Skip to content
Independent perspectives. Global stories.
BREAKING

ਡੀ.ਟੀ.ਐ¤ਫ. ਵਜ਼ੀਫ਼ਾ ਪ੍ਰੀਖਿਆ ਵਿੱਚ 2358 ਵਿਦਿਆਰਥੀਆਂ ਨੇ ਭਾਗ ਲਿਆ

Share this story

ਬਰਨਾਲਾ, 2 ਫਰਵਰੀ (ਰਾਮ ਸਿੰਘ ਧਨੌਲਾ/ਕੁਲਦੀਪ ਸਿੰਘ)- ਅਧਿਆਪਕ ਹੱਕਾਂ ਲਈ ਲੜਨ ਦੇ ਨਾਲ-ਨਾਲ ਚੰਗੇ ਸਮਾਜ ਦੀ ਸਿਰਜਣਾ ਲਈ ਯਤਨਸ਼ੀਲ ਅਧਿਆਪਕ ਜਥੇਬੰਦੀ ਡੈਮੋਕਰੇਟਿਕ ਟੀਚਰਜ਼ ਫਰੰਟ ਦੀ ਜ਼ਿਲ੍ਹਾ ਬਰਨਾਲਾ ਇਕਾਈ ਵੱਲੋਂ ਵਿਦਿਆਰਥੀਆਂ ਵਿੱਚ ਨਕਲ ਵਿਰੋਧੀ ਅਤੇ ਮੁਕਾਬਲੇ ਦੀ ਪ੍ਰਵਿਰਤੀ ਪੈਦਾ ਕਰਨ ਲਈ ਕਰਵਾਈ ਜਾਂਦੀ ਵਜ਼ੀਫਾ ਪ੍ਰੀਖਿਆ ਵਿਚ ਇਸ ਵਾਰ 2358 ਵਿਦਿਆਰਥੀਆਂ ਨੇ ਭਾਗ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਟੀ.ਐ¤ਫ. ਦੇ ਜ਼ਿਲ੍ਹਾ ਸਕੱਤਰ ਰਾਜੀਵ ਕੁਮਾਰ, ਗੁਰਮੀਤ ਸੁਖਪੁਰਾ, ਗੁਰਮੇਲ ਭੂਟਾਲ, ਮਾਸਟਰ ਰਾਮ ਕੁਮਾਰ, ਬਲਜਿੰਦਰ ਪ੍ਰਭੂ, ਸੱਤਪਾਲ ਤਪਾ, ਅਜਮੇਰ ਸਿੰਘ, ਜਗਜੀਤ ਠੀਕਰੀਵਾਲ ਅਤੇ ਪ੍ਰਿੰਸੀਪਲ ਮਨੋਹਰ ਨਾਲ ਨੇ ਦੱਸਿਆ ਕਿ ਉਨ੍ਹਾਂ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਪ੍ਰੀਖਿਆ ਪ੍ਰਤੀ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਲਗਾਤਾਰ ਲਗਾਵ ਵਧ ਰਿਹਾ ਹੈ, ਜਿਸ ਕਾਰਨ ਇਸ ਵਾਰ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਪਿਛਲੀ ਵਾਰ 1898 ਦੇ ਮੁਕਾਬਲੇ ਇਸ ਵਾਰ 2358 ਤੱਕ ਪਹੁੰਚ ਗਈ ਹੈ।

ਜ਼ਿਲ੍ਹੇ ਦੇ ਚਾਰ ਸੈਂਟਰਾਂ ਸਰਕਾਰੀ ਹਾਈ ਸਕੂਲ (ਮੁੰਡੇ) ਬਰਨਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਭਦੌੜ, ਸਰਵਹਿੱਤਕਾਰੀ ਵਿੱਦਿਆ ਮੰਦਿਰ ਤਪਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮਹਿਲ ਕਲਾਂ ਵਿਖੇ ਕਰਵਾਈ ਗਈ ਇਸ ਸਾਲਾਨਾ ਵਜ਼ੀਫਾ ਪ੍ਰੀਖਿਆ ਦੌਰਾਨ ਪੰਜਵੀਂ ਜਮਾਤ ਦੇ 1066, ਅੱਠਵੀਂ ਜਮਾਤ ਦੇ 794 ਅਤੇ ਦਸਵੀਂ ਜਮਾਤ ਦੇ 498 ਵਿਦਿਆਰਥੀਆਂ ਨੇ ਭਾਗ ਲਿਆ। ਉਕਤ ਆਗੂਆਂ ਨੇ ਦੱਸਿਆ ਕਿ ਸਕੂਲਾਂ ਨੂੰ ਤਿੰਨ ਵਰਗਾਂ ਪੇਂਡੂ ਸਰਕਾਰੀ, ਸ਼ਹਿਰੀ ਸਰਕਾਰੀ ਏਡਡ ਅਤੇ ਵਿਸ਼ੇਸ਼ ਸਕੂਲ, ਪੇਂਡੂ ਅਤੇ ਸ਼ਹਿਰੀ ਪ੍ਰਾਈਵੇਟ ਵਿਚ ਵੰਡ ਕੇ ਕਰਵਾਏ ਗਏ ਇਹਨਾਂ ਮੁਕਾਬਲਿਆਂ ਦੌਰਾਨ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਹਰ ਵਰਗ ਵਿੱਚੋਂ ਨਿਰਧਾਰਿਤ ਸ਼ਰਤਾਂ ਪਾਰ ਕਰਕੇ ਪਹਿਲੀਆਂ ਸੱਤ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਤੋਂ ਬਿਨਾਂ ਬਾਕੀ ਸਰਟੀਫਿਕੇਟ, ਵਿੱਦਿਅਕ ਸਮੱਗਰੀ ਅਤੇ ਸਨਮਾਨ ਚਿੰਨ੍ਹ ਆਦਿ ਦੇ ਕੇ ਸਨਮਾਨਤਿ ਕੀਤਾ ਜਾਵੇਗਾ। ਇਹ ਪ੍ਰੀਖਿਆ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਭਾਸ਼ ਚੰਦਰ, ਪ੍ਰਿੰਸੀਪਲ ਬਲਦੇਵ ਸਿੰਘ ਛੀਨੀਵਾਲ, ਡਾਕਟਰ ਆਰ.ਪੀ.ਸਿੰਘ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ, ਪ੍ਰਿੰਸੀਪਲ ਅਰੁਣ ਗਰਗ, ਪ੍ਰਿੰਸੀਪਲ ਭੀਮ ਸੈਨ, ਪ੍ਰਿੰਸੀਪਲ ਵਰਿੰਦਰ ਸਿੰਘ ਤਪਾ, ਲੈਕਚਰਾਰ ਰਮੇਸ਼ ਕੁਮਾਰ, ਹੈੱਡਮਾਸਟਰ ਬਿੱਕਰ ਸਿੰਘ, ਰਾਜੀਵ ਸ਼ਰਮਾ, ਲੈਕਚਰਾਰ ਪ੍ਰਦੀਪ ਸਿੰਘ ਅਤੇ ਲੈਕਚਰਾਰ ਮੇਜਰ ਸਿੰਘ ਆਦਿ ਅਧਿਕਾਰੀਆਂ ਦੀ ਨਿਗਰਾਨੀ ਵਿਚ ਕਰਵਾਈ ਗਈ, ਜਿਸ ਦੌਰਾਨ ਡੀ.ਟੀ.ਐੱਫ. ਦੇ ਹਰ ਮੈਂਬਰ ਦਾ ਭਰਵਾਂ ਸਹਿਯੋਗ ਰਿਹਾ।

WRITTEN BY