇ  ਘਸਿਆਰਾ ਬਣਾਉਣ ਦੀ ਸਾਜਿਸ਼ਾਂ ਤੇ ਅਮਲ ਕਰ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ  ਇਹ ਦੋਵੇਂ

ਪਾਰਟੀਆਂ ਲਗਾਤਾਰ ਘੱਟ ਗਿਣਤੀ ਸਿੱਖ ਕੌਮ ਨੂੰ ਕੁਚਲਣ ਦੀ ਕੋਸ਼ਿਸ਼ ਕਰ  ਰਹੀਆਂ ਹਨ ਤੇ ਹਿੰਦੂ ਕੱਟੜਪੰਥੀ ਰਾਜ ਸਥਾਪਿਤ ਕਰਨ ਦੀ ਤਾਕ ਵਿੱਚ ਹਨ ਤੇ ਇਹ ਦੋਵੇਂ ਪਾਰਟੀਆਂ ਸਿੱਖ ਨਸਲਕੁਸ਼ੀ ਤੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਹਨ।  ਉਨ੍ਹਾਂ ਕਿਹਾ ਕਿ  ਇਨ੍ਹਾਂ ਦੋਹਾਂ ਪਾਰਟੀਆਂ ਤੇ ਭਾਈਵਾਲ ਬਾਦਲ ਦਲੀਏ ਆਗੂਆਂ ਵੱਲੋਂ ਅੱਜ ਦਿੱਲੀ ਅੰਦਰ ਵੋਟਾਂ  ਹਾਸਿਲ ਕਰਨ ਲਈ  1984 ਦੇ ਕਤਲੇਆਮ ਦੀ ਮੁੜ ਜਾਂਚ ਵਰਗੇ ਬਿਆਨ ਦੇ ਕੇ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਕਿ ਇਨ੍ਹਾਂ ਦੋਵੇਂ ਪਾਰਟੀਆਂ ਨੇ ਪੰਜਾਬੀ ਸੂਬੇ ਦੇ ਨਾਲ ਨਾਲ ਸਿੱਖ ਕੌਮ ਲਈ ਬਣਦਾ ਸੰਘਰਸ਼ ਕੀਤਾ ਸਗੋਂ ਆਰਐਸਐਸ ਦੀ ਗੁਲਾਮੀ ਨੂੰ ਕਬੂਲ ਕੀਤਾ ਹੈ। ਉਨ੍ਹਾਂ ਕਿਹਾ ਕਿ  ਸੋ ਅਕਾਲੀ (ਅ) ਨੇ ਦਿੱਲੀ ਅੰਦਰ ਆਮ ਆਦਮੀ ਪਾਰਟੀ ਦੀ ਮਦਦ ਕਰਨ ਦਾ ਅਹਿਮ ਫੈਸਲਾ ਬਿਨ੍ਹਾ ਸ਼ਰਤ ਤੋਂ ਕੀਤਾ ਹੈ। ਕਿਉਂ੍ਯਕਿ ਆਮ ਆਦਮੀ ਪਾਰਟੀ ਦੀ ਵਿਚਾਰ ਧਾਰਾ ਉਨ੍ਹਾਂ ਦੀ ਪਾਰਟੀ ਲਈ ਵਿਚਾਰ ਧਾਰਾ ਨਾਲ ਮੇਲ ਖਾਂਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅੰਦਰ ਭਾਜਪਾ, ਸ਼੍ਰੋਮਣੀ ਅਕਾਲੀ (ਬ) ਤੇ ਕਾਂਗਰਸ ਨੂੰ ਹਰਾ ਕੇ ਆਪ ਨੂੰ ਜਿਤਾਉਣਾ ਚਾਹੀਦਾ ਹੈ ਤਾਂ ਕਿ ਦਿੱਲੀ ’ਚ ਇੱਕ ਸਾਫ ਸੁਥਰੀ ਪਾਰਟੀ ਹੋਂਦ ਵਿੱਚ ਆ ਸਕੇ।

WRITTEN BY