June 20, 2026 12:55 pm

ਟੈਕਸਟਾਈਲ ਪਾਰਕ ਦੇ ਨਾਂਅ ਉੱਤੇ ਵੀ ਹੋ ਸਕਦਾ ਹੈ ਕਿਸਾਨਾਂ ਦਾ ਉਜਾੜਾ

ਬਰਨਾਲਾ, 2 ਅਗਸਤ (ਬਲਵੰਤ ਸਿੰਘ ਸਿੱਧੂ)-ਟਰਾਈਡੈਂਟ ਗਰੁੱਪ ਬਰਨਾਲਾ ਵੱਲੋਂ ਸਮੇਂ-ਸਮੇਂ ਪਰ ਬਣਦੀਆਂ ਸਰਕਾਰਾਂ ਤੇ ਡੋਰੇ ਪਾਕੇ ਲੋਕਾਂ ਨੂੰ ਰੁਜਗਾਰ ਦੇਣ ਦਾ ਝੂਠਾ ਛਲਾਵਾ ਦੇਕੇ ਕਈ ਸਾਲਾਂ ਤੋ ਕਈ ਤਰਾਂ ਦੇ ਨਿੱਜੀ ਲਾਭ ਹੀ ਲਏ ਜਾ ਰਹੇ ਹਨ। ਇਸ ਟਰਾਈਡੈਂਟ ਗਰੁੱਪ ਦੇ ਮਾਲਕ ਰਾਜਿੰਦਰ ਗੁਪਤਾ ਵੱਲੋ ਕਾਂਗਰਸ ਸਰਕਾਰ ਦੇ ਕਾਰਜ਼ਕਾਲ ਦੋਰਾਨ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡੋਰੇ ਪਾਕੇ ਜਿਲਾ ਬਰਨਾਲਾ ਦੇ ਪਿੰਡ ਧੌਲਾ ਵਿਖੇ ਖੰਡ ਮਿੱਲ ਲਗਾਓਣ ਦੇ ਨਾਂਅ ਹੇਠ ਕਿਸਾਨਾਂ ਦੀ ਸੈਕੜੇ ਏਕੜ ਕੀਮਤੀ ਜਮੀਨ ਸਸਤੇ ਭਾਅ ਜਬਰੀ ਅਕਵਾਇਰ ਕਰਕੇ ਕਈ ਪਿੰਡਾਂ ਦੇ ਕਿਸਾਨ ਉਜਾੜ ਦਿੱਤੇ ਲੇਕਿਨ ਕਈ ਸਾਲ ਬੀਤ ਜਾਣ ਤੇ ਵੀ ਗੰਨਾ ਮਿੱਲ ਦੇ ਨਾਮ ਪਰ ਕਿਸਾਨਾਂ ਨੂੰ ਉਜਾੜ ਕੇ ਜਬਰੀ ਅਕਵਾਇਰ ਕੀਤੀ ਕਿਸਾਨਾਂ ਦੀ ਕੀਮਤੀ ਜਮੀਨ ਪਰ ਕਈ ਸਾਲ ਬੀਤ ਜਾਣ ਤੇ ਵੀ ਗੰਨਾਂ ਮਿੱਲ ਨਹੀ ਲਗਾਈ ਗਈ, ਜਿਸ ਕਾਰਣ ਉਜਾੜੇ ਗਏ ਕਿਸਾਨਾਂ ਵਿੱਚ ਦਾ ਟਰਾਈਡੈਟ ਗਰੁੱਪ ਪ੍ਰਤੀ ਰੋਸ ਦੀ ਲਹਿਰ ਹੈ ਹੀ ਨਾਲ ਹੀ ਕੁਝ ਕਿਸਾਨ ਜੱਥੇਬੰਦਿਆਂ ਵਿੱਚ ਵੀ ਰੋਹ ਪ੍ਰਚੰਡ ਹੋ ਰਿਹਾ ਹੈ ਅਤੇ ਕੁਝ ਕਿਸਾਨ ਜੱਥੇਬੰਦਿਆਂ ਦੀ ਚੁੱਪੀ ਕਾਰਣ ਉਨਾਂ ਦੀ ਕਾਰਜਪ੍ਰਣਾਲੀ ਤੇ ਵੀ ਪ੍ਰਸ਼ਨਚਿੰਨ ਲੱਗ ਰਿਹਾ ਹੈ।ਜਿਲੇ ਦੇ ਸੈਕੜੇ ਕਿਸਾਨਾਂ ਤੇ ਕਿਸਾਨ ਜੱਥੇਬਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਟਰਾਈਡੈਟ ਗਰੁੱਪ ਦਾ ਮਾਲਕ ਰਾਜਿੰਦਰ ਗੁਪਤਾ ਕਿਸਾਨਾਂ ਦੇ ਨਾਂਅ ਹੇਠ ਅਤੇ ਲੋਕਾਂ ਨੂੰ ਰੋਜਗਾਰ ਦੇਣ ਦੇ ਨਾਂਅ ਹੇਠ ਕਿਸਾਨਾਂ ਦੀ ਕੀਮਤੀ ਜਮੀਨ ਜਬਰੀ ਅਕਵਾਇਰ ਕਰਵਾ ਲੈਦਾਂ ਹੈ ਉਸ ਤੋਂ ਬਾਦ ਜੇਕਰ ਕੋਈ ਮਿੱਲ ਲਗਾਂਓਦਾਂ ਵੀ ਹੈ ਤਾਂ ਉਸ ਵਿੱਚ ਸਿਰਫ ਭਈਏ ਹੀ ਭਰਤੀ ਕੀਤੀ ਜਾਂਦੇ ਹਨ,ਪੰਜਾਬੀਆਂ ਨੂੰ ਰੋਜਗਾਰ ਨਹੀ ਦਿੱਤਾ ਜਾਂਦਾ। ਪਰ ਹੁਣ ਤਾਂ ਬਿਲਕੁਲ ਹੀ ਹੱਦ ਟੱਪ ਗਈ ਜਦੋ ਗੰਨਾਂ ਮਿੱਲ ਦੇ ਨਾਂਅ ਹੇਠ ਕਿਸਾਨਾਂ ਦੀਆਂ ਕੀਮਤੀ ਜਮੀਨਾਂ ਦਾ ਖੋਹ ਲਈਆਂ ਲੇਕਿਨ 7,8 ਸਾਲ ਬੀਤ ਜਾਣ ਤੇ ਵੀ ਗੰਨਾ ਮਿੱਲ ਦਾ ਨਾਮੋ ਨਿਸ਼ਾਨ ਨਹੀ। ਕਿਸਾਨਾਂ ਦੇ ਖਦਸ਼ਾ ਜਾਹਿਰ ਕੀਤਾ ਕਿ ਜੋ ਪਿਛਲੇ ਦਿਨੀ ਅਕਾਲੀ ਸਰਕਾਰ ਦਾ ਮੁੱਖ ਮੰਤਰੀ ਟਰਾਈਡੈਟ ਗਰੁੱਪ ਧੌਲਾ ਵਿਖੇ ਟੈਕਸਟਾਈਲ ਪਾਰਕ ਦਾ ਨੀਂਹ ਪੱਥਰ ਰੱਖਕੇ ਗਿਆ ਹੈ ਉਸਦੇ ਨਾਂਅ ਤਲੇ ਵੀ ਕਿਸਾਨਾਂ ਦਾ ਉਜਾੜਾ ਕੀਤਾ ਜਾਵੇਗਾ ਪਰ ਗੰਨਾਂ ਮਿੱਲ ਵਾਂਗ ਟੈਕਸਟਾਈਲ ਪਾਰਕ ਵੀ ਹਵਾ ਵਿੱਚ ਹੀ ਲੱਗੇਗਾ ,ਟਰਾÂਂਡੈਟ ਗਰੁੱਪ ਦੀਆਂ ਇਹ ਸਾਰੀਆਂ ਸਕੀਮਾਂ ਸਮੇਂ ਸਮੇਂ ਸਿਰ ਬਣਦੀਆਂ ਸਰਕਾਰਾਂ ਲੁੱਟਣ ਦੀਆਂ ਹਨ ਤੇ ਕਿਸਾਨਾਂ ਨੂੰ ਉਜਾੜਨ ਦੀਆਂ ਹਨ। ਇਸ ਲਈ ਸਮੇਂ ਸਮੇਂ ਸਿਰ ਬਣਦੀਆਂ ਸਰਕਾਰਾਂ ਨੂੰ ਟਰਾਈਡੈਟ ਗਰੁੱਪ ਦੇ ਮਾਲਕ ਰਾਜਿੰਦਰ ਗੂਪਤਾ ਦੀ ਨਿੱਜਪ੍ਰਸਤ ਸੋਚ ਤੋ ਸੁਚੇਤ ਰਹਿਣਾ ਚਾਹੀਦਾ ਹੈ। ਕੁੱਝ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਰਾਜਿੰਦਰ ਗੁਪਤਾ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਮੁੜ ਤੋਂ ਜੇਹਾਦ ਵਿੱਢਿਆ ਜਾਵੇਗਾ ਤੇ ਗੰਨਾਂ ਮਿੱਲ ਨਾ ਹੇਠ ਜਬਰੀ ਅਕਵਾਇਅਰ ਕੀਤੀ ਜਮੀਨ ਪਰ ਗੰਨਾ ਮਿੱਲ ਨਾ ਲਗਾਓਣ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇਗੀ।

Send this to a friend