Skip to content
Independent perspectives. Global stories.
BREAKING

ਐੱਸ ਟੀ ਕੇ ਅਸੈਸਰੀਜ਼ ਨੇ ਆਈ ਫੋਨ 6 ਲਈ ਪੇਸ਼ ਕੀਤੇ ਸੁਰੱਖਿਆ ਕਵਚ

Share this story

ਮੁੰਬਈ, 4 ਫਰਵਰੀ (ਪੀ.ਟੀ.)-ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਐਪਲ ਮੋਬਾਇਲ ਤਕਨੀਕ ਉਦਯੋਗ ਵਿੱਚ ਅਧੁਨਿਕ ਤਕਨੀਕਾਂ ਦਾ ਮੋਹਰੀ ਰਿਹਾ ਹੈ ਅਤੇ ਇਸ ਦੇ ਵੱਲੋਂ ਇਕ ਦੇ ਬਾਅਦ ਇਕ ਕ੍ਰਾਂਤੀਕਾਰੀ ਡਿਵਾਈਸ ਨੂੰ ਪੇਸ਼ ਕੀਤਾ ਜਾਂਦਾ ਰਿਹਾ ਹੈ। ਉਥੇ ਐਸ ਟੀ ਕੇ ਅਸੈਸਰੀਜ਼ ਐਪਲ ਦੀ ਹਰੇਕ ਡਿਵਾਈਸ ਨੂੰ ਭਰੋਸੇਮੰਦ ਸੁਰੱਖਿਆ ਮੁਹਈਆ ਕਰਾਉਣ ਦੇ ਲਈ ਹਰ ਕਦਮ ਉਸ ਦੇ ਨਾਲ ਰਹਿੰਦਾ ਹੈ ਅਤੇ ਇਹ ਸੁਨਿਸ਼ਚਤ ਕਰਦਾ ਹੈ ਕਿ ਜਦ ਵੀ ਐਪਲ ਦੀ ਕੋਈ ਡਿਵਾਈਸ ਹੇਠਾਂ ਡਿਗੇਗੀ ਤਾਂ ਉਸ ਦੀ ਸੁਰੱਖਿਆ ਦੇ ਲਈ ਐਸ ਟੀ ਕੇ ਉਥੇ ਹਰ ਵੇਲੇ ਮੋਜੂਦ ਰਹੇਗਾ। ਐਸ ਟੀ ਕੇ ਅਸੈਸਰੀਜ਼ ਨੇ ਪ੍ਰੋਟੈਕਸ਼ਨ ਕੇਸਜ਼ ਦੀ 1 ਮਜਬੂਤ ਲੜੀ ਜਾਰੀ ਕੀਤੀ ਹੈ। ਜਿਹੜੀ ਵਿਸ਼ੇਸ਼ ਤੌਰ ਤੇ ਆਈ ਫੋਨ 6 ਦੀ ਹੋਵੇਗੀ, ਜਿਸ ਵਿੱਚ ਸਟੈਂਡ ਕੇਸ, ਅਲਟ੍ਰਾਥਿਨ ਕੇਸਜ਼, ਅਤੇ ਟੀ ਪੀ ਯੂ ਬੈਕ ਕਵਰ ਸ਼ਾਮਲ ਹਨ।

WRITTEN BY