Skip to content
Independent perspectives. Global stories.
BREAKING

ਐਸਡੀਐਮ ਸੰਗਰੂਰ ਦੇ ਵਿਰੁੱਧ ਪੰਚਾਂ ਸਰਪੰਚਾਂ ਵੱਲੋਂ ਰੋਹ ਭਰਪੂਰ ਮੁਜ਼ਾਹਰਾ

Share this story

ਸੰਗਰੂਰ, 3 ਫਰਵਰੀ (ਹਰਜੀਤ ਸਿੰਘ ਹਸਨਪੁਰੀ)- ਪਿੰਡ ਬਡਰੁੱਖਾਂ ਦੀ ਮਹਿਲਾ ਸਰਪੰਚ ਅਤੇ ਇੱਥੇ ਤਾਇਨਾਤ ਮਹਿਲਾ ਐਸਡੀਐਮ ਵਿਚਕਾਰ ਪੈਦਾ ਹੋਇਆ ਵਿਵਾਦ ਗੰਭੀਰ ਰੂਪ ਅਖ਼ਤਿਆਰ ਕਰ ਗਿਆ ਹੈ। ਸਰਪੰਚ ਨੂੰ ਕਥਿਤ ਤੌਰ ’ਤੇ ਜ਼ਲੀਲ ਕਰਨ ਤੋਂ ਰੋਹ ਵਿੱਚ ਆਏ ਸੈਂਕੜੇ ਪੰਚਾਂ-ਸਰਪੰਚਾਂ ਵੱਲੋਂ ਜ਼ਿਲ੍ਹਾ ਪੰਚਾਇਤ ਯੂਨੀਅਨ ਦੀ ਅਗਵਾਈ ਹੇਠ ਇੱਥੇ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਵਿੱਚ ਐਸਡੀਐਮ ਖ਼ਿਲਾਫ ਨਾਅਰੇਬਾਜ਼ੀ ਕਰਦਿਆਂ ਰੋਸ ਧਰਨਾ ਦਿੱਤਾ ਗਿਆ ਹੈ। ਪੰਚਾਇਤ ਯੂਨੀਅਨ  ਨੇ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇ ਐਸਡੀਐਮ ਖ਼ਿਲਾਫ ਕਾਰਵਾਈ ਕਰਕੇ 12 ਫਰਵਰੀ ਤੱਕ ਮੁਅੱਤਲ ਨਾ ਕੀਤਾ ਗਿਆ ਤਾਂ 13 ਫਰਵਰੀ ਨੂੰ ਯੂਨੀਅਨ ਦੀ ਮੀਟਿੰਗ ਬੁਲਾ ਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਪੰਚਾਇਤ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਪ੍ਰਿਤਪਾਲ ਸਿੰਘ ਕਾਕੜਾ ਨੇ ਬਡਰੁੱਖਾਂ ਦੀ ਮਹਿਲਾਂ ਸਰਪੰਚ ਨੂੰ ਐਸਡੀਐੈਮ ਦਫ਼ਤਰ ’ਚ ਜਲੀਲ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ

ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਦੀ ਕਾਰਵਾਈ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ 12 ਫਰਵਰੀ ਤੱਕ ਐਸਡੀਐਮ ਖ਼ਿਲਾਫ ਕਾਰਵਾਈ ਕਰਕੇ ਮੁਅੱਤਲ ਨਾ ਕੀਤਾ ਗਿਆ ਤਾਂ ਪੰਚਾਂ ਸਰਪੰਚਾਂ ਦਾ ਮਾਣ ਸਨਮਾਨ ਬਹਾਲ ਕਰਾਉਣ ਅਗਲਾ ਸੰਘਰਸ਼ ਉਲੀਕਿਆ ਜਾਵੇਗਾ। ਯੂਨੀਅਨ ਆਗੂ ਨਿਰਭੇੈ ਸਿੰਘ ਉਪਲੀ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਚਹੁੰ ਮਾਰਗੀ ਸੜਕ ,ਅਧੀਨ ਐਕੁਆਇਰ ਕੀਤੀ ਗਈ ਹੈ ਉਨ੍ਹਾਂ ਨੂੰ ਮੁਆਵਜੇ ਦੇ ਚੈੱਕ ਦੇਣ ਸਮੇਂ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਮੁਆਵਜੇ ਦੇ ਚੈੱਕ ਮਾਲ ਰਿਕਾਰਡ ਗਿਰਦਾਵਰੀ ਅਤੇ ਮੌਕੇ ’ਤੇ ਕਬਜ਼ੇ ਵੇਖਣ ਤੋਂ ਬਾਅਦ ਦਿੱਤੇ ਜਾਣ ਅਤੇ ਇਸ ਸਬੰਧੀ ਇੱਕ ਪੈਨਲ ਕਮੇਟੀ ਬਣਾਈ ਜਾਵੇ ਤਾਂ ਜ਼ੋ ਕੋਈ ਕਿਸਾਨ ਆਪਣੇ ਮੁਆਵਜ਼ੇ ਦੇ ਹੱਕ ਤੋਂ ਵਾਂਝਾ ਨਾਂ ਰਹਿਣ । ਧਰਨੇ ਨੂੰ ਅਕਾਲੀ ਆਗੂ ਅਮਰਜੀਤ ਸਿੰਘ ਬਡਰੁੱਖਾਂ, ਦਰਸ਼ਨ ਸਿੰਘ ਸਰਪੰਚ ਉਪਲੀ,  ਕੁਲਦੀਪ ਸਿੰਘ ਸਰਪੰਚ ਬੁਗਰਾ, ਕਾਲਾ ਸਿੰਘ ਸਰਪੰਚ ਬਹਾਦਰਪੁਰ,  ਸਰਪੰਚ ਸਤਵੰਤ ਸਿੰਘ, ਪੰਚ ਬਲਵਿੰਦਰ ਸਿੰਘ ,ਰਣਦੀਪ ਸਿੰਘ ਮਿੰਟੂ ਤੋਂ ਇਲਾਵਾ ਅਨੇਕਾਂ ਸਰਪੰਚਾਂ ਨੇ ਵੀ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ ਐਸਡੀਐਮ ਅਨੀਤਾ ਦਰਸ਼ੀ ਪਹਿਲਾਂ ਹੀ ਆਖ  ਕੇ ਦੁਰਵਿਵਹਾਰ ਨਹੀਂ ਕੀਤਾ ਸਗੋਂ ਉਨ੍ਹਾਂ ਦੇ ਦਫ਼ਤਰ ਵਿੱਚ ਸਭ ਦੇ ਸਾਹਮਣੇ ਮਹਿਲਾ ਸਰਪੰਚ ਦੇ ਪੁੱਤਰ ਅਤੇ ਇੱਕ ਪੰਚ ਵੱਲੋਂ ਗਲਤ ਵਿਵਹਾਰ ਕੀਤਾ ਗਿਆ ਹੈ।

WRITTEN BY