ਨਵੀਂ ਦਿੱਲੀ, 3 ਫਰਵਰੀ (ਪੀ. ਟੀ.)- ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੋਹਣੀ ’ਚ ਕਿਹਾ ਕਿ ਦਿੱਲੀ ਨੂੰ ਵਿਕਾਸ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਾਸੀਆਂ ਦੇ ਸੁਪਨੇ ਉਨ੍ਹਾਂ ਦੇ ਸੁਪਨੇ ਹਨ। ਦਿੱਲੀ ਦੀ ਗੱਦੀ ‘ਤੇ ਤਜਰਬੇਕਾਰ ਲੋਕ ਬੈਠਣੇ ਚਾਹੀਦੇ ਹਨ। ਗੈਰ ਤਜਰਬੇਕਾਰ ਨਹੀਂ। ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਲਈ ਦਿੱਲੀ ਵਾਸੀਆਂ ਦਾ ਆਸ਼ੀਰਵਾਦ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਪੁਰਾਣੀਆਂ ਗੱਲਾਂ ਕਰ ਰਹੇ ਹਨ। ਇਸ ਵਾਰ ਮਾਂ-ਬੇਟੇ ਦੇ ਪ੍ਰਚਾਰ ਨੂੰ ਮੀਡੀਆ ਵਾਲੇ ਤਵੱਜੋ ਨਹੀਂ ਦੇ ਰਹੇ ਹਨ। ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ। ਮੋਦੀ ਨੇ ਵਿਰੋਧੀ ਦਲਾਂ ‘ਤੇ ਹਮਲਾ ਕੀਤਾ। ਉਨ੍ਹਾਂ ਨੇ ਕੇਜਰੀਵਾਲ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਚਲਾਕੀ ਜ਼ਿਆਦਾ ਦਿਨ ਛਿਪ ਨਹੀਂ ਸਕਦੀ।ਜਨਤਕ ਜੀਵਨ ‘ਚ ਅਗਨੀ ਪ੍ਰੀਖਿਆ ਦੇਣੀ ਪੈਂਦੀ ਹੈ।



